Home / ਓਪੀਨੀਅਨ / ਇਸਤਰੀ ਲਈ ਵਿਵਾਹਿਤ ਉਮਰ, ਬਰਾਬਰਤਾ ਦਾ ਸਵਾਲ !

ਇਸਤਰੀ ਲਈ ਵਿਵਾਹਿਤ ਉਮਰ, ਬਰਾਬਰਤਾ ਦਾ ਸਵਾਲ !

-ਰਾਜਿੰਦਰ ਕੌਰ ਚੋਹਕਾ

ਭਾਰਤ ਦੀ ਆਜ਼ਾਦੀ ਨਾਲ ‘ਦੇਸ਼ ਦੀਆਂ ਇਸਤਰੀਆਂ ਨੂੰ ਜਿਹੜੀਆਂ ਆਜ਼ਾਦੀ ਸੰਘਰਸ਼ ਵਿੱਚ ਬਰਾਬਰ ਦੀਆਂ ਹਿੱਸੇਦਾਰ ਰਹੀਆਂ ਹਨ, ‘ਸਦੀਆਂ ਪੁਰਾਣੇ ‘ਲਿੰਗਕ ਦਮਨ ਅਤੇ ਸ਼ੋਸਣ’ ਦੀਆਂ ਜ਼ੰਜ਼ੀਰਾਂ ਤੋਂ ਮੁਕਤੀ ਲਈ ਆਸਵੰਦ ਸਨ। ਪਰ ! ਇਸ ਵਿੱਚ ਪੇਸ਼ਕਦਮੀ ‘ਤਾਂ ! ਕੀ ਹੋਣੀ ਸੀ, ਬਲ ਕਿ 7 ਦਹਾਕਿਆਂ ਦੀ ਪੂੰੰਜੀਪਤੀ-ਜਾਗੀਰਦਾਰੀ ਹਾਕਮਾਂ ਦੀ ਢਾਈ, ਜਿਹੜੇ ਵੱਡੇ-ਵੱਡੇ ਘਰਾਣਿਆਂ ਨਾਲ ਹੀ ਇੱਕ ਮਿਕ ਹੋ ਗਏ ਹਨ। ਸਗੋਂ ‘ਤੇ ਉਨ੍ਹਾਂ ਨੇ ਹਰ ਖੇਤਰ ‘ਚ ‘ਪੈਤਰਿਕ-ਵਿਵਸਥਾ’ ਨੂੰ ਹੋਰ ਮਜ਼ਬੂਤ ਕੀਤਾ ਹੈ ? ਵੱਖੋ-ਵੱਖਰੇ ਪੱਧਰਾਂ ‘ਤੇ ਇਸਤਰੀਆਂ ਦਾ ਸ਼ੋਸ਼ਣ ਅੱਜ ! ਦਿਨੋ-ਦਿਨ ਹੋਰ ਤੇਜ਼ ਹੋ ਰਿਹਾ ਹੈ। ਇਸਤਰੀ ਦੇ ਤੌਰ ‘ਤੇ ਇਕ ਮਨੁੱਖ ਹੁੰਦਿਆਂ, ਕਿਰਤ ਕਰਨ ਕਰ ਕੇ ਕਿਰਤੀ ਦੇ ਤੌਰ ‘ਤੇ ਅਤੇ ਰਾਜ-ਸੱਤਾ ਅੰਦਰ ਰਾਜਤੰਤਰ ਦਾ ਇਕ ਨਾਗਰਿਕ ਹੋਣ ਦੇ ਤੌਰ ‘ਤੇ ਹਰ ਪੱਖੋ ਸ਼ੋਸ਼ਣ ਵਧ ਰਿਹਾ ਹੈ। ਮੌਜੂਦਾ ਨਵ-ਉਦਾਰੀਕਰਨ ਦੇ ਅਮਲ ਦੇ ਦੌਰ ਅੰਦਰ ਪੂੰਜੀਵਾਦ ਵਲੋਂ ਵੱਧ ਤੋਂ ਵੱਧ ਆਪਣੀ ਲੁੱਟ ਨੂੰ ਤੇਜ਼ ਕਰਨ ਲਈ ਇਸਤਰੀ ਵਰਗ ਦੇ ਸ਼ੋਸ਼ਣ ਲਈ, ਜਿਨਸੀ-ਸ਼ੋਸ਼ਣ ਦੇ ਨਵੇਂ-ਨਵੇਂ ਰੂਪ ਹੁਣ ਸਾਹਮਣੇ ਆ ਰਹੇ ਹਨ !

ਇਸਤਰੀ ਦੀ ਕੇਵਲ ਆਰਥਿਕ ਅਤੇ ਸਮਾਜਿਕ ਖੇਤਰ ‘ਚ ਹੀ ਨਹੀਂ ? ਸਗੋਂ ਇਸਤਰੀ ਵਰਗ ਦੇ ਮਨੁੱਖੀ ਅਧਿਕਾਰਾਂ ਦੇ ਹੱਕਾ ਅੰਦਰ ‘ਹਨਨ’ ਹੋਣ ਵਿੱਚ ਵੀ ਚੋਖਾ ਵਾਧਾ ਹੋਇਆ ਹੈ ! ਇਸਤਰੀ ਵਰਗ ਦੀ ਤਰੱਕੀ ਲਈ ਸਮਾਜਿਕ ਅਤੇ ਆਰਥਿਕ ਜੀਵਨ ਵਿਚ, ”ਆਰਥਿਕ ਅਜ਼ਾਦੀ ਅਤੇ ਸੁਤੰਤਰ ਭੂਮਿਕਾ” ਹੀ ਵੱਡੀਆਂ ਬੁਨਿਆਦੀ ਹਾਲਤਾਂ ਹਨ!” ਇਸਤਰੀ ਲਈ ਨਾ-ਬਰਾਬਰੀ ਦੇ ਰੁਤਬੇ ਦੇ ਖਿਲਾਫ਼ ਅਤੇ ਇਸਤਰੀਆਂ ਦੀ ਬਰਾਬਰੀ ਲਈ ਅੰਦੋਲਨ, ਸਮਾਜਿਕ-ਮੁਕਤੀ ਦੇ ਇਸ ਅੰਦੋਲਨ ਦਾ ਹਿੱਸਾ ਹੈ!” ਪਰ! ਪਿਛਲੇ ਪੰਜ ਸਾਲਾਂ ‘ਚ ਇਸਤਰੀਆਂ ਦੇ ‘ਅਧਿਕਾਰਾਂ, ਉਨ੍ਹਾਂ ਦੀ ਆਰਥਿਕ ਅਜ਼ਾਦੀ, ਸੁਰੱਖਿਆ ਅਤੇ ਖੁੱਦ-ਮੁਖਤਿਆਰੀ” ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ! ਇਸਤਰੀਆਂ ਵਿਰੁੱਧ ਹਿੰਸਾ, ਯੋਨ ਸ਼ੋਸ਼ਣ ਸਬੰਧੀ ਫਿਰਕੂ ਤੇ ਘਰੇਲੂ ਹਿੰਸਾਂ, ਕਤਲ, ਸਾਈਬਰ ਜ਼ੁਰਮਾਂ ਵਿੱਚ ਵਾਧਾ ਹੋਇਆ ਹੈ। ਦਲਿਤ ਤੇ ਘੱਟ ਗਿਣਤੀ ਇਸਤਰੀਆਂ ਇਨ੍ਹਾਂ ਘਟਨਾਵਾਂ ਵਿੰਚ ਵੱਧ ਪ੍ਰਭਾਵਿਤ ਹੋ ਰਹੀਆਂ ਹਨ। ‘ਇਸਤਰੀਆਂ ਦੇ ਰੁਜ਼ਗਾਰ ਤੇ ਬਰਾਬਰ ਦੀ ਉਜ਼ਰਤ’ ਦੇ ਖੇਤਰ ਅੰਦਰ ਵੀ ਖਾਸ ਕਰਕੇ ਕੋਵਿਡ-19 ਮਹਾਂਮਾਰੀ ਦੌਰਾਨ ਵੱਡੀ ਤੇ ਤਿੱਖੀ ਮਾਰ ਪਈ ਹੈ। ਇਹ ਸਭ ਇਸਤਰੀ-ਮਰਦ ਦੇ ਸਬੰਧਾਂ ਅੰਦਰ ਪਾੜੇ ਪੈਦਾ ਕਰਦੀ ਹੈ। ਜਿਹੜੀ ਸਾਵਾਂ-ਜੀਵਨ ਜਿਊਣ ਲਈ ਰੋੜੇ ਬਣਦੀ ਹੈ। ਨੌਜਵਾਨਾਂ ਨੂੰ ਮੌਜੂਦਾ ਬੇ-ਰੁਜ਼ਗਾਰੀ ਕਾਰਨ ਰੁਜ਼ਗਾਰ ਨਾ ਮਿਲਣ ਕਰਕੇ ”ਵਿਹੁਅਤਾ ਜੀਵਨ” ਅੰਦਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਇਕ-ਦੋ ਹੋਣਾ ਪੈ ਰਿਹਾ ਹੈ ? ਸਮਾਜਿਕ ਜੀਵਨ ਅੰਦਰ ਗ੍ਰਹਿਸਥ ਦੇ ਦੋ ਪਹੀਏ, ਜੇਕਰ ”ਬਰਾਬਰ ਅਤੇ ਆਪਸੀ ਸਹਿਮਤੀ” ਵਾਲੇ ਹੋਣਗੇ ਤਾਂ ! ਇਹ ਮਨੁੱਖੀ ਜੀਵਨ ਹੰਢਣਸਾਰ ਅਤੇ ਚਿਰ ਸਥਾਈ ਹੋ ਸਕਦਾ ਹੈ ?

ਵਿੱਧੀ-ਆਯੋਗ ਦੀ ਫਰਵਰੀ 2008 ਦੀ ਇਕ ਰਿਪੋਰਟ ਮੁਤਾਬਿਕ ਵਿਅਕਤੀਗਤ ਅਤੇ ਪੂਰੇ ਸਮਾਜ ਲਈ ਕਿਸੇ ਗੰੰਭੀਰ ਸਥਿਤੀ ‘ਚੋਂ ਬਚਣ ਲਈ ‘ਲੜਕਿਆਂ ਅਤੇ ਲੜਕੀਆਂ’ ਦੇ ਵਿਆਹ ਦੀ ਉਮਰ -18 ਸਾਲ ਦੀ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਪ੍ਰਤੂੰ ! ਇਸ ਦੇ ਬਾਵਜੂਦ ਵੀ ਅੱਜ ! ਦੇਸ਼ ਭਰ ਵਿੱਚ ਹੀ ਨਹੀ ਬਲ ਕਿ ਸੰਸਾਰ ਪੱਧਰ ਤੇ 18-ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਅਤੇ ਲੜਕਿਆਂ ਦੇ ਵਿਆਹ ਹੋ ਰਹੇ ਹਨ। ਭਾਵੇਂ ! ਸੰਵਿਧਾਨ ਵਿਚ ਇਸਤਰੀਆਂ ਅਤੇ ਮਰਦਾਂ ਦੇ ਬਰਾਬਰ ਅਧਿਕਾਰਾਂ ਦੀ ਗੱਲ ਕਹੀ ਗਈ ਹੈ। ਪਰ ! ਇਸ ਦੇ ਬਾਵਜੂਦ ਵੀ, ਇਸ ਮਰਦ ਪ੍ਰਧਾਨ ਸਮਾਜ ਅੰਦਰ ਇਸਤਰੀਆਂ ਨਾਲ 21-ਵੀਂ ਸਦੀ ਵਿੱਚ ਵੀ ਵਿਤਕਰਾ ਹੋ ਰਿਹਾ ਹੈ !

ਭਾਵੇ! ਅਸੀਂ ਇਸਤਰੀਆਂ ਨਾਲ ਸਬੰਧਿਤ ਮਸਲਿਆਂ ਉਪਰ ਰੋਜ਼ਾਨਾ ਚਰਚਾ ਕਰਦੇ ਹਾਂ ! -8-ਮਾਰਚ ਕੌਮਾਂਤਰੀ ਇਸਤਰੀ ਦਿਵਸ, 24 ਜਨਵਰੀ ਨੂੰ ਬਾਲੜੀ ਦਿਵਸ, ਮਹਿਲਾ ਸ਼ਸ਼ਕਤੀਕਰਨ ਦਿਵਸ ਮਨਾਉਂਦੇ ਹਾਂ ਅਤੇ ਫੌਜ ਵਿੱਚ ਇਸਤਰੀਆਂ ਦੀ ਵੱਧ ਭਾਗੀਦਾਰੀ ਦੀ ਮੰਗ ਵੀ ਉਠਾਉਂਦੇ ਹਾਂ। ਪਰ ! ਫਿਰ ਵੀ ਇਸਤਰੀ ਨੂੰ ਦੂਜੇ ਦਰਜੇ ਦੀ ਨਾਗਰਿਕ ਹੀ ਸਮਝਿਆ ਜਾ ਰਿਹਾ ਹੈ। ਪਿਛਲੇ ਸਮੇਂ ‘ਚ ਅਸੀ ”ਇਸਤਰੀ ਸਮਾਨਤਾ ਦਿਵਸ ਦੀ ਅਤੇ ਬਰਾਬਰ ਦੇ ਅਧਿਕਾਰਾਂ” ਦੀ ਸੌਂਵੀਂ ਵਰ੍ਹੇ-ਗੰਢ ਮਨਾਈ ਹੈ ! ਪ੍ਰਤੂੰ 1 ਅਫਸੋਸ ਹੈ, ‘ਕਿ ਇਕ ਸਦੀ ਬੀਤ ਜਾਣ ਦੇ ਬਾਦ ਵੀ ਇਸਤਰੀਆਂ ਨਾਲ ਬਰਾਬਰਤਾ ਦਾ ਸਵਾਲ ‘ਜਿਉਂ ਦਾ ਤਿਉਂ’ ਹੀ ਖੜਾ ਹੈ। ਉਸ ਨਾਲ ਸਮਾਜ ਵਿੱਚ ਸਮਾਜਿਕ, ਆਰਥਿਕ ਤੇ ਰਾਜਨੀਤਕ ਵਿਤਕਰਾ ਅੱਜੇ, ਤੱਕ ਜਾਰੀ ਹੈ। ਉਸ ਨੂੰ ਕੰਮ ਦੇ ਸਥਾਨ ਤੇ ਸਭ ਤੋਂ ਪਿਛੋਂ ਰੱਖਿਆ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਉਸ ਦੀ ਛਾਂਟੀ ਕੀਤੀ ਜਾਂਦੀ ਹੈ। (ਉਸ ਨੂੰ ਕੰਮ ਤੋਂ ਕੱਢਿਆ ਜਾਂਦਾ ਹੈ) ਉਸ ਨੂੰ ਕੰਮ ਦੇ ਸਥਾਨ ਤੇ ਵੀ ਮਰਦ ਦੇ ਬਰਾਬਰ ਤਨਖਾਹ ਨਹੀਂ ਦਿੱਤੀ ਜਾਂਦੀ ! ”ਭਾਵੇਂ ! ਕਿ 1976 ਵਿਚ ਬਰਾਬਰ ਕੰਮ ਲਈ ਬਰਾਬਰ ਦੀ ਤਨਖਾਹ” ਦਾ ਕਾਨੂੰਨ ਬਣਿਆ ਹੋਇਆ ਹੈ, ਪਰ ! ਇਸ ਕਾਨੂੰਨ ਦੀਆਂ ਵੀ ਧਜੀਆਂ ਉਡਾਈਆਂ ਜਾ ਰਹੀਆਂ ਹਨ। ਇਨ੍ਹਾਂ ਗੰਭੀਰ ਸਵਾਲਾਂ ਤੋਂ ਬਿਨਾਂ ਜੋ ਹੋਰ ਸਭ ਤੋਂ ਵੱਡਾ ਇਸਤਰੀ (ਲੜਕੀ) ਨਾਲ ਜੋ ਵਿਤਕਰਾ ਹੋ ਰਿਹਾ ਹੈ ? ਉਹ ਹੈ, ‘ਲੜਕੇ ਤੇ ਲੜਕੀ ਦੇ ਵਿਆਹ ਦੀ ਉਮਰ ਦਾ ਸਵਾਲ; ਜਿਸ ਨੂੰ ਨਾ ਤਾਂ ਕੇਂਦਰ ਦੀ ਅਤੇ ਨਾ ਹੀ ਰਾਜਾਂ ਦੀਆਂ ਸਰਕਾਰਾਂ ਅੱਜ ! ਤੱਕ ਸੁਲਝਾ ਸੱਕੀਆਂ ਹਨ !”

ਦੁਨੀਆਂ ਦੇ ਬਹੁਤ ਸਾਰੇ ਵਿਕਸਤ ਦੇਸ਼ਾਂ ਅੰਦਰ ਲੜਕਿਆਂ ਅਤੇ ਲੜਕੀਆਂ ਦੇ ਵਿਆਹ ਦੀ ਉਮਰ ਇਕੋ ਜਿਹੀ ਹੀ ਹੈ ! ਪ੍ਰਤੂੰ ! ਭਾਰਤ ਵਿੱਚ ਲੜਕਿਆਂ ਅਤੇ ਲੜਕੀਆ ਦੇ ਵਿਆਹ ਦੀ ਇਕੋ ਜਿਹੀ ਉਮਰ ਕਰਾਉਣ ਦੀ ਜਨ-ਹਿੱਤ ਪਟੀਸ਼ਨ ਮਾਨਯੋਗ ਸੁਪਰੀਮ ਕੋਰਟ ਵਿੱਚ ਪਈ ਹੋਈ ਹੈ। ਉਸ ਦਾ ਅਜੇ ਤੱਕ ਵੀ ਕੋਈ ਨਿਪਟਾਰਾ ਹੀ ਨਹੀਂ ਹੋਇਆ ਹੈ। ਵਿੱਧੀ ਆਯੋਗ ਨੇ 2008 ਵਿੱਚ ਆਪਣੀ ਇਕ ਰਿਪੋਰਟ ਵਿੱਚ ”ਵਿਅਕਤੀਗਤ ਅਤੇ ਪੂਰੇ ਸਮਾਜ ਨੂੰ ਕਿਸੇ ਗੰਭੀਰ ਸਥਿਤੀ ਤੋਂ ਬਚਣ ਲਈ ਲੜਕੇ-ਲੜਕੀ ਦੇ ਵਿਆਹ ਦੀ ਉਮਰ 18 ਸਾਲ ਤੈਅ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਇਸ ਸਿਫ਼ਾਰਸ਼ ਸਬੰਧੀ ਇਸ ਸਾਲ ਜੂਨ ਵਿੱਚ ‘ਕੇਂਦਰੀ ਮਹਿਲਾ ਅਤੇ ਬਾਲ-ਵਿਕਾਸ ਮਹਿਕਮੇ’ ਨੇ, ”ਮਾਂ ਦੀ ਉਮਰ, ਮਾਂ ਦੀ ਮੌਤ ਦਰ ਅਤੇ ਇਸਤਰੀਆਂ ਨਾਲ ਸਬੰਧਿਤ ਮਸਲਿਆਂ ਤੇ ਜਾਂਚ-ਪੜਤਾਲ ਕਰਨ ਲਈ ਇਕ ਕਮੇਟੀ ਦੀ ਸਿਫ਼ਾਰਸ਼ ਕੀਤੀ ਹੈ। ਜਿਹੜੀ ਗਰਭ ਅਵਸਥਾ, ਪ੍ਰਸੂਤੀ ਸਮਾਂ ਤੇ ਉਸ ਤੋਂ ਬਾਦ ਵਿਆਹ ਦੀ ਉਮਰ ਨਿਸਚਿਤ ਕਰਨ ਲਈ ਨਿਰਨਾਇਕ ਫੈਸਲਾ ਲੈਣ ਦੀ ਸੰਭਾਵਨਾਵਾਂ ਨੂੰ ਦੱਸੇਗੀ ?”

ਭਾਰਤ ਸਰਕਾਰ ਨੂੰ ਇਸ ਮਸਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ, ‘ਕਿ ਲੜਕੇ ਦੇ ਵਿਆਹ ਦੀ ਉਮਰ 18 ਸਾਲ ਜਾਂ 21 ਸਾਲ ਦੀ ਬਰਾਬਰ ਹੋਣੀ ਚਾਹੀਦੀ ਹੈ ? ਦੂਸਰੇ ਪਹਿਲੂ ਤੇ ਵੀ ਗੰਭੀਰਤਾ ਨਾਲ ਚਰਚਾ ਹੋਣੀ ਚਾਹੀਦੀ ਹੈ, ਕਿ ਵਿਆਹ ਦੀ ਉਮਰ ਬਰਾਬਰ ਦੀ ਕਰਨ ਨਾਲ, ਇਸਤਰੀਆਂ ਆਪਣੇ ਜੀਵਨ ਤੇ ਮਾਂ ਵਜੋਂ ਸੁਰੱਖਿਆ ਦਾ ਅਧਿਕਾਰ ਪ੍ਰਾਪਤ ਕਰ ਲਵੇਗੀ ?” ਇਹ ਕੋਈ ਪਹਿਲਾ ਮੌਕਾ ਨਹੀਂ ਹੈ, ‘ਕਿ ਲੜਕੇ-ਲੜਕੀ ਦੇ ਵਿਆਹ ਦੀ ਉਮਰ ਇਕੋ ਜਿਹੀ ਕਰਨ ਦੀ ਚਰਚਾ (ਬਹਿਸ) ਦਾ ਹਿੱਸਾ ਬਣੀ ਹੋਵੇ? ਇਸ ਤੋਂ ਪਹਿਲਾਂ ਵੀ ਡੇਢ ਸਦੀ ( 1ਸਦੀ ਤੋਂ ਪਹਿਲਾਂ) -1894 ਵਿੱਚ ਬਸਤੀਵਾਦੀ ਗੁਲਾਮ ਭਾਰਤ ਅੰਦਰ ਡਾਕਟਰ ਰੁਕਮਾਂਬਾਈ ਪ੍ਰਕਰਣ ਅਤੇ -1889 ਵਿੱਚ ਫੁਲਮੋਨੀ ਦੀ ਮੌਤ ਤੋਂ ਬਾਦ ਇਹ ਮਾਮਲਾ ਪਹਿਲੀ ਵਾਰ ਗੰਭੀਰ ਚਰਚਾ ਦਾ ਮੁੱਦਾ ਬਣਿਆਾ ਸੀ। ਡਾ: ਰੁਕਮਾਂਬਾਈ ਨੇ ਬਾਲ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਥੇ 11 ਸਾਲ ਦੀ ਫੁਲਮੋਨੀ ਦੀ ਮੌਤ 35 ਸਾਲ ਦੇ ਪਤੀ ਵਲੋਂ ਜਬਰੀ ਸਬੰਧ ਬਨਾਉਣ ਨਾਲ ਹੋ ਗਈ ਸੀ। ਫੁਲਮੋਨੀ ਦੇ ਪਤੀ ਨੂੰ ਹੱਤਿਆ ਦੀ ਸਜ਼ਾ ਤਾਂ ਮਿਲੀ, ਪਰ ! ਉਸ ਨਾਲ ਜ਼ਬਰੀ ਸਬੰਧ ਬਨਾਉਣ ਦੇ ਦੋਸ਼ ਤੋਂ ਬਰੀ ਹੋ ਗਿਆ ਸੀ। ਉਸ ਸਮੇਂ ਬਾਲ ਵਿਆਹ ਜਿਹੀ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਅੰਗ੍ਰੇਜ਼ ਸਰਕਾਰ ਨੇ 1891 ‘ਚ ‘ਸਹਿਮਤੀ ਦੀ ਉਮਰ ਦਾ ਕਾਨੂੰਨ ਬਣਾਇਆ ਸੀ’।

ਇਸ ਐਕਟ ਅਨੁਸਾਰ ਯੌਨ ਸਬੰਧਾਂ ਦੇ ਲਈ ਸਹਿਮਤੀ ਦੀ ਉਮਰ 12 ਸਾਲ ਪੱਕੀ ਕੀਤੀ ਗਈ ਸੀ। ਜਦਕਿ ਉਸ ਸਮੇਂ ਵੀ 12 ਸਾਲ ਦੀ ਉਮਰ ਲੜਕੀ ਲਈ ਯੌਨ ਸੰਬਧਾਂ ਲਈ ਖਤਰਨਾਕ ਹੋ ਸਕਦੀ ਹੈ? ਅੰਗਰੇਜ਼ਾਂ ਨੇ -1929 ਵਿੱਚ ‘ਸ਼ਾਰਦਾ ਐਕਟ’ ਬਣਾਇਆ। ਜਿਸ ਵਿੱਚ ਲੜਕਿਆਂ ਦੀ ਉਮਰ 18 ਸਾਲ ਤੇ ਲੜਕੀਆਂ ਦੀ -14 ਸਾਲ ਵਿਆਹ ਦੀ ਉਮਰ ਜ਼ਰੂਰੀ ਕੀਤੀ ਸੀ। ਇਸ ਨੂੰ -1978 ਵਿੱਚ ਸੋਧ ਕੇ ਲੜਕਿਆਂ ਦੇ ਵਿਆਹ ਦੀ ਉਮਰ -21-ਸਾਲ ਅਤੇ ਲੜਕੀਆਂ ਦੀ ਉਮਰ -18 ਸਾਲ ਤੈਅ ਕੀਤੀ ਗਈ। ਬੀਤੇ ਦਹਾਕਿਆਂ ਦੌਰਾਨ ਲੜਕੇ ਲੜਕੀ ਦੀ ਵਿਆਹ ਦੀ ਉਮਰ ਦੀ ਹੱਦ ਕੀ ਹੋਣੀ ਚਾਹੀਦੀ ਹੈ, ਬਾਰੇ ਸੰਸਦ ਵਿੱਚ ਵਿਧਾਨਿਕ ਤੌਰ ‘ਤੇ ਕਦੀ ਵੀ ਚਰਚਾ ਨਹੀਂ ਕੀਤੀ ਗਈ ਹੈ ? ਇਹੋ ਜਿਹੇ ਮੁੱਦਿਆਂ ਤੇ ਨਾ ਤਾਂ ਬੀ.ਜੇ.ਪੀ. ਦੀ ਸਰਕਾਰ ਅਤੇ ਨਾ ਹੀ ਪਿਛਲੀ ਕਾਂਗਰਸ ਸਰਕਾਰ ਦਾ ਧਿਆਨ ਇਸ ਪਾਸੇ ਗਿਆ ਹੈ। ਕਿਉਂਕਿ ਵਿਧਾਨਿਕ ਤੌਰ ‘ਤੇ 18-ਸਾਲ ਦੀ ਲੜਕੀ ਦੇ ਵਿਆਹ ਦੀ ਉਮਰ ਹੋਣ ਦੇ ਬਾਵਜੂਦ ਸੰਸਾਰ ਭਰ ਦੀਆਂ ਇਕ ਤਿਹਾਈ ਲੜਕੀਆਂ, ਬਾਲ-ਵਿਆਹ ਦੇ ਬੰਧਨ ਵਿੱਚ ਭਾਰਤ ਵਿੱਚ ਹੀ ਬੰਨ੍ਹੀਆਂ ਜਾਂਦੀਆਂ ਹਨ। ਕਾਰਨ ਗਰੀਬੀ-ਗੁਰਬਤ, ਅਨਪੜ੍ਹਤਾ, ਅਗਿਆਨਤਾ, ਸਮਾਜ ਵਿੱਚ ਇਸਤਰੀਆਂ ਨਾਲ ਛੇੜ-ਛਾੜ, ਘਰੇਲੂ ਹਿੰਸਾ, ਜ਼ਬਰੀ ਉਧਾਲਾ, ਜ਼ਬਰੀ ਵੇਸਵਾਗਮਨੀ ਕਰਾਉਣੀ ਜਿਹੀਆਂ ਘਟਨਾਵਾਂ ਵੀ ਪ੍ਰੀਵਾਰਾਂ ਨੂੰ ਜਬਰੀ ਵਿਆਹ ਕਰਨ ਲਈ ਮਜਬੂਰ ਕਰਦੀਆਂ ਹਨ। ਇਹ ਪੈਤਰਿਕ ਅਤੇ ਮਰਦ ਪ੍ਰਧਾਨ ਸਮਾਜ ਦੀ ਪੈਦਾ ਕੀਤੀ ਲਾਹਨਤ ਹੈ!

ਭਾਰਤ ਵਿੱਚ ਵਿਆਹ ਦੀ ਘੱਟੋ-ਘੱਟ ਉਮਰ ਤੇ ਖਾਸ ਕਰਕੇ ਇਸਤਰੀਆਂ ਲਈ ਸਦਾ ਹੀ ਇਕ ਵਿਵਾਦ ਵਾਲਾ ਵਿਸ਼ਾ ਰਿਹਾ ਹੈ। ਜਦੋਂ ਵੀ ਕਦੀ ਕਿਤੇ ਇਹੋ ਜਿਹੇ ਨਿਯਮਾਂ ਵਿੱਚ ਪ੍ਰੀਵਰਤਨ ਦੀ ਗੱਲ ਹੁੰਦੀ ਹੈ, ਤਾਂ ! ਸਮਾਜਿਕ, ਰਾਜਨੀਤਕ, ਧਾਰਮਿਕ ਤੇ ਰੂੜੀਵਾਦੀਆਂ ਦਾ ਸਖਤ ਵਿਰੋਧ ਮੌਜੂਦਾ ਸਰਕਾਰਾਂ ਨੂੰ ਝੁਕਾ ਦਿੰਦਾ ਹੈ। ਕੁਝ ਲੋਕਾਂ ਵੱਲੋਂ ਇਹ ਵੀ ਧਾਰਨਾ ਦਿੱਤੀ ਗਈ ਹੈ, ”ਕਿ ਜਿੰਨੀ ਵੱਧ ਉਮਰ ਵਿੱਚ ਲੜਕੀਆਂ ਦਾ ਵਿਆਹ ਹੋਵੇਗਾ, ਉਨ੍ਹਾਂ ਹੀ ਉਸ ਨੂੰ (ਲੜਕੀ) ਪਤੀ ਦੇ ਘਰ ਵਿਚ (ਅਡਜਸਟਮੈਂਟ) ਸਾਂਝ ਬਣਾਉਣ ਵਿੱਚ ਪ੍ਰੇਸ਼ਾਨੀਆਂ ਕਰਨੀਆਂ ਪੈਣਗੀਆਂ। ਕਿਉਂ ਕਿ ਸੂਝ-ਬੂਝ ਵਾਲਾ ਇਨਸਾਨ ਆਪਣੇ ”ਅਧਿਕਾਰਾਂ ਅਤੇ ਸਵੈਮਾਨ” ਦੀ ਰੱਖਿਆ ਪ੍ਰਤੀ ਜਾਗਰੂਕ ਹੁੰਦਾ ਹੈ।’ ਇਸ ਲਈ ਮਰਦ ਪ੍ਰਧਾਨ ਸਮਾਜ ਅੰਦਰ, ਸਿਰਫ਼ ਭਾਰਤ ਵਿੱਚ ਹੀ ਨਹੀਂ ਬਲ, ‘ਕਿ ਸਾਰੇ ਸੰਸਾਰ ਅੰਦਰ ਪ੍ਰੀਵਾਰਾਂ ਵਿੱਚ, ਸਾਂਝ, ਆਪਸੀ ਤਾਲ-ਮੇਲ, ਨਿਰੰਤਰ ਘਰੇਲੂ ਕੰਮ, ਹੱਡ-ਭੰਨਵੀ ਮਿਹਨਤ, ਬੱਚਿਆਂ ਦਾ ਪਾਲਣ-ਪੋਸਣ, ਚੁੱਲ੍ਹੇ -ਚੌਂਕੇ ਦਾ ਕੰਮ, ਸਿਰਫ਼ ਤੇ ਸਿਰਫ਼ ਇਸਤਰੀ ਪਾਸੋਂ ਹੀ ਕਰਨ ਦੀ ਆਸ ਰੱਖੀ ਜਾਂਦੀ ਹੈ। ਜੋ ਇਸਤਰੀਆਂ ਨਾਲ ਸਦੀਆਂ ਤੋਂ ਹੀ ਬੇ-ਇਨਸਾਫੀ ਹੁੰਦੀ ਆ ਰਹੀ ਹੈ। ਇਹ ਇਕ ਇਸਤਰੀ ਦੀ ਗੁਲਾਮੀ ਦਾ ਸਦੀਆ ਪੁਰਾਣਾ ਦਸਤੂਰ ਹੈ।

ਅੱਜ ! ਸਾਨੂੰ ਅਫਸੋਸ ਇਸ ਗੱਲ ਦਾ ਹੈ, ”ਕਿ 21-ਵੀਂ ਸਦੀ ਵਿੱਚ ਵੀ ”ਲੜਕੀਆਂ ਇਕ ਪਰਾਇਆ ਧੰਨ ਹੈ” ਦੀ ਮਾਨਸਿਕਤਾ ਵਿੱਚ ਅਸੀਂ ਬਦਲਾਅ ਨਹੀਂ ਲਿਆ ਸਕੇ ਹਾਂ। ਪਿੰਡਾਂ, ਸ਼ਹਿਰਾਂ, ਘਰਾਂ ਤੇ ਪੜ੍ਹੇ ਲਿਖੇ ਪ੍ਰੀਵਾਰਾਂ ਵਿੱਚ ਵੀ ਇਹ ਆਮ ਚਰਚਾ ਅਜੇ ਵੀ ਪੀੜ੍ਹੀ ਦਰ ਪੀੜ੍ਹੀ ਚਲੀ ਜਾ ਰਹੀ ਹੈ। ਅੱਜ ! ਵੀ ਆਮ ਗਰੀਬ ਪ੍ਰੀਵਾਰਾਂ ਤੇ ਰੂੜੀਵਾਦੀ ਪ੍ਰੀਵਾਰਾਂ ਵਿੱਚ ਲੜਕੀਆਂ ਦੀ ਵਿੱਦਿਆ ਤੇ ਸਿਹਤ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਦਾ ਹੈ, ਬਲ, ‘ਕਿ ਪੜ੍ਹੇ ਲਿਖੇ ਲੜਕਿਆਂ ਤੇ ਅਮੀਰ ਘਰ ਦੇਖ ਕੇ ਹੀ ਲੜਕੀ ਦੇ ਵਿਆਹ ਨੂੰ ਮਹੱਤਤਾ ਦਿੱਤੀ ਜਾਂਦੀਹੈ। -2017 ਦੀ ”ਵਿਸ਼ਵ ਬੈਂਕ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਰੀਸਰਚ ਆਨ ਵੋਮੈਨ” ਦੀ ਇਕ ਰਿਪੋਰਟ ਮੁਤਾਬਿਕ, ”ਜੇ ਕਰ ਭਾਰਤ ਸਰਕਾਰ ‘ਬਾਲ ਵਿਆਹ’ ਤੇ ਰੋਕ ਲਾ ਦਵੇ ਤਾਂ ਆਉਣ ਵਾਲੇ 7 ਸਾਲਾਂ ਵਿੱਚ ਸਿਹਤ-ਦੇਖ-ਭਾਲ ਸਬੰਧੀ ਖਰਚ ਵਿੱਚ 35-ਹਜ਼ਾਰ ਕਰੋੜ ਰੁਪਏ ਬਚਾ ਸਕਦੀ ਹੈ। ਇਹੋ ਜਿਹੀ ਸਮਾਜਿਕ ਬੁਰਾਈ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਹ ਬੁਰਾਈ ਸਿਰਫ਼ ਸਮਾਜਿਕ ਵਿਵਸਥਾ ਨੂੰ ਹੀ ਖੋਰਾ ਨਹੀ ਲਾਉਂਦੀ, ਸਗੋਂ ਤੇ ਦੇਸ਼ ਦੀ ਅਰਥ-ਵਿਵਸਥਾ ਨੂੰ ਬਹੁਤ ਨੁਕਸਾਨ ਹੁੰਦਾ ਹੈ। ”ਵਿਸ਼ਵ ਸਿਹਤ ਸੰਗਠਨ” ਦੀ ਇਕ ਰੀਪੋਰਟ ਮੁਤਾਬਿਕ ਬਾਲ ਅਵੱਸਥਾ ਵਿੱਚ ਗਰਭ ਧਾਰਨ ਕਰਨ ਨਾਲ ਐਨੀਮੀਆ, ਮਲੇਰੀਆ, ਐਚ.ਆਈ.ਵੀ., ਯੌਨ ਸਬੰਧੀ ਭਿਆਨਕ ਬੀਮਾਰੀਆਂ ਅਤੇ ਹੋਰ ਮਾਨਸਿਕ ਜਟਿਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।” ਭਾਰਤ ਵਿੱਚ ਸਾਲ -2017 ਵਿੱਚ ਇਸਤਰੀਆਂ ਦੇ ਗਰਭ ਅਵੱਸਥਾ ਅਤੇ ਪ੍ਰਸੂਤੀ ਸਮੱਸਿਆਵਾਂ ਸਬੰਧੀ ਭਿਆਨਕ ਬੀਮਾਰੀਆਂ ਕਾਰਨ ਸਾਢੇ ਤਿੰਨ ਹਜ਼ਾਰ ਇਸਤਰੀਆਂ ਦੀਆਂ ਮੌਤਾਂ ਹੋਈਆਂ ਸਨ।

ਦੇਸ਼ ਨੂੰ ਆਜ਼ਾਦ ਹੋਇਆਂ -73 ਸਾਲ ਹੋ ਗਏ ਹਨ ਅਤੇ ਅਸੀਂ 21-ਵੀਂ ਸਦੀ ਵਿੱਚ ਪ੍ਰਵੇਸ਼ ਕਰ ਗਏ ਹਾਂ। ਪਰ ਦੇਸ਼ ਵਿੱਚ ਇਸਤਰੀਆਂ ਲਈ ਵਿੱਦਿਆ ਵੱਲ ਧਿਆਨ ਦੇਣ ਦੀ ਥਾਂ ਉਨ੍ਹਾਂ ਨੂੰ ਛੋਟੀ ਉਮਰੇ ਹੀ ਵਿਆਹ ਦੇ ਬੰਧਨ ਵਿੱਚ ਬੰਨ ਕੇ ਸਿਰਫ ਤੇ ਸਿਰਫ ਘਰੇਲੂ ਕੰਮਾਂ ਤੱਕ ਵੀ ਸੀਮਤ ਕਰ ਦਿੱਤਾ ਗਿਆ ਹੈ। ਜਦ ਕਿ ਇਹ ਉਨ੍ਹਾਂ ਦੇ ਪੜ੍ਹਨ ਲਿਖਣ, ਕੁਝ ਸਿਖਣ ਦੀ ਉਮਰ ਹੁੰਦੀ ਹੈ। ਇਹ ਇਕ ਬਹੁਤ ਵੱਡੀ ਸ਼ਕਤੀ ਹੈ ਜੋ ਅਜਾਂਈ ਜਾ ਰਹੀ ਹੈ। ”ਵਿਸ਼ਵ ਸਿਹਤ ਸੰਗਠਨ” ਦੀ ਰੀਪੋਰਟ ਮੁਤਾਬਿਕ, ”ਮਾਂ ਬਨਣ ਲਈ ਲੜਕੀ ਦੀ ਉਮਰ ਘੱਟੋ-ਘੱਟ 20-ਸਾਲ ਹੋਣੀ ਜ਼ਰੂਰੀ ਹੈ।” 20-ਸਾਲ ਤੋਂ ਪਹਿਲਾਂ ਵਿਆਹ ਕਰ ਦੇਣ ਨਾਲ ਵਿਸ਼ਵ ਭਰ ਵਿੱਚ 15 ਤੋਂ 19 ਸਾਲ ਦੀਆਂ ਲੜਕੀਆਂ ਦੀ ਮੌਤ, ਗਰਭ ਅਵਸਥਾ ਵਿੱਚ ਹੋਣ ਵਾਲੀਆਂ ਗੁੰਝਲਦਾਰ ਪ੍ਰਸਥਿਤੀਆ ਦੇ ਕਾਰਨ ਹੀ ਹੁੰਦੀ ਹੈ। ਜੇ ਕਰ ਇਨ੍ਹਾਂ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਸਰਕਾਰ ਨੂੰ ਲੜਕੀਆਂ ਦੇ ਵਿਆਹ ਦੀ ਉਮਰ ਵਧਾਉਣ ਉਪੱਰ ਮੁੜ ਵਿਚਾਰ ਕਰਨਾ ਚਾਹੀਦਾ ਹੈ। ਇਸ ਨਾਲ ਲੜਕੀ ਦੀ ਸਿਹਤ ਅਤੇ ਆਰਥਿਕ ਅਜ਼ਾਦੀ ਲਈ ਹੋਰ ਬਲ ਤੇ ਉਤਸ਼ਾਹ ਮਿਲੇਗਾ। ਇਸ ਗੱਲ ਤੇ ਵੀ ਵਿਚਾਰ ਕਰਨੀ ਜ਼ਰੂਰੀ ਹੈ।, ”ਕਿ ਲੜਕੇ ਤੇ ਲੜਕੀਆਂ ਦੀ ਵਿਧਾਨਿਕ ਉਮਰ ਵਿੱਚ ਅੰਤਰ ਸੰਵਿਧਾਨ ਦੀ ਧਾਰਾ 14 (ਸਮਾਨਤਾ ਦਾ ਅਧਿਕਾਰ) ਅਤੇ ਧਾਰਾ 21 (ਇੱਜ਼ਤ ਦੇ ਨਾਲ ਜਿਊਣ ਦਾ ਅਧਿਕਾਰ ਦੀ ਉਲੰਘਣਾ ਤਾਂ ਨਹੀ ਹੋ ਰਹੀ ਹੈ ?” ਇਸ ਤੋ ਵੱਧ ਹੋਰ ਮਹੱਤਵ ਪੂਰਨ ਗੱਲ ਇਹ ਹੈ, ”ਕਿ ਮਾਣਯੋਗ ਸੁਪਰੀਮ ਕੋਰਟ ਦੇ ਉਪਰੋਕਤ ਫੈਸਲੇ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕਰਨੀ,’ ਸਮੇਂ ਦੀ ਮੁੱਖ ਲੋੜ ਹੈ। ਜੋ ਬਾਲ ਵਿਆਹ ਨੂੰ ਪੂਰੀ ਤਰ੍ਹਾ ਖਤਮ ਕਰਨ ਲਈ ਸਰਕਾਰ ਨੂੰ ਕਹਿ ਰਹੇ ਹਨ ਅਤੇ ਆਸ ਕਰ ਰਹੇ ਹਨ ਕਿ ਸਰਕਾਰ ਇਸ ਤੇ ਪੂਰੀ ਤਰ੍ਹਾ ਪੜਤਾਲ ਕਰੇ”।

“ਸੰਯੁਕਤ ਰਾਸ਼ਟਰ ਜਨਸੰਖਿਆ” ਦੀ ਇਕ ਰੀਪੋਰਟ ਮੁਤਾਬਿਕ ਦਹਾਕਿਆਂ ਦੇ ਅਨੁਭਵ ਤਜ਼ਰਬਿਆਂ ਅਤੇ ਸੰਸਥਾਵਾਂ ਦੇ ਕੰਮਾਂ ਤੋਂ ਸੰਤੁਸ਼ਟ ਹਾਂ ਕਿ ਲੜਕੇ ਤੇ ਲੜਕੀ ਦੇ ਵਿਆਹ ਲਈ ਬਰਾਬਰ ਉਮਰ ਕਰਨ ਲਈ ਉਪਰਾਲਾ ਕਰੀਏ ਅਤੇ ਇਸ ਅਨੁਭਵ ਨੂੰ ਹੇਠਾ ਤੱਕ ਲੋਕਾਂ ‘ਚ ਲੈ ਕੇ ਜਾਈਏ ਤਾ ਲੋਕ ਜ਼ਰੂਰ ਸਮਝਣਗੇ? ਸਾਨੂੰ ਨਿੱਜੀ ਮੁਫ਼ਾਦਾ ਤੋ ਉਪੱਰ ਉੱÎਠ ਕੇ ਇਸ ਫੈਸਲੇ ਨੂੰ ਸਖਤਾਈ ਨਾਲ ਲਾਗੂ ਕਰਨਾ ਹੋਵੇਗਾ, ਤਾਂ ਹੀ ਅਸੀ ਇਸ ਭਿਆਨਕ ਬਿਮਾਰੀ ਤੇ ਰੋਕ ਲਾ ਸਕਾਂਗੇ। ਲੜਕੀਆਂ ਨੂੰ ਸਿਰਫ ਸਿੱਖਿਆ ਦੇ ਕੇ ਆਪਣੇ ਪੈਰਾਂ ਤੇ ਖੜੇ ਕਰਨ ਨਾਲ ਇਹ ਸਮੱÎਸਿਆਂ ਹੱਲ ਨਹੀ ਹੋ ਸਕਦੀ, “ਜਿੰਨੀ ਦੇਰ ਸਮਾਜ ਵਿੱਚ ਇਸਤਰੀ ਮਰਦ ਦਾ ਦਰਜਾ ਬਰਾਬਰ ਦਾ ਨਹੀ ਹੁੰਦਾ।” ਸਰਕਾਂਰਾਂ ਵੱਲੋ ਵੀ ਜੋ ਇਸਤਰੀਆਂ ਨਾਲ ਸੰਬੰਧਿਤ ਕਾਨੂੰਨ ਬਣਾਏ ਗਏ ਹਨ’ ਸਮਾਨਤਾ ਦਾ ਅਧਿਕਾਰ, ਜੀਣ ਦਾ ਅਧਿਕਾਰ, ਨਿਆਂ ਦਾ ਅਧਿਕਾਰ,ਕੰਮ ਦਾ ਅਧਿਕਾਰ ਆਦਿ ਦਿੱਤੇ ਜਾਣ ਤਾਂ ਹੀ ਇਸਤਰੀ ਸਮਾਜ ਵਿੱਚ ਸਮਾਜਿਕ, ਆਰਥਿਕ ਤੇ ਰਾਜਨੀਤਿਕ ਤੌਰ ‘ਤੇ ਤਰੱਕੀ ਕਰ ਸਕਦੀ ਹੈ। ਚੰਦ ਕੁ ਇਸਤਰੀਆਂ ਦੇ ਰਾਜਨੀਤੀ ਵਿੱਚ ਆਉਣ ਨਾਲ ਸਮਾਜ ਵਿੱਚ ਤਬਦੀਲੀ ਨਹੀ ਆ ਸਕਦੀ, ਜਿੰਨੀ ਦੇਰ ਦੇਸ਼ ਦੀ ਅੱਧੀ ਅਬਾਦੀ ਇਸਤਰੀਆਂ ਨੂੰ ਬੁਨਿਆਦੀ ਹੱਕ ਅਤੇ ਸਹੂਲਤਾਂ ਨਹੀ ਮਿਲਦੀਆ ਉਹ ਦੇਸ਼ ਤਰੱਕੀ ਨਹੀ ਕਰ ਸਕੇਗਾ ਤੇ ਦੇਸ਼ ਵਿੱਚ “ ਸਭ ਕੁਝ ਅੱਛਾ ਨਹੀ ਹੋ ਸਕਦਾ ਹੈ।

ਇਸਤਰੀ ਅੰਦਰ ਬੱਚਾ ਪੈਦਾ ਕਰਨ ਦਾ ਜੈਵਿਕ ਗੁਣ ਕੁਦਰਤੀ ਹੈ ਪਰ ! ਇਸ ਅਵਸਥਾ ਲਈ ਇਸਤਰੀ ਦੀ ਉਮਰ, ਅੰਦਰੂਨੀ ਸਰੀਰਿਕ ਵਿਕਾਸ ਅਤੇ ਮਾਨਸਿਕ ਤਬਦੀਲੀਆਂ ਦਾ ਸਾਜ਼ਗਾਰ ਹੋਣਾ ਜ਼ਰੂਰੀ ਹੈ। ਬੱਚਾ ਪੈਦਾ ਹੋਣ ਤੋਂ ਪਹਿਲਾ ਅਤੇ ਬੱਚਾ-ਜੱਚਾ ਅਵਸਥਾ ਤੱਕ ਸਰੀਰਕ ਕਮਜੋਰੀ ਦਾ ਲਾਭ ਉਠਾ ਕੇ ਇਸਤਰੀ ‘ਗੁਲਾਮ ਜਾਂ ਅਧੀਨ’ ਰੱਖਣ ਦੀ ਮਾਨਸਿਕਤਾ, ਵਰਗ ਸਮਾਜ ਅੰਦਰ ਧੁਰ ਸ਼ਰੂ ਤੋਂ ਪੈਦਾ ਹੋ ਕੇ ਮਜ਼ਬੂਤ ਹੁੰਦੀ ਗਈ, ਕੰਮਜ਼ੋਰੀ ਦਾ ਲਾਭ ਲੈ ਕੇ ਸ਼ੋਸ਼ਣ ਕਰਨਾ, ਵਰਗ ਸਮਾਜ ਦੀ ਇੱਕ ਪ੍ਰਵਿਰਤੀ ਰਹੀ ਹੈ, ਜੋ ਅੱਜ! ਵੀ ਜਾਰੀ ਹੈ’ ਪਰ ! ਜਦੋਂ ਇਸ ਸਮਾਜ ਨੂੰ ਲੁੱਟਣ ਵਾਲੇ ਅਤੇ ਲੁੱਟੇ ਜਾਣ ਵਾਲਿਆਂ ਵਿਚਕਾਰ ਵੰਡ ਖਤਮ ਹੋ ਜਾਵੇਗੀ ਤਾ ਕੰਮਜੋਰ ਜਾ ਥੋੜੇ ਸਮੇਂ ਗਰਭ ਤੇ ਬੱਚਾ- ਜੱਚਾ ਦੀ ਕੁਦਰਤੀ ਨਿਰਭਰਤਾ ਹੋਣ ਕਰਕੇ ਪੈਦਾ ਹੋਈ ਕਮਜ਼ੋਰੀ ਕਾਰਣ ਇਸਤਰੀ ਕਿਸੇ ਵੀ ਵਿਤਕਰੇ ਜਾਂ ਮਜਬੂਰੀ ਦੇ ਆਧਾਰ ਉਪੱਰ ਉਸ ਦਾ ਸੋਸ਼ਣ ਨਹੀਂ ਹੋਵੇਗਾ। ਫਿਰ ਵਰਗਹੀਣ ਸਮਾਜ ਅੰਦਰ ਕੁਦਰਤੀ ਨੁਕਸ ਜਾਂ ਲਿੰਗਕ ਤੌਰ ਤੇ ਉਹ ਕਿਸੇ ਵੀ ਵਿਤਕਰੇ ਦਾ ਸ਼ਿਕਾਰ ਨਹੀ ਹੋਵੇਗੀ ? ਜਦੋਂ ਸਮਾਜ ਅੰਦਰ ਹਰ ਵਿਅਕਤੀ ਸਮਾਜ ਦਾ ਅੰਗ ਹੋਵੇਗਾ, ਉਸ ਦੀ ਨਿਰਭਰਤਾ ਸਮਾਜ ਉਪੱਰ ਹੋਵੇਗੀ ਤਾਂ ਕੋਈ ਵੀ ਉਸ ਦੀ ਕਮਜੋਰੀ ਦਾ ਲਾਭ ਨਹੀਂ ਉਠਾ ਸਕੇਗਾ।

ਸਾਂਝੇ ਪ੍ਰੀਵਾਰਾਂ (ਸੰਯੁਕਤ) ਦੇ ਮੱਧ -ਯੁੱਗੀ ਖਾਤਮੇ ਦੇ ਨਾਲ ਹੀ ਨਵੇਂ ਇੱਕਲੇ (ਛੋਟੇ) ਪ੍ਰੀਵਾਰਾ ਅੰਦਰ ਪੂੰਜੀਵਾਦੀ ਇਕਲਾਪਾ(ਇਕਲਤਾ) ਝੱਲਦੀ ਭਾਰਤੀ ਇਸਤਰੀ ‘ਅੱਜ ! ਚੁੱਲ੍ਹੇ ਚੌਂਕੇ ਦੀ ਘਰੇਲੂ ਦਾਸਤਾਨ ਤੇ ਪ੍ਰੀਵਰਿਕ ਪਿਤੀ ਪ੍ਰਥਾ ਤੋਂ ਮੁਕਤੀ ਦੇ ਸਵਾਲ ਦੇ ਨਾਲ ਹੀ, ਕਈ ਤਰ੍ਹਾ ਦੇ ਸਮਾਜਿਕ ਝਗੜਿਆਂ ‘ਚ ਘਿਰੀ ਆਪਣੀ ਅਜ਼ਾਦ ਪਹਿਚਾਣ ਦੇ ਸਵਾਲ ਨੂੰ ਲੈ ਕੇ, ਅਹਿਸਾਸ ਕਰਾਉਣ ਲਈ ਇੱਕ ਨਵੀ ਧਰਤੀ ਤੇ ਉÎੱਠ ਰਹੀ ਹੈ। ਸੰਸਾਰੀ ਕਰਨ ਦੇ ਦੌਰ ਅੰਦਰ ਪੂੰਜੀਵਾਦੀ ਸੱਭਿਆਚਾਰ ਦੇ ਕਹਿਰ,’ਮਰਦ ਪ੍ਰਧਾਨ ਸਮਾਜ ਅੰਦਰ ਹਰ ਤਰ੍ਹਾਂ ਦੇ ਦੁੱਖ ਉਸਨੂੰ ਸਹਿਣੇ ਪੈ ਰਹੇ ਹਨ। ਇਸ ਤਰਾਂ ਸੱਭਿਆਚਾਰ ਦੇ ਜ਼ਰੀਏ ਇਸ ਪ੍ਰੇਤਤੰਤਰ ਦੇ ਪ੍ਰਭਾਵਾ ਨੂੰ ਜਾਨਣ ਅਤੇ ਸਮਝਣ ਦੀ ਉਹ ਕੋਸ਼ਿਸ ਕਰ ਰਹੀ ਹੈ! ਸਭ ਤੋਂ ਮਹਤੱਵ ਪੂਰਨ ਗੱਲ ਇਹ ਹੈ, ‘ ਕਿ ਉਹ ਇਨ੍ਹਾਂ ਸਵਾਲਾ ਲਈ ਠੋਸ ਅਤੇ ਵਿਵਹਾਰਿਕ ਢੰਗ ਨਾਲ ਹੁਣ ਸੋਚ ਰਹੀ ਹੈ, ਬਰਾਬਰਤਾ ਲਈ ਸ਼ਕਤੀ ਦਾ ਰਾਸਤਾ ਅਤੇ ਦਿਸ਼ਾ ਤੈਅ ਕਰਨਾ ਹੀ ਵਿਗਿਆਨਿਕ ਰਾਹ ਰਾਹੀਂ ਇਸ ਦੇ ਰੂਬਰੂ ਉਹ ਅੱਜ ! ਇਸ ਦੇ ਸਨਮੁੱਖ ਆਪਣੇ ਭਵਿੱਖ ਲਈ ਇੱਕ “ ਖੂਬਸੂਰਤ ਦਿਸਹਦੇ ” ਨੂੰ ਲੱਭ ਰਹੀ ਹੈ। ਉਹ ਜ਼ਰੂਰ ਸਫ਼ਲਤਾ ਪ੍ਰਾਪਤ ਕਰੇਗੀ !’

Check Also

ਕਿਸਾਨ ਦੀ ਲੜਾਈ ਲੜਨ ਵਾਲੇ ਕੌਣ ਹਨ ?

-ਅਵਤਾਰ ਸਿੰਘ ਕੇਂਦਰ ਦੀ ਮੌਜੂਦਾ ਹੈਂਕੜਬਾਜ਼ ਸਰਕਾਰ ਦੇ ਕਾਲੇ ਕਾਨੂੰਨਾਂ ਕਾਰਨ ਦੇਸ਼ ਦਾ ਅੰਨਦਾਤਾ ਅੱਜ …

Leave a Reply

Your email address will not be published. Required fields are marked *