ਕੋਰੋਨਾ ਇਨਸਾਨਾਂ ‘ਤੇ ਕਰ ਰਿਹੈ ਡੂੰਘਾਂ ਅਸਰ, 5 ਸਾਲ ਘੱਟ ਹੋ ਰਹੀ ਦਿਮਾਗ ਦੀ ਉਮਰ!

TeamGlobalPunjab
2 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਜਿਸ ਰਫਤਾਰ ਨਾਲ ਵਾਧਾ ਹੋ ਰਿਹਾ ਹੈ ਉਸ ਨੂੰ ਦੇਖਣ ਤੋਂ ਬਾਅਦ ਵਿਗਿਆਨੀ ਵਾਇਰਸ ਵਾਰੇ ਹੋਰ ਜਾਣਕਾਰੀ ਇਕੱਠੀ ਕਰਨ ਲੱਗੇ ਹਨ। ਵਿਗਿਆਨੀਆਂ ਦੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਵਾਇਰਸ ਮਰੀਜ਼ ਦੇ ਫੇਫੜਿਆਂ ਦੇ ਨਾਲ ਦਿਮਾਗ ‘ਤੇ ਵੀ ਡੂੰਘਾ ਅਸਰ ਕਰਦਾ ਹੈ। ਮਾਹਰਾਂ ਦੇ ਮੁਤਾਬਕ ਸੰਭਵ ਹੈ ਕਿ ਸੰਕਰਮਣ ਦੇ ਚਲਦੇ ਦਿਮਾਗ ਦੀ ਉਮਰ 5 ਸਾਲ ਤੱਕ ਘੱਟ ਹੋ ਜਾਵੇ। ਇਸ ਨਾਲ ਕਈ ਤਰ੍ਹਾਂ ਦੀਆਂ ਤਕਲੀਫਾਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ।

ਕੋਰੋਨਾ ਮਰੀਜ਼ਾਂ ਵਿੱਚ ਹੋ ਰਹੇ ਬਦਲਾਵਾਂ ‘ਤੇ ਨਜ਼ਰ ਰੱਖ ਰਹੇ ਲਖਨਊ ਦੇ ਆਰਐਮਐਲ ਹਸਪਤਾਲ ਦੇ ਨਿਊਰੋ ਸਰਜਰੀ ਵਿਭਾਗ ਦੇ ਹੈਡ ਡਾ.ਦੀਪਕ ਕੁਮਾਰ ਸਿੰਘ ਨੇ ਦੱਸਿਆ ਕਿ ਦਿਮਾਗ ਦੀ ਉਮਰ ਘਟਨਾ ਕਿਸੇ ਲਈ ਚੰਗਾ ਨਹੀਂ ਹੁੰਦਾ। ਇਸ ਨਾਲ ਅਲਜ਼ਾਈਮਰ, ਪਾਰਕਿੰਸਨ ਅਤੇ ਡਿਮੈਂਸ਼ਿਆ ਵਰਗੀਆਂ ਦਿੱਕਤਾਂ ਆ ਸਕਦੀਆਂ ਹਨ। ਡਾ.ਦੀਪਕ ਨੇ ਦੱਸਿਆ ਕੋਰੋਨਾ ਸੰਕਰਮਿਤ ਮਰੀਜ਼ਾਂ ਵਿੱਚ ਸਟਰੋਕ ਦੇ ਮਾਮਲੇ ਕਾਫ਼ੀ ਹਨ। ਇਹ ਸਟਰੋਕ ਸੰਕਰਮਣ ਦੀ ਵਜ੍ਹਾ ਕਾਰਨ ਦਿਮਾਗ ‘ਤੇ ਡੂੰਘਾ ਅਸਰ ਛੱਡ ਰਹੇ ਹਨ।

ਡਾ.ਦੀਪਕ ਨੇ ਦੱਸਿਆ ਕਿ ਵਾਇਰਸ ਸਿੱਧੇ ਤੌਰ ‘ਤੇ ਦਿਮਾਗ ਦੀ ਖੂਨ ਦੀਆਂ ਨਾੜੀਆਂ ਦੀ ਇੰਡੋਲਿਥਿਅਮ ‘ਤੇ ਹਮਲਾ ਕਰਦਾ ਹੈ। ਇਸ ਨਾਲ ਨਸਾਂ ਵਿੱਚ ਖੂਨ ਦੇ ਥੱਕੇ ਬਣਨ ਲੱਗਦੇ ਹਨ ਅਤੇ ਸਟਰੋਕ ਹੁੰਦਾ ਹੈ।   ਇੰਡੋਲਿਥਿਅਮ ਨਸਾਂ ਵਿੱਚ ਖੂਨ ਨੂੰ ਜੰਮਣ ਨਹੀਂ ਦਿੰਦਾ ਹੈ। ਅਜਿਹੇ ਵਿੱਚ ਜੇਕਰ ਮਰੀਜ਼ ਨੂੰ 4 ਘੰਟੇ ਦੇ ਅੰਦਰ ਇੰਜੈਕਸ਼ਨ ਨਹੀਂ ਦਿੱਤਾ ਗਿਆ ਤਾਂ ਉਸ ਨੂੰ ਬਚਾਉਣਾ ਮੁਸ਼ਕਲ ਹੁੰਦਾ ਹੈ।

Share this Article
Leave a comment