ਪਤਨੀ, ਦੋ ਬੱਚਿਆਂ ਤੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਨ ਵਾਲੇ ਜਵਾਈ ਨੇ ਲਿਆ ਫਾਹਾ

Rajneet Kaur
3 Min Read

ਜਲੰਧਰ : ਜਲੰਧਰ ਦੇੇ ਸਤਲੁਜ ਦਰਿਆ ਵਾਲੇ ਪੁਲ ਨਾਲ ਲੱਗਦੇ ਪਿੰਡ ਬੀਟਲਾਂ ਵਿਚ ਕੱਲ੍ਹ ਇਕ ਸ਼ਖਸ ਨੇ ਪੇਕੇ ਘਰ ਆਈ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ-ਸਹੁਰੇ ਨੂੰ ਆਪਣੇ ਸਾਥੀ ਨਾਲ ਮਿਲ ਕੇ ਪੈਟਰੋਲ ਛਿੜਕ ਕੇ ਜਿਊਂਦੇ ਸਾੜ ਦਿੱਤਾ ਸੀ।ਜਿਸ ਤੋਂ ਬਾਅਦ ਹੁਣ ਸਭ ਨੂੰ  ਮਾਰਨ ਵਾਲੇ ਵਿਅਕਤੀ ਨੇ ਵੀ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਲਗਾਤਾਰ ਉਸ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹ ਉਸਨੂੰ ਫੜਦੀ, ਉਸ ਦੀ ਖ਼ੁਦਕੁਸ਼ੀ ਦੀ ਖ਼ਬਰ ਮਿਲ ਗਈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਕਾਲੂ ਨੇ ਆਪਣੇ ਪਿੰਡ ‘ਚ ਰਾਤ ਨੂੰ ਇਕ ਦਰੱਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

ਮੌਕੇ ‘ਤੇ ਪੁੱਜੀ ਥਾਣਾ ਸਿੱਧਵਾਂ ਬੇਟ ਤੇ ਥਾਣਾ ਮਹਿਤਪੁਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਕਾਲੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਹੁਰੇ ਘਰ ਜਾ ਕੇ 5 ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ। ਪਰਿਵਾਰ ਨੂੰ ਸਾੜਨ ਆਇਆ ਕਾਲੂ ਨਸ਼ੇ ‘ਚ ਧੁੱਤ ਸੀ। ਭੱਜਦੇ ਸਮੇਂ ਉਹ ਪੈਟਰੋਲ ਵਾਲਾ ਕੈਨ ਉੱਥੇ ਛੱਡ ਗਿਆ ਸੀ, ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਲਿਆ ਹੈ। ਕਮਰੇ ’ਚ ਬੰਦ ਦੋ ਬੱਚਿਆਂ ਸਣੇ ਪੰਜੇ ਜੀਅ ਬੁਰੀ ਤਰ੍ਹਾਂ ਝੁਲਸ ਗਏ। ਇਹ ਵੀ ਪਤਾ ਲੱਗਾ ਹੈ ਕਿ ਮਰਨ ਤੋਂ ਪਹਿਲਾਂ ਪਰਮਜੀਤ ਕੌਰ ਨੇੇ ਦੱਸਿਆ ਕਿ ਉਸ ਦਾ ਪਤੀ ਤੇ ਇਕ ਹੋਰ ਵਿਅਕਤੀ ਨਾਲ ਬੀਤੀ ਰਾਤ ਉਨ੍ਹਾਂ ਦੇ ਘਰ ਆਏ ਸਨ ਤੇ ਕਾਲੂ ਰਾਮ ਨੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਸੀ।

ਐਸਐਸਪੀ ਸਵਰਨਜੀਤ ਸਿੰਘ ਨੇ ਦੱਸਿਆ ਕਿ ਸੁਰਜਨ ਸਿੰਘ ਦਿਹਾੜੀਦਾਰ ਸੀ। ਉਨ੍ਹਾਂ ਅੱਠ ਸਾਲ ਪਹਿਲਾਂ ਆਪਣੀ ਲੜਕੀ ਪਰਮਜੀਤ ਕੌਰ ਦਾ ਵਿਆਹ ਕੀਤਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ। ਇੱਕ ਸਾਲ ਪਹਿਲਾਂ ਸੁਰਜਨ ਸਿੰਘ ਨੇ ਆਪਣੀ ਲੜਕੀ ਦਾ ਵਿਆਹ ਪਿੰਡ ਖੁਰਾਸੈਦਪੁਰ ਦੇ ਕਾਲੂ ਨਾਲ ਕਰ ਦਿੱਤਾ। ਵਿਆਹ ਦੇ ਕੁਝ ਸਮੇਂ ਬਾਅਦ ਹੀ ਕਾਲੂ ਨੇ ਆਪਣੀ ਪਤਨੀ ਤੇ ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਕਾਲੂ ਰਾਮ ਦੋਵੇਂ ਬੱਚਿਆਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਸੀ ਪਰ ਪਰਮਜੀਤ ਕੌਰ ਬੱਚਿਆਂ ਨੂੰ ਨਾਲ ਰੱਖਣਾ ਚਾਹੁੰਦੀ ਸੀ। ਇਸੇ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਪਰਮਜੀਤ ਕੌਰ ਕੁਝ ਦਿਨ ਪਹਿਲਾਂ ਪੇਕੇ ਘਰ ਚਲੀ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment