ਪ੍ਰਤਾਪ ਬਾਜਵਾ ਇਸ ਲਈ ਕਹਿ ਰਹੇ ਨੇ ਕਿ ਕੈਪਟਨ ਝੂਠ ਬੋਲਦੇ ਨੇ? ਇਹ ਪੜ੍ਹੋ ਤੇ ਕਰੋ ਫੈਸਲਾ ਕੈਪਟਨ ਵੱਲੋਂ ਬਾਦਲਾਂ ਨੂੰ ਕਲੀਨ ਚਿੱਟ ਦੇਣ ਦੀ ਗੱਲ ਦਾ?

TeamGlobalPunjab
4 Min Read

ਚੰਡੀਗੜ੍ਹ : ਇਹਨੀ ਦਿਨੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਸ ਸਿਆਸੀ ਮੁਹਾਜ਼ ‘ਤੇ ਜੇਕਰ ਸੁਭ ਸਭ ਤੋਂ ਵੱਧ ਘਿਰੇ ਹੋਏ ਹਨ ਤਾਂ ਉਹ ਹੈ ਉਨ੍ਹਾਂ ਵੱਲੋ ਅੰਗਰੇਜ਼ੀ ਦੇ ਇੱਕ ਅਖਬਾਰ ਨੂੰ ਦਿੱਤੀ ਗਈ ਉਹ ਇੰਟਰਵਿਊ, ਜਿਸ ਵਿਚ ਅਖਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਇਹ ਛਾਪਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲਿਆਂ ‘ਚ ਬਾਦਲ ਪਿਓ ਪੁੱਤਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਸਬੰਧ ‘ਚ ਜਿੱਥੇ ਆਪ ਦੇ ਆਗੂਆਂ ਤੋਂ ਇਲਾਵਾ ਸੁਖਪਾਲ ਖਹਿਰਾ ਵਰਗੇ ਲੋਕਾਂ ਨੇ ਕੈਪਟਨ ਤੇ ਬਦਲਾਂ ਖਿਲਾਫ ਬੇਅਦਬੀ ਮਾਮਲਿਆਂ ਦੀ ਜਾਂਚ ਸਬੰਧੀ ਆਪਸ ਵਿੱਚ ਰਲੇ ਹੋਣ ਅਤੇ ਇਨ੍ਹਾਂ ਦੋਨਾਂ ਵਲੋਂ ਦੋਸਤਾਨਾਂ ਮੈਚ ਖੇਡ੍ਹਣ ਵਰਗੇ ਇਲਜ਼ਾਮ ਇੱਕ ਵਾਰ ਫਿਰ ਦੁਹਰਾਉਣੇ ਸ਼ੁਰੂ ਕਰ ਦਿੱਤੇ ਹਨ, ਉੱਥੇ ਕੈਪਟਨ ਦੀ ਆਪਣੀ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਕੈਪਟਨ ਉੱਤੇ ਬਾਹਰੀ ਤਾਕਤਾਂ ਦੇ ਕਹਿਣ ਤੇ ਬਾਦਲ ਪਿਓ ਪੁੱਤਰਾਂ ਨੂੰ ਬੇਅਦਬੀ ਮਾਮਲਿਆਂ ‘ਚੋਂ ਕਲੀਨ ਚਿੱਟ ਦੇਣ ਦੇ ਦੋਸ਼ ਲਾ ਰਹੇ ਹਨ।  ਅਜਿਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਰੋਧੀਆਂ ਤੇ ਖਾਸ ਕਰ ਬਾਜਵਾ ਨੂੰ ਲੱਖ ਇਹ ਕਹਿ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰੀ ਜਾਣ ਕਿ, “ਉਹ ਬਿਆਨ ਤਾਂ ਜੀ ਅਖਬਾਰ ਨੇ ਤੋੜ ਮਰੋੜ ਕੇ ਲਾਇਆ ਹੈ”, ਪਰ ਸਿਆਸਤ ਦੀ ਡੂੰਘੀ ਸਮਝ ਰੱਖਣ ਵਾਲੇ ਲੋਕ ਇਹ ਸਭ ਦੇਖ ਕੇ ਇਹ ਕਹਿਣੋ ਬਾਜ ਨਹੀਂ ਆ ਰਹੇ ਕਿ ਜੇਕਰ ਅਮਰਿੰਦਰ ਸਿੰਘ ਨੂੰ ਇਹ ਲੱਗਦਾ ਹੈ ਕਿ ਅੰਗਰੇਜ਼ੀ ਅਖਬਾਰ ਨੇ ਅਜਿਹਾ ਕਰਕੇ ਉਨ੍ਹਾਂ ਦੀ ਅਤੇ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਦਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਅਖਬਾਰ ਨੂੰ ਮਾਫੀ ਮੰਗਣ ਲਈ ਕਿਉਂ ਨਹੀਂ ਕਹਿੰਦੇ ?

ਦੱਸ ਦਈਏ ਕਿ ਅੰਗਰੇਜ਼ੀ ਅਖਬਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਜੋ ਇੰਟਰਵਿਊ ਛਾਪੀ ਸੀ ਉਹ ਇੰਟਰਵਿਊ ਛਪਣ ਵਾਲੇ ਦਿਨ ਕੈਪਟਨ ਵਲੋਂ ਅਖਬਾਰ ਦੇ ਖਿਲਾਫ ਬਿਆਨ ਜਾਰੀ ਕਰਕੇ ਇੰਟਰਵਿਊ ਦੇ ਸਿਰਲੇਖ ਨੂੰ ਤੋੜ-ਮਰੋੜ ਕੇ ਛਾਪਣ ਦਾ ਦੋਸ਼ ਲਾਉਂਦੀਆਂ ਅਖਬਾਰ ਦੀ ਨਿੰਦਾ ਕੀਤੀ ਸੀ, ਤੇ ਉਸ ਸਿਰਲੇਖ ਨੂੰ ਅਸਲੀਅਤ ਤੋਂ ਪਰੀ ਕਰਾਰ ਦਿੰਦਿਆਂ ਇਹ ਕਿਹਾ ਸੀ ਕਿ ਉਨ੍ਹਾਂ ਨੇ ਤਾਂ ਸਿਰਫ ਇਹ ਹੀ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਹੀਂ ਕੀਤੀ, ਇਹ ਕਦੇ ਵੀ ਨਹੀਂ ਕਿਹਾ ਕਿ ਬੇਅਦਬੀ ਕਾਰਵਾਈ ਨਹੀਂ ਹੋ ਸਕਦੀ। ਪਰ ਇਸ ਦੇ ਬਾਵਜੂਦ ਦੂਜੇ ਦਿਨ ਉਸ ਅਖਬਾਰ ਨੇ ਇੱਕ ਵਾਰ ਫਿਰ ਉਸੇ ਇੰਟਰਵਿਊ ਵਾਲੇ ਸਫ਼ੇ ਨੂੰ ਸਕੈਨ ਕਰਕੇ ਇੱਕ ਖ਼ਬਰ ਹੋਰ  ਛਾਪੀ ਤੇ ਉਸ ਸਕੈਨ ਕਾਪੀ ਦੇ ਹੇਠਾਂ ਲਿਖ ਦਿੱਤਾ ਕਿ ਅਖਬਾਰ ਆਪਣੇ ਵਲੋਂ ਛਾਪੀ ਗਈ ਇੰਟਰਵਿਊ ਦੇ ਸਟੈਂਡ ਤੇ ਅੱਜ ਵੀ ਕਾਇਮ ਹੈ।

ਅਜਿਹੇ ਵਿਚ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਰੋਧੀਆਂ ਨੂੰ ਭਾਂਵੇਂ ਲੱਖ ਕਹੀ ਜਾਣ ਕਿ ਅਖਬਾਰ ਦਾ ਸਿਰਲੇਖ ਝੂਠਾ ਹੈ, ਪਰ ਕੋਈ ਉਨ੍ਹਾਂ ਦੀ ਗੱਲ ਇਸ ਕਰਕੇ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਸਾਰੇ ਜਾਣਦੇ ਹਨ ਕਿ ਜੇਕਰ ਕੋਈ ਕਿਸੇ ਖਿਲਾਫ ਝੂਠੀ ਜਾਂ ਬਦਨਾਮ ਕਰਨ ਵਾਲੀ ਖ਼ਬਰ ਛਾਪਦਾ ਹੈ ਤਾਂ ਅਗਲਾ ਅੱਗੋਂ ਉਸ ਨੂੰ ਕਾਨੂੰਨੀ ਨੋਟਿਸ ਭੇਜ ਕੇ ਧਮਕੀ ਦਿੰਦਾ ਹੈ ਕਿ ਜਾਂ ਤਾਂ ਤੁਸੀਂ ਅਖਬਾਰ ਦੇ ਮੂਹਰਲੇ ਪੰਨੇ ਤੇ ਲਿਖ ਕੇ ਮਾਫੀ ਮੰਗੋ ਤੇ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਪਰ ਅਜਿਹਾ ਕੁਝ ਵੀ ਨਹੀਂ ਹੋਇਆ।  ਨਾ ਤਾਂ ਅਖਬਾਰ ਨੇ ਕੋਈ ਮਾਫੀ ਮੰਗੀ ਹੈ, ਤੇ ਨਾ ਹੀ ਕੈਪਟਨ ਨੇ ਅਖਬਾਰ ਨੂੰ ਕੋਈ ਨੋਟਿਸ ਭੇਜ ਕੇ ਮੀਡੀਆ ਨੂੰ ਕੋਈ ਜਾਣਕਾਰੀ ਦਿੱਤੀ। ਅਜਿਹੇ ਵਿੱਚ ਜਨਤਾ ਦੀ ਕਚਹਿਰੀ ‘ਚ ਬੈਠੇ ਲੋਕ ਇਹ ਸਵਾਲ ਕਰਦੇ ਹਨ ਕਿ ਉਹ ਉਨ੍ਹਾਂ ਲੋਕਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੇ ਇਤਬਾਰ ਕਿਉਂ ਨਾ ਕਾਰਨ ਕਿ ਅਖਬਾਰ ਨੇ ਜੋ ਛਾਪਿਆ ਹੈ ਉਹ ਬਿਲਕੁਲ ਸਹੀ ਸੀ, ਇਹ ਤਾਂ ਕੈਪਟਨ ਹੁਣ ਉਸ ਇੰਟਰਵਿਊ ਕਾਰਨ ਕਾਂਗਰਸ ਚ ਹੋਣ ਵਾਲੀ ਬਗਾਵਤ ਅਤੇ ਸਿੱਖ ਸੰਗਤਾਂ ਦੇ ਗੁੱਸੇ ਤੋਂ ਬਚਣ ਲਈ ਸਿਰਫ ਬਿਆਨਬਾਜ਼ੀਆਂ ਹੀ ਕਰ ਰਹੇ ਹਨ।

Share this Article
Leave a comment