ਵਿਆਹ ਸਮਾਗਮ ‘ਚ ਬੱਬੂ ਮਾਨ ਦੇ ਸਟੇਜ ਸ਼ੋਅ ਦੌਰਾਨ ਚੱਲੀ ਗੋਲੀਆਂ, 2 ਮੌਤਾਂ

TeamGlobalPunjab
1 Min Read

ਖੰਨਾ: ਦੋਰਾਹਾ ਸਥਿਤ ਕਸ਼ਮੀਰ ਗਾਰਡਨ ਰਿਜ਼ਾਰਟਸ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਦੋ ਪੱਖਾਂ ‘ਚ ਛੋਟੀ ਜਿਹੀ ਗੱਲ ਨੂੰ ਲੈ ਕੇ ਝੜਪ ਹੋ ਗਈ ਜਿਸ ਦੇ ਚਲਦਿਆਂ ਕਈ ਰਾਉਂਡ ਫਾਇਰ ਹੋਏ। ਫਾਇਰਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ , ਜਦੋਂ ਕਿ ਇੱਕ ਹੋਰ ਜਖ਼ਮੀ ਹੋ ਗਿਆ।

ਘਟਨਾ ਤੋਂ ਬਾਅਦ ਸਮਾਗਮ ‘ਚ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ। ਦੱਸਿਆ ਗਿਆ ਹੈ ਕਿ ਜਿਸ ਸਮੇਂ ਗੋਲੀ ਚੱਲੀ , ਉਸ ਸਮੇਂ ਪੰਜਾਬੀ ਗਾਇਕ ਬੱਬੂ ਮਾਨ ਬਾਹਰ ਸਟੇਜ ਉੱਤੇ ਗਾਣਾ ਗਾ ਰਹੇ ਸਨ।

ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਹਿਚਾਣ ਕਰਨ ਲਈ ਸੀਸੀਟੀਵੀ ਕੈਮਰੇ ਤੇ ਵਿਆਹ ਵਿੱਚ ਬਣਾਈ ਜਾ ਰਹੀ ਵੀਡੀਓ ਦੀ ਜਾਂਚ ਕਰ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਧਾਂਦਰਾ ਵਾਸੀ ਬੰਤ ਸਿੰਘ ਪਹਿਲਵਾਨ ਅਤੇ ਖਮਾਣੋ ਨਿਵਾਸੀ ਹਰਜੀਤ ਸਿੰਘ ਦੀ ਮੌਤ ਹੋ ਗਈ। ਦੋਵੇਂ ਆਪਸ ‘ਚ ਚਾਚਾ – ਭਤੀਜਾ ਸਨ ਜਦਕਿ ਧਾਂਦਰਾ ਵਾਸੀ ਜਗਜੀਤ ਸਿੰਘ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ ।

- Advertisement -

ਦੱਸਿਆ ਜਾ ਰਿਹਾ ਹੈ ਕਿ ਜਖ਼ਮੀ ਜਗਜੀਤ ਸਿੰਘ ਨੇ ਗੋਲੀਆਂ ਚਲਾਈ ਸਨ , ਜਿਨੂੰ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ । ਗਾਇਕ ਬੱਬੂ ਮਾਨ ਨੂੰ ਉਨ੍ਹਾਂ ਦੇ ਨਿਜੀ ਬਾਊਂਸਰ ਕਿਸੇ ਤਰ੍ਹਾਂ ਲੈ ਕੇ ਉੱਥੋਂ ਬਾਹਰ ਨਿਕਲ ਗਏ।

Share this Article
Leave a comment