ਤਰਨ ਤਾਰਨ: ਗੂਰੂ ਘਰਾਂ ‘ਚ ਸਾਰਟ ਸਰਕਟ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਤਰਨ ਤਾਰਨ ਦੇ ਪਿੰਡ ਚੱਕ ਸਕੰਦਰ ਤੋਂ ਸਾਹਮਣੇ ਆਇਆ ਹੈ। ਜਿੱਥੇ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਅੱਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਠ ਸਰੂਪ ਦੇ ਅਗਨ ਭੇਟ ਚੜ ਗਏ ਅੱਗ ਲੱਗਣ ਦਾ ਕਾਰਨ ਪੱਖੇ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਹੋਣ ਨਾਲ ਦੱਸਿਆ ਜਾ ਰਿਹਾ ਹੈ। ਇਸ ਮੌਕੇ ‘ਤੇ ਗ੍ਰੰਥੀ ਸਿੰਘ ਨੇ ਦੱਸਿਆਂ ਕਿ ਉਹ ਸਵੇਰੇ ਜਦ ਤਿੰਨ ਵੱਜੇ ਦੇ ਕਰੀਬ ਉੱਠਿਆ ਤਾਂ ਉਸ ਸਮੇਂ ਗੁਰਦੁਆਰਾ ਸਾਹਿਬ ਦੀ ਖੜਕੀ ‘ਚੋਂ ਧੂੰਆਂ ਨਿਕਲ ਰਿਹਾ ਸੀ। ਜਦੋਂ ਉਸ ਨੇ ਅੰਦਰ ਦਾਖਿਲ ਦੋ ਹੋ ਕੇ ਦੇਖਿਆ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 8 ਪਾਵਨ ਸਰੂਪ ਅੱਗ ਦੀ ਲਪੇਟ ‘ਚ ਆਏ ਹੋਏ ਸੀ।
ਦਮਦਮੀ ਟਕਸਾਲ ਦੇ ਆਗੂ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਇਹ ਦੁਖਦਾਈ ਘਟਨਾ ਗ੍ਰੰਥੀ ਦੀ ਲਾਪਰਵਾਹੀ ਕਾਰਨ ਹੋਈ ਹੈ , ਜਿਸ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਪੁਲਿਸ ਨੇ ਮੌਕੇ ‘ਤੇ ਪਹੁੰਚੇ ਕੇ ਮਾਮਲਾ ਦਰਜ ਕਰ ਲਿਆ ‘ਤੇ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕੀ ਅੱਗ ਲੱਗਣ ਦਾ ਇਹ ਪਹਿਲਾਂ ਮਾਮਲਾ ਨਹੀਂ , ਇਸ ਤੋਂ ਪਹਿਲਾਂ ਵੀ ਇਹ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਦੁਖਦਾਈ ਖ਼ਬਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 8 ਸਰੂਪ ਅਗਨ ਭੇਟ
Leave a Comment
Leave a Comment