ਰੋਮ: ਇਟਲੀ ਦੇ ਉੱਤਰੀ ਮਿਲਾਨ ਤੋਂ 50 ਕਿਲੋਮੀਟਰ ਦੂਰ ਸਥਿਤ ਪਿੰਡ ਪਾਵੀਆ ’ਚ ਇੱਕ ਡੇਅਰੀ ਫ਼ਾਰਮ ਦੇ ਗੋਬਰ ਟੈਂਕ ‘ਚ ਡਿੱਗਣ ਕਾਰਨ ਚਾਰ ਪੰਜਾਬੀਆਂ ਦੀ ਮੌਤ ਹੋ ਗਈ।
ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਚਾਰਾਂ ਦੀ ਮੌਤ ਗੋਬਰ ਗੈਸ ਪਲਾਂਟ ‘ਚੋਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਚੜ੍ਹਨ ਨਾਲ ਹੋਈ। ਉਨ੍ਹਾਂ ਦਾ ਮੰਨਣਾ ਹੈ ਕਿ ਟੈਂਕ ਖਾਲੀ ਕਰਨ ਵਾਲੇ ਇਕ ਵਿਅਕਤੀ ਨੂੰ ਬਚਾਉਣ ਲਈ ਟੈਂਕਰ ‘ਚ ਬਾਕੀ ਤਿੰਨਾ ਨੇ ਵੀ ਛਾਲ ਮਾਰੀ ਪਰ ਗੈਸ ਚੜ੍ਹਨ ਕੲਰਨ ਸਭ ਦੀ ਮੌਤ ਹੋ ਗਈ।
ਇਸ ਘਟਨਾ ਵਾਰੇ ਪਰਿਵਾਰ ਨੂੰ ਉਸ ਵੇਲੇ ਪਤਾ ਚੱਲਿਆ ਜਦੋਂ ਦੁਪਹਿਰ ਦਾ ਖਾਣਾ ਖਾਣ ਲਈ ਕੋਈ ਘਰ ਨਹੀਂ ਆਇਆ ਜਦੋਂ ਪਰਿਵਾਰ ਨੇ ਫਾਰਮ ‘ਚ ਆ ਕੇ ਦੇਖਿਆ ਤਾਂ ਉਨ੍ਹਾਂ ਨੂੰ ਗੋਬਰ ਟੈਂਕ ‘ਚ ਲਾਸ਼ ਦਿਖਾਈ ਦਿੱਤੀ। ਜਿਸ ਤੋਂ ਬਾਅਦ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਫ਼ਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਟੈਂਕਰ ‘ਚੋਂ ਚਾਰੋਂ ਲਾਸ਼ਾਂ ਕੱਢੀਆਂ ਗਈਆਂ।
ਮ੍ਰਿਤਕਾਂ ‘ਚ ਫ਼ਾਰਮ ਦੇ ਮਾਲਕ ਦੋ ਸਕੇ ਭਰਾ ਤੇ ਦੋ ਫਾਰਮ ‘ਚ ਕੰਮ ਕਰਨ ਵਾਲੇ ਸ਼ਾਮਲ ਸਨ ਤੇ ਚਾਰੇ ਪੰਜਾਬੀ ਸਨ। ਦੋਵੇਂ ਭਰਾਵਾਂ ਪ੍ਰੇਮ ਸਿੰਘ (48) ਤੇ ਤਰਸੇਮ ਸਿੰਘ (45) ਨੇ ਆਪਣੇ ਫਾਰਮ ਨੂੰ ਸਾਲ 2017 ਵਿੱਚ ਰਜਿਸਟਰ ਕਰਵਾਇਆ ਸੀ ਤੇ ਉਨ੍ਹਾਂ ਦੇ ਕਾਮਿਆਂ ਦੀ ਪਹਿਚਾਣ ਹਰਮਿੰਦਰ ਸਿੰਘ (29) ਤੇ ਮਨਜਿੰਦਰ ਸਿੰਘ (28) ਵਜੋਂ ਹੋਈ ਹੈ।
ਇਟਲੀ: ਗੋਬਰ ਟੈਂਕ ‘ਚ ਡਿੱਗਣ ਕਾਰਨ 4 ਪੰਜਾਬੀਆਂ ਦੀ ਮੌਤ
Leave a comment
Leave a comment