ਦੀਵਾਲੀ ਨੂੰ ਸ਼ਿਲਪਕਾਰਾਂ ਨੇ ਆਪਣੇ ਤੇ ਸਾਡੇ ਲਈ ਬਣਾਉਣਾ ਹੈ ਖ਼ੂਬਸੂਰਤ

TeamGlobalPunjab
7 Min Read

-ਜਯਾ ਜੇਟਲੀ

ਭਾਰਤ ਦੇਸ਼ ਤਿਉਹਾਰਾਂ ਦਾ ਰਾਸ਼ਟਰ ਹੈ ਅਤੇ ਇਹ ਸ਼ਿਲਪ ਤੇ ਸੱਭਿਆਚਾਰਕ ਵਿਵਿਧਤਾ ਵਾਲਾ ਰਾਸ਼ਟਰ ਵੀ ਹੈ। ਜਦੋਂ ਤੁਸੀਂ ਇਨ੍ਹਾਂ ਤਿੰਨਾਂ ਨੂੰ ਇਕੱਠੇ ਰੱਖਦੇ ਹੋ ਤਾਂ ਇਹ ਇੱਕ ਨਿਰੰਤਰ ਉਤਸਵ ਜਿਹਾ ਬਣ ਜਾਂਦਾ ਹੈ ਜੋ ਸਾਡੀਆਂ ਵਿਅਕਤੀਗਤ ਸੱਭਿਆਚਾਰਕ ਵਿਧੀਆਂ, ਸਿਰਜਣਾਤਮਕਤਾ ਦੇ ਉਤਸ਼ਾਹ ਅਤੇ ਲੋਕਾਂ ਦੀਆਂ ਜੀਵਿਕਾਵਾਂ ਦਾ ਅਧਾਰ ਹੈ। ਇਹ ਵਾਕਈ ਦੇਸ਼ ਦੀ ਸੱਭਿਆਚਾਰਕ ਵਿਰਾਸਤ ਅਤੇ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ।

ਦੀਵਾਲੀ ਇੱਕ ਅਜਿਹਾ ਸਮਾਂ ਹੈ ਜੋ ਧਰਤੀ ਦੀ ਉਪਜਾਊ ਸ਼ਕਤੀ ਅਤੇ ਸਾਡੇ ਕਿਸਾਨਾਂ ਦੀ ਸਖਤ ਮਿਹਨਤ ਅਤੇ ਪਵਿੱਤਰ ਗ੍ਰੰਥਾਂ ਜਿਨ੍ਹਾਂ ਵਿੱਚ ਭਗਵਾਨ ਰਾਮ ਦੇ ਵਿਜਈ ਹੋ ਕੇ ਅਯੁੱਧਿਆ ਵਿੱਚ ਪਰਤਣ ਦਾ ਵਰਣਨ ਹੈ, ਨਾਲ ਜੁੜਿਆ ਹੋਇਆ ਹੈ। ਖੇਤੀਬਾੜੀ ਸਬੰਧੀ ਅਜਿਹੇ ਬਹੁਤ ਸਾਰੇ ਦੇਸ਼ ਹਨ ਜਿਨ੍ਹਾਂ ਵਿੱਚ ਅਜੇ ਵੀ ਉਦਯੋਗਿਕ ਕਾਲ ਤੋਂ ਪਹਿਲਾਂ ਦੀਆਂ ਸੱਭਿਆਚਾਰਕ ਪੱਧਤੀਆਂ ਮੌਜੂਦ ਹਨ, ਜਿੱਥੇ ਵਾਢੀ ਦੇ ਸਮੇਂ ਨੂੰ ਦਾਨ ਦੇਣ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅੰਨ ਭੰਡਾਰਾਂ ਵਿੱਚ ਅਨਾਜ ਹੈ ਅਤੇ ਪਸ਼ੂਆਂ ਲਈ ਭਰਪੂਰ ਚਾਰਾ ਪੈਦਾ ਹੁੰਦਾ ਹੈ। ਇਹ ਸਮਾਂ ਹੈ ਜਦੋਂ ਲੋਕਾਂ ਕੋਲ ਪੈਸਾ ਹੁੰਦਾ ਹੈ। ਸਾਰੇ ਭਾਈਚਾਰੇ ਇਸ ਖੁਸ਼ਹਾਲੀ ਨੂੰ ਸਾਂਝਾ ਕਰਦੇ ਹਨ ਕਿਉਂਕਿ ਕਿਸਾਨ ਅਤੇ ਮਛੇਰੇ, ਕੁੰਭਕਾਰ (ਘੁਮਿਆਰ), ਤਰਖਾਣ, ਮੱਛੀਆਂ ਪਕੜਣ ਦਾ ਜਾਲ ਬੁਣਨ ਵਾਲੇ, ਟੋਕਰੇ ਬਣਾਉਣ ਵਾਲੇ ਅਤੇ ਕੱਪੜਾ ਬੁਣਕਰਾਂ ‘ਤੇ ਨਵੇਂ ਕੱਪੜਿਆਂ ਦੇ ਲਈ ਨਿਰਭਰ ਰਹਿੰਦੇ ਹਨ।

ਦੁਸਹਿਰਾ ਪੂਜਾ ਤੋਂ ਲੈ ਕੇ ਈਦ ਤੱਕ, ਦੀਵਾਲੀ ਤੋਂ ਲੈ ਕੇ ਵਿਆਹਾਂ ਦੇ ਮੌਸਮ ਤੱਕ ਸਭ ਕਾਰਜ ਬਹੁਤ ਸ਼ਾਂਤ ਤਰੀਕੇ ਨਾਲ ਹੁੰਦੇ ਹਨ ਅਤੇ ਇਹ ਖਰੀਦਦਾਰੀ ਦਾ ਵੀ ਸਮਾਂ ਹੁੰਦਾ ਹੈ। ਇਸ ਸਮੇਂ ਸ਼ਿਲਪ ਅਤੇ ਹੱਥ ਨਾਲ ਬਣੇ ਕੱਪੜਿਆਂ ਦੀ ਬਹੁਤ ਮੰਗ ਰਹਿੰਦੀ ਹੈ ਅਤੇ ਇਸ ਮੌਸਮ ਦਾ ਦੇਸ਼ ਦੇ ਸ਼ਿਲਪਕਾਰਾਂ ਨੂੰ ਬਹੁਤ ਇੰਤਜ਼ਾਰ ਰਹਿੰਦਾ ਹੈ ਅਤੇ ਉਹ ਇਸ ਦੀ ਉਡੀਕ ਕਰਦੇ ਹਨ।

- Advertisement -

ਸਾਰੇ ਤਿਉਹਾਰ ਧਾਰਮਿਕ ਪ੍ਰਤਿਸ਼ਠਾਨਾਂ ਨਾਲ ਜੁੜੇ ਹੋਏ ਹਨ ਅਤੇ ਇਸੇ ਵਜ੍ਹਾ ਨਾਲ ਦੀਵਾਲੀ ਜਿਹੇ ਸਮੇਂ ਤੋਂ ਲੈ ਕੇ ਪੂਰੇ ਸੀਜ਼ਨ ਤੱਕ ਦੇਸ਼ ਭਰ ਦੇ ਸਾਰੇ ਮੰਦਰ ਜੀਵੰਤ ਹੋ ਉਠਦੇ ਹਨ ਅਤੇ ਸ਼ਿਲਪਕਾਰਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਦੇ ਹਨ। ਮਿੱਟੀ ਦੇ ਛੋਟੇ ਦੀਵਿਆਂ ਤੋਂ ਲੈ ਕੇ ਚਾਰ ਤੋਂ ਪੰਜ ਫੁੱਟ ਉੱਚੀਆਂ ਟੈਰਾਕੋਟਾ ਮੂਰਤੀਆਂ ਨੂੰ ਸਾਡੇ ਕੁੰਭਕਾਰ (ਘੁਮਿਆਰ) ਹੀ ਬਣਾਉਂਦੇ ਹਨ। ਇਹ ਘੁਮਿਆਰ ਹਰ ਛੋਟੇ ਕਸਬੇ ਅਤੇ ਵੱਡੇ ਸ਼ਹਿਰਾਂ ਦੇ ਹੋਰ ਹਿੱਸਿਆਂ ਵਿੱਚ ਰਹਿੰਦੇ ਹਨ। ਹਰ ਸਾਲ ਮਿੱਟੀ ਦੇ ਬਣੇ ਨਵੇਂ ਦੀਵਿਆਂ ਦੀ ਖਰੀਦ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਦੀ ਧਾਰਨਾਵਾਂ ਸੰਭਵ ਤੌਰ ‘ਤੇ ਘੁਮਿਆਰਾਂ ਨੂੰ ਰੋਜ਼ਗਾਰ ਦੇਣ ਦਾ ਇੱਕ ਕਾਰਨ ਹੈ। ਧਾਤੂਆਂ ਤੋਂ ਬਣੇ ਲੈਂਪਾਂ ਵਿੱਚ ਅਨੰਤ ਸਮੇਂ ਤੱਕ ਬਲਣ ਵਾਲੀ ਜੋਤ ਅਤੇ ਵਰਤਣ ਤੋਂ ਬਾਅਦ ਸੁੱਟੇ ਜਾਣ ਵਾਲੇ ਦੀਵਿਆਂ ਦੇ ਅਲੱਗ-ਅਲੱਗ ਮੰਤਵ ਅਤੇ ਸੱਭਿਆਚਾਰਕ ਅਰਥ ਹਨ। ਸਾਰੇ ਦੇਵੀ-ਦੇਵਤਿਆਂ ਦੀਆਂ ਹੱਥੀਂ ਬਣੀਆਂ ਮੂਰਤੀਆਂ ਹਰ ਜਗ੍ਹਾ ਦੀਵਾਲੀ ਪੂਜਾ ਲਈ ਤਿਆਰ ਮਿਲਦੀਆਂ ਹਨ, ਖ਼ਾਸ ਕਰਕੇ ਲਕਸ਼ਮੀ ਅਤੇ ਗਣੇਸ਼ ਨੂੰ ਉਨ੍ਹਾਂ ਘਰਾਂ ਵਿਚ ਵਿਸ਼ੇਸ਼ ਤੌਰ ‘ਤੇ ਰੱਖਿਆ ਜਾਂਦਾ ਹੈ ਜਿੱਥੇ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋ ਕੇ ਖੁਸ਼ਹਾਲ ਸਾਲ ਦੀ ਕਾਮਨਾ ਲਈ ਪੂਜਾ ਕਰਦੇ ਹਨ। ਅੱਜ, ਨਵੀਨਤਾਵਾਂ ਨੂੰ ਅਪਣਾ ਕੇ ਕਾਰੀਗਰਾਂ ਅਤੇ ਵਿਕਾਸ ਸੰਗਠਨਾਂ ਨੇ ਗ੍ਰਾਮੀਣ ਖੇਤਰਾਂ ਵਿੱਚ ਗਊਆਂ ਪਾਲਣ ਵਾਲੇ ਲੋਕਾਂ ਨੂੰ ਰੋਜ਼ੀ-ਰੋਟੀ ਮੁਹੱਈਆ ਕਰਵਾਉਣ ਦੇ ਲਈ ਗਾਂ ਦੇ ਗੋਬਰ ਤੋਂ ਦੀਵੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਪ੍ਰਕਿਰਿਆ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਹਰ ਪ੍ਰਕਾਰ ਦੀ ਸਮੱਗਰੀ ਸਥਾਨਕ ਪੱਧਰ ‘ਤੇ ਹੀ ਮਿਲ ਜਾਂਦੀ ਹੈ ਅਤੇ ਉਹ ਆਪਣੇ ਉਤਪਾਦਾਂ ਦੇ ਜੈਵਿਕ ਰੂਪ ਤੋਂ ਨਸ਼ਟ ਹੋਣ ‘ਤੇ ਵਧੇਰੇ ਧਿਆਨ ਦਿੰਦੇ ਹਨ।

ਤਮਿਲ ਨਾਡੂ, ਕੇਰਲ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਬਣੇ ਪਿੱਤਲ ਅਤੇ ਧਾਤ ਦੇ ਘੰਟਾਯੁਕਤ ਲੈਂਪਾਂ ਨੂੰ ਤੁਸੀਂ ਖਰੀਦ ਸਕਦੇ ਹੋ ਅਤੇ ਉਹ ਦੀਪਾਵਲੀ ਦੇ ਸਮੇਂ ਸਾਰੀਆਂ ਦੁਕਾਨਾਂ ‘ਤੇ ਆਪਣੀ ਜਗਮਗਾਹਟ ਬਖੇਰਦੇ ਰਹਿੰਦੇ ਹਨ। ਜੇ ਸਾਡੇ ਘਰਾਂ ਵਿੱਚ ਪਹਿਲਾਂ ਹੀ ਕਾਫ਼ੀ ਲੈਂਪ ਹਨ, ਤਾਂ ਇਕ ਨਵੇਂ ਦਾ ਹਮੇਸ਼ਾ ਸੁਆਗਤ ਹੁੰਦਾ ਹੈ। ਇੱਕ ਜਾਂ 5 ਜਾਂ 8 ਬੱਤੀਆਂ ਵਾਲੇ ਕਈ ਕਿਸਮਾਂ ਦੇ ਵਿਸ਼ੇਸ਼ ਤੌਰ ‘ਤੇ ਸੁੰਦਰ ਲੈਂਪ ਬਣਾਏ ਜਾਂਦੇ ਹਨ ਅਤੇ ਕਈ ਲੈਂਪਾਂ ਦੀਆਂ ਅਨੇਕਾਂ ਪਰਤਾਂ ਹੁੰਦੀਆਂ ਹਨ। ਖੂਬਸੂਰਤੀ ਨਾਲ ਡਿਜ਼ਾਈਨ ਕੀਤਾ ਗਿਆ ਮੋਰ ਅਤੇ ਤੋਤਾ ਜਾਂ ਹਾਥੀ ਲੈਂਪ ਦੇ ਡਿਜ਼ਾਈਨਾਂ ਦਾ ਹਿੱਸਾ ਹੁੰਦਾ ਹੈ ਅਤੇ ਇਹ ਇਸ ਨੂੰ ਕਿਸੇ ਵੀ ਘਰ ਲਈ ਸੰਪੂਰਨ ਉਪਹਾਰ ਬਣਾਉਂਦਾ ਹੈ। ਇੱਕ ਪਿੱਤਲ ਦਾ ਚਮਕਦਾ ਲੈਂਪ ਪਰਿਵਾਰ ਅਤੇ ਮਿੱਤਰਾਂ ਲਈ ਹਮੇਸ਼ਾ ਇੱਕ ਸੰਪੂਰਨ ਉਪਹਾਰ ਹੈ।

ਕਈ ਜੰਗਲੀ ਘਾਹ ਮਾਨਸੂਨ ਤੋਂ ਬਾਅਦ ਲੰਬੇ ਹੁੰਦੇ ਹਨ। ਤਦ ਮਹਿਲਾਵਾਂ ਵਿਆਹਾਂ ‘ਚ ਪਰਿਵਾਰਕ ਤੋਹਫ਼ਿਆਂ ਦੇ ਲਈ ਵੇਚਣ ਲਈ ਜਾਂ ਮਠਿਆਈਆਂ, ਫਲਾਂ ਅਤੇ ਦਿਵਾਲੀ ਦੇ ਹੋਰ ਤੋਹਫ਼ਿਆਂ ਦੀ ਪੈਕਿੰਗ ਲਈ ਥੋਕ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਵੇਚਣ ਲਈ, ਘਾਹ ਨੂੰ ਟੋਕਰੀਆਂ ਦੇ ਲਈ ਕੱਟਦੀਆਂ ਹਨ। ਕਸ਼ਮੀਰ ਵਿੱਚ ਸੀਕਾਂ ਅਤੇ ਤ੍ਰਿਪੁਰਾ ਵਿੱਚ ਬਾਂਸ ਅਤੇ ਬੈਂਤ ਦੀਆਂ ਟੋਕਰੀਆਂ ਤੋਂ ਇਲਾਵਾ ਓਡੀਸ਼ਾ ਵਿੱਚ ਸੁਨਹਿਰੀ ਘਾਹ, ਬਿਹਾਰ ਵਿਚ ਸਿੱਕੀ, ਉੱਤਰ ਪ੍ਰਦੇਸ਼ ਵਿੱਚ ਸਰਪਤ ਦੀਆਂ ਟੋਕਰੀਆਂ ਹਰ ਜਗ੍ਹਾ ਉਚਿਤ ਮਾਤਰਾ ਵਿੱਚ ਮਿਲਦੀਆਂ ਹਨ ਜੋ ਹਰ ਜਗ੍ਹਾ ਮਹਿਲਾ ਸ਼ਿਲਪਕਾਰਾਂ ਦੀ ਟੋਕਰੀ ਬੁਣਨ ਦੀ ਪ੍ਰਤਿਭਾ ਨੂੰ ਦਰਸਾਉਂਦਾ ਹੈ।

ਇਸ ਮੌਸਮ ਵਿੱਚ ਚਾਹੋ ਤਾਂ ਤੁਸੀਂ ਔਨਲਾਈਨ ਵੱਡੀ ਵਿਕਰੀ ਅਤੇ ਸਮਾਰੋਹ ਦੇ ਲਈ ਖਰੀਦਦਾਰੀ ਕਰ ਸਕਦੇ ਹੋ ਜਾਂ ਦੀਵਾਲੀ ਦੇ ਦਿਨ ਤੁਸੀਂ ਘਰ ਦੀਆਂ ਮਹਿਲਾਵਾਂ ਲਈ ਬਜ਼ਾਰ ਜਾ ਕੇ ਇੱਕ ਨਵੀਂ ਸਾੜੀ ਖਰੀਦ ਸਕਦੇ ਹੋ। ਖੂਬਸੂਰਤ ਬਨਾਰਸੀ, ਚੰਦੇਰੀ, ਕਾਂਚੀਵਰਮ, ਓਡੀਸ਼ਾ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦੀ ਇਕਤ ਅਤੇ ਰਾਜਸਥਾਨ ਅਤੇ ਗੁਜਰਾਤ ਦੀਆਂ ਬੰਧਨੀ ਸਾੜੀਆਂ ਦੀ ਕੇਵਲ ਇੱਕ ਛੋਟੀ ਜਿਹੀ ਲੜੀ ਹੈ ,ਜਿਸ ‘ਤੇ ਆਫ਼ਰ ਹੈ। ਮਰਦਾਂ ਦੇ ਪਹਿਰਾਵੇ ਵਿੱਚ ਬਿਹਾਰ, ਮੱਧ ਪ੍ਰਦੇਸ਼ ਤੋਂ ਸੁੰਦਰ ਕੁਦਰਤੀ ਸਿਲਕ ਕੁੜਤਾ, ਕਰਨਾਟਕ ਅਤੇ ਭਾਰਤ ਦੇ ਉੱਤਰ ਪੂਰਬੀ ਰਾਜਾਂ ਤੋਂ ਸਾਦਾ ਸਿਲਕ ਹਰ ਦੀਵਾਲੀ ਨੂੰ ਸਮਾਰੋਹ ਅਤੇ ਡ੍ਰੈੱਸ ਸਟਾਈਲ ਲਈ ਇੱਕ ਵਿਸ਼ੇਸ਼ ਦਿਨ ਬਣਾ ਦਿੰਦੇ ਹਨ।

ਇਸ ਸਾਲ ਸਾਡੇ ਹੈਂਡੀਕ੍ਰਾਫਟਸ ਅਤੇ ਹੈਂਡਲੂਮ ਦੀ ਸੁੰਦਰਤਾ ਦਾ ਉਤਸਵ ਮਨਾਉਣ ਅਤੇ ਦੀਵਾਲੀ ‘ਤੇ ਸਾਡੇ ਸਾਰਿਆਂ ਲਈ ਚੰਗੀ ਫਸਲ ਲਈ ਮਿਲੇ ਇਨਾਮ ਤੋਂ ਜ਼ਿਆਦਾ ਇਹ ਉਨ੍ਹਾਂ ਦੇ ਨਿਰਮਾਤਾਵਾਂ ਦਾ ਸਨਮਾਨ ਅਤੇ ਉਤਸਵ ਦਾ ਵੀ ਸਮਾਂ ਹੈ ਜੋ ਆਪਣੀ ਫੁਰਤੀ, ਹੁਨਰਮੰਦ ਉਂਗਲੀਆਂ ਅਤੇ ਰਚਨਾਤਮਕ ਪਰਿਕਲਪਨਾ ਨਾਲ ਸਾਡੇ ਜੀਵਨ ਅਤੇ ਵਾਤਾਵਰਣ ਨੂੰ ਸੁੰਦਰ ਬਣਾਉਂਦੇ ਹਨ। ਇਹ ਸਾਰੇ ਨਾਗਰਿਕਾਂ ਦਾ ਕਰਤੱਵ ਹੈ ਕਿ ਉਹ ਹਸਤਕਲਾ, ਆਪਣੀ ਸੱਭਿਆਚਾਰਕ ਵਿਰਾਸਤ ਅਤੇ ਸਭ ਤੋਂ ਮਹੱਤਵਪੂਰਨ ਸਾਡੇ ਸ਼ਿਲਪਕਾਰਾਂ, ਪਰੰਪਰਾਗਤ ਕਲਾਕਾਰਾਂ ਅਤੇ ਬੁਣਕਰਾਂ ਦੀ ਆਜੀਵਿਕਾ ਦੀ ਆਪਣੀ ਵਿਰਾਸਤ ਨੂੰ ਬਣਾਈ ਰੱਖਣ ਜੋ ਕਰੋਨਾ ਵਾਇਰਸ ਦੇ ਇਨ੍ਹਾਂ ਦਿਨਾਂ ਦੇ ਦੌਰਾਨ ਸਮਰੱਥਾ ਅਤੇ ਸ਼ਕਤੀ ਦੇ ਨਾਲ ਬਸ ਸਾਡੇ ਬਜ਼ਾਰਾਂ ਅਤੇ ਸਾਡੇ ਜੀਵਨ ਨੂੰ ਖੁਸ਼ੀਆਂ ਨਾਲ ਭਰਨ ਦੇ ਲਈ ਜਿਉਂਦੇ ਹਨ। ਬਦਲੇ ਵਿੱਚ ਉਨ੍ਹਾਂ ਨੂੰ ਸਾਡੇ ਸਹਿਯੋਗ ਦੀ ਜ਼ਰੂਰਤ ਹੈ।

- Advertisement -

(ਸੰਸਥਾਪਕ/ਮੁਖੀ, ਦਸਤਕਾਰੀ ਹਾਟ ਸਮਿਤੀ)

Share this Article
Leave a comment