ਟੋਰਾਂਟੋ: ਮੰਗਲਵਾਰ ਨੂੰ ਨੌਰਥ ਯੌਰਕ ਹਾਈ ਸਕੂਲ ਵਿੱਚ ਜਿਨ੍ਹਾਂ ਤਿੰਨ ਵਿਅਕਤੀਆਂ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ।
ਟੋਰਾਂਟੋ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। ਯੌਰਕ ਮਿੱਲਜ਼ ਤੇ ਵਿਕਟੋਰੀਆ ਪਾਰਕ ਨੇੜੇ ਵਿਕਟੋਰੀਆ ਪਾਰਕ ਕਾਲਜੀਏਟ ਵਿੱਚ ਦੁਪਹਿਰ ਦੇ 3:00 ਵਜੇ ਤੋਂ ਬਾਅਦ ਹੋਈ ਲੜਾਈ ਦੌਰਾਨ ਛੁਰੇਬਾਜ਼ੀ ਹੋਣ ਤੋਂ ਬਾਅਦ ਪੁਲਿਸ ਨੂੰ ਕਈ ਫੋਨ ਆਏ। ਪੁਲਿਸ ਅਧਿਕਾਰੀਆਂ ਨੂੰ ਮੌਕੇ ਉੱਤੇ ਦੋ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲੇ ਤੇ ਥੋੜ੍ਹੀ ਦੇਰ ਬਾਅਦ ਇੱਕ ਹੋਰ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ। ਦੋ ਹੋਰਨਾਂ ਜ਼ਖ਼ਮੀ ਵਿਅਕਤੀਆਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਗਈ।