Breaking News

ਦੁਨੀਆ ਦੇ ਪਹਿਲੇ ਵਰਟਿਕਲ ਕੈਨੇਡੀਅਨ ਨੋਟ ਨੂੰ ਮਿਲਿਆ ਕੌਮਾਂਤਰੀ ਐਵਾਰਡ

ਟੋਰਾਂਟੋ:ਆਰਬੀਆਈ ਨੇ ਹਾਲ ਹੀ ਵਿੱਚ 20 ਰੁਪਏ ਦੇ ਨਵੇਂ ਨੋਟ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਨੋਟਬੰਦੀ ਤੋਂ ਬਾਅਦ 200, 50 ਅਤੇ 10 ਰੁਪਏ ਦੇ ਨਵੇਂ ਨੋਟ ਮਾਰਕਿਟ ਵਿੱਚ ਆਏ। ਨੋਟਾਂ ਦੀ ਚਰਚਾ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਜੋਰਾਂ ‘ਤੇ ਹੈ। ਹਾਲ ਹੀ ਵਿੱਚ ਕੈਨੇਡਾ ਦੇ ਇੱਕ ਨੋਟ ਨੂੰ Bank Note of the Year Award 2018 ਮਿਲਿਆ ਹੈ। ਇਹ ਦੁਨੀਆ ਦਾ ਪਹਿਲਾ ਵਰਟਿਕਲ ਨੋਟ ਵੀ ਹੈ ਵਰਟੀਕਲ ਭਾਵ ਲੰਬ ਆਕਾਰੀ ਨੋਟ ਹੈ।

ਇੰਟਰਨੈਸ਼ਨਲ ਬੈਂਕ ਨੋਟ ਸੁਸਾਇਟੀ ਵੱਲੋਂ ਕਰੰਸੀ ਦਾ ਮੁਕਾਬਲਾ ਕਰਵਾਇਆ ਗਿਆ ਸੀ ਅਤੇ ਜਿਸ ਵਿਚ ਕੈਨੇਡਾ ਵੱਲੋਂ ਇਸ ਮੁਕਾਬਲੇ ਵਿਚ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਵਾਇਲਾ ਡਜ਼ਮੰਡ ਦੀ ਤਸਵੀਰ ਵਾਲਾ 10 ਡਾਲਰ ਦਾ ਨੋਟ ਭੇਜਿਆ ਗਿਆ। ਕੈਨੇਡਾ ਦੇ ਕਰੰਸੀ ਨੋਟ ਨੂੰ ਭਾਵੇਂ ਹੋਰਨਾਂ ਮੁਲਕਾਂ ਤੋਂ ਸਖ਼ਤ ਟੱਕਰ ਮਿਲੀ ਪਰ ਅੰਤ ਵਿਚ ਇਸ ਨੂੰ ਬਿਹਤਰੀਨ ਦਾ ਖ਼ਿਤਾਬ ਦੇ ਦਿਤਾ ਗਿਆ। ਅੰਤਰਰਾਸ਼ਟਰੀ ਮੁਕਾਬਲੇ ‘ਚ ਸਵਿਟਜ਼ਰਲੈਂਡ, ਨਾਰਵੇ ਅਤੇ ਰੂਸ ਵਰਗੇ 15 ਦੇਸ਼ਾਂ ਦੇ ਕਰੰਸੀ ਨੋਟ ਸ਼ਾਮਲ ਕੀਤੇ ਗਏ।

ਦੱਸ ਦੇਈਏ ਕਿ ਕੈਨੇਡਾ ਦੇ ਇਸ ਜੇਤੂ ਨੋਟ ਦੇ ਪਿੱਛੇ ਮਨੁੱਖੀ ਅਧਿਕਾਰ ਮਿਊਜ਼ੀਅਮ ਦਾ ਚਿੱਤਰ ਵੀ ਛਪਿਆ ਹੋਇਆ ਹੈ। ਡਜ਼ਮੰਡ ਕੈਨੇਡਾ ਦੀ ਪਹਿਲੀ ਮਹਿਲਾ ਹੈ ਜਿਸ ਦੀ ਤਸਵੀਰ ਕਿਸੇ ਬੈਂਕ ਨੋਟ ‘ਤੇ ਪ੍ਰਮੁੱਖਤਾ ਨਾਲ ਛਾਪੀ ਗਈ। ਇਸ ਮੁਕਾਬਲੇ ‘ਚ ਸਵਿਟਜ਼ਰਲੈਂਡ ਦੇ 200 ਫ਼੍ਰੈਂਕ ਵਾਲੇ ਨੋਟ ਨੂੰ ਦੂਜਾ ਸਥਾਨ ਮਿਲਿਆ, ਜਦ ਕਿ ਨਾਰਵੇ ਦੇ 500 ਕ੍ਰੋਨਰ ਵਾਲਾ ਨੋਟ ਤੀਜੇ ਸਥਾਨ ‘ਤੇ ਰਿਹਾ। ਉਧਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਪਿਛਲੇ ਸਮੇਂ ਦੌਰਾਨ ਛਾਪੇ ਕੁਝ ਨੋਟ ਵੀ ਮੁਕਾਬਲੇ ਵਿਚ ਸ਼ਾਮਲ ਕੀਤੇ ਗਏ ਪਰ ਪਹਿਲੇ ਤਿੰਨ ਸਥਾਨਾਂ ਵਿਚ ਕੋਈ ਸ਼ਾਮਲ ਨਾ ਹੋ ਸਕਿਆ।

Check Also

Covid 19 ਦੌਰਾਨ ਸਿੱਖ ਕੌਮ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੇ ਮੁਰੀਦ ਹੋਏ ਕਿੰਗ ਚਾਰਲਸ, ਕੀਤੀ ਸ਼ਲਾਘਾ

ਲੰਡਨ: ਬ੍ਰਿਟੇਨ ਦੀ ਵਿਭਿੰਨਤਾ ਦਾ ਸੰਦੇਸ਼ ਦਿੰਦੇ ਹੋਏ, ਕਿੰਗ ਚਾਰਲਸ ਲੰਡਨ ਤੋਂ ਬਿਲਕੁਲ ਬਾਹਰ ਲੂਟਨ …

Leave a Reply

Your email address will not be published. Required fields are marked *