ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਉੱਪਰ ਦਿੱਤੇ ਹੋਏ ਬਿਆਨਾਂ ਵਿੱਚ ਘੇਰਿਆ। ਉਨ੍ਹਾਂ ਤੇ ਦੋਸ਼ ਲਾਇਆ ਹੈ ਕਿ ਪਿਛਲੇ 5 ਸਾਲਾਂ ਦੌਰਾਨ ਮੋਦੀ ਵੱਲੋਂ ਕੀਤਾ ਹੋਇਆ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਨੇ ਆਪਣੇ ਝੂਠ ਕਪਟ ਦੀਆ ਬੇਕਾਇਦਾ ਨੀਤੀਆਂ ਕਾਰਨ ਦੇਸ਼ ਨੂੰ ਪਤਨ ਵੱਲ ਧੱਕ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਨੇ 84 ਸਿੱਖ ਕਤਲੇਆਮ ਦਾ ਮੁੱਦਾ ਛੇੜਦੇ ਹੋਏ ਮੋਦੀ ਤੇ ਸਵਾਲ ਚੁੱਕਿਆ ਹੈ ਕਿ ਦਿੱਲੀ ਤਿਲਕ ਮਾਰਗ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਦੇ ਮਾਮਲੇ ‘ਤੇ ਮੋਦੀ ਅਤੇ ਆਰ ਐਸ ਐਸ ਦੇ ਵਰਕਰ ਚੁੱਪ ਕਿਉਂ ਹਨ? ਤੇ 2002 ਵਿੱਚ ਗੁਜਰਾਤ ਵਿੱਚ ਹੋਏ ਦੰਗਿਆਂ ਦੇ ਲਈ ਮੋਦੀ ਚੁੱਪ ਕਿਉਂ ਹਨ? ਜਿਨ੍ਹਾਂ ਦੇ ਵਿੱਚ ਭਾਜਪਾ ਪਾਰਟੀ ਦੇ ਮੈਬਰਾਂ ਦਾ ਖਾਸ ਹੱਥ ਸੀ।
ਉਨ੍ਹਾਂ ਕਿਹਾ ਕਿ ਮੋਦੀ ਕਰਤਾਰਪੁਰ ਲਾਂਘੇ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੇ ਹਨ ਪਰ ਇਸ ਮਸਲੇ ਲਈ ਯਤਨ ਇੰਦਰਾ ਗਾਂਧੀ ਦੇ ਸਮੇਂ ਤੋਂ ਹੀ ਕੀਤੇ ਜਾ ਰਹੇ ਹਨ। ਫਿਰ ਇਸ ਮਸਲੇ ਲਈ ਡਾ ਮਨਮੋਹਨ ਸਿੰਘ ਨੇ ਆਪਣਾ ਯੋਗਦਾਨ ਪਾਇਆ। ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਇਸ ਮਸਲੇ ਬਾਰੇ ਉਹ ਖੁਦ ਵੀ ਪਾਕਿਸਤਾਨ ਨਾਲ ਬਹੁਤ ਵਾਰ ਗੱਲ ਕਰ ਚੁੱਕੇ ਹਨ।
ਮੋਦੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਲਈ ਕੀਤਾ ਹੀ ਕੀ ਹੈ? ਕੈਪਟਨ ਨੇ ਕਿਹਾ ਕਿ ਗੁਰੂ ਸਾਹਿਬ ਦੇ 550ਵੇਂ ਜਨਮ ਦਿਵਸ ਲਈ ਉਨ੍ਹਾਂ ਨੇ ਕਿੰਨੇ ਹੀ ਵਾਰ ਪੈਸਾ ਮੰਗਿਆ ਸੀ ਪਰ ਉਨ੍ਹਾਂ ਨੇ ਇੱਕ ਫੁੱਟੀ ਕੌੜੀ ਵੀ ਨਹੀਂ ਦਿੱਤੀ।