ਬਾਲੀਵੁਡ ਦੀ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਸਵਾਈਨ ਫ਼ਲੂ ਹੋ ਗਿਆ ਹੈ। ਖਾਂਸੀ ਅਤੇ ਸਰਦੀ ਦੇ ਚਲਦਿਆਂ ਸ਼ਬਾਨਾ ਨਿਯਮਿਤ ਜਾਂਚ ਕਰਵਾਉਣ ਗਏ ਸਨ ਜਿਥੇ ਉਨ੍ਹਾਂ ਨੂੰ ਫ਼ਲੂ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ਬਾਨਾ ਹਾਲੇ ਹਸਪਤਾਲ ਚ ਜ਼ੇਰੇ ਇਲਾਜ ਹਨ। ਸ਼ਬਾਨਾ ਨੇ ਕਿਹਾ ਕਿ ਮੁਸ਼ਕਲ ਨਾਲ ਮੈਨੂੰ ਸਵੈ-ਮੁਆਇਨਾ ਕਰਨ ਦਾ ਮੌਕਾ ਮਿਲਿਆ ਹੈ। ਇਸ ਲਈ ਇਹ ਮੇਰੇ ਲਈ ਇੱਕ ਬ੍ਰੇਕ ਦੀ ਤਰਾਂ ਹੈ। ਉਨ੍ਹਾਂ ਕਿਹਾ ਕਿ ਮੈਂ ਹਸਪਤਾਲ ਚ ਭਰਤੀ ਹਾਂ ਤੇ ਮੇਰੀ ਸਿਹਤ ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਐਚ1ਐਨ1 ਮਹਾਵਾਰੀ ਕਾਰਨ 9000 ਤੋਂ ਜ਼ਿਆਦਾ ਲੋਕ ਇਸ ਬੀਮਾਰੀ ਨਾਲ ਪੀੜਤ ਹਨ।
ਦੱਸਣਯੋਗ ਹੈ ਕਿ ਦੇਸ਼ ਚ ਸਵਾਈਨ ਫ਼ਲੂ ਦਾ ਕਹਿਰ ਘੱਟ ਨਹੀਂ ਰਿਹਾ ਹੈ। ਇਸ ਬੀਮਾਰੀ ਨੇ ਪਿਛਲੇ ਹਫਤੇ ਹੀ 86 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਬੀਮਾਰੀ ਕਾਰਨ ਪੂਰੇ ਦੇਸ਼ ਚ ਐਚ1ਐਨ1 ਮਹਾਵਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 312 ਹੋ ਗਈ ਹੈ।