ਤੂੜੀ ਵਾਲੇ ਕੁੱਪ ਦੇ ਲੱਗੇ ਪੈਰ? ਫੜਨ ਲਈ ਪੂਰਾ ਪਿੰਡ ਲੱਗਿਆ ਮਗਰ, ਦੇਖ ਕੇ ਸਭ ਕਰਨ ਲੱਗੇ ਰੱਬ ਰੱਬ!

TeamGlobalPunjab
2 Min Read

ਚੰਡੀਗੜ੍ਹ : ਕਾਫੀ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੀਆਂ ਤਸਵੀਰਾਂ ਦੇਖ ਕਿਸਾਨਾਂ ਦੀਆਂ ਅੱਖਾਂ ‘ਚੋਂ ਹੰਝੂ ਆ ਗਏ ਨੇ ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬ ਕੇ ਮੌਤ ਨੂੰ ਗਲੇ ਲਗਾ ਰਹੇ ਨੇ ਅਤੇ ਲਗਾਤਾਰ ਹੋ ਰਹੀ ਇਸ ਬਾਰਸ਼ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਕੇ ਰੱਖ ਦਿੱਤੀਆਂ ਹਨ। ਇਸ ਦੇ ਨਾਲ ਹੀ ਇੰਨੀ ਦਿਨੀਂ ਇੱਕ ਅਜਿਹੀ ਵੀਡੀਓ  ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ‘ਚ ਇਕ ਤੁੜੀ ਵਾਲਾ ਕੁੱਪ ਝੋਨੇ ਦੀ ਫਸਲ ‘ਚ ਤਿਰਦਾ ਦਿਖਾਈ ਦੇ ਰਿਹਾ ਹੈ ਅਤੇ ਮੀਂਹ ਦੇ ਪਾਣੀ ਕਾਰਨ ਕਈ ਕਿੱਲਿਆਂ ਦੀ ਭਰੀ ਤੁੜੀ ਅਤੇ ਮਿਹਨਤ ਨਾਲ ਬਣਾਇਆ ਕੁੱਪ ਮਿੰਟਾਂ ‘ਚ ਤਬਾਹ ਹੋ ਗਿਆ। ਇਸ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕੁੱਪ ਦੇ ਪੈਰ ਲੱਗ ਗਏ ਹੋਣ, ਪਰ ਇਹ ਕੁੱਪ ਦੇ ਪੈਰ ਨਹੀਂ ਬਲਕਿ ਮੀਂਹ ਦੇ ਪਾਣੀ ਦਾ ਤੇਜ ਵਹਾਅ ਹੋਣ ਕਾਰਨ ਇਹ ਕੁੱਪ ਵਿੱਚ ਰੁੜ ਗਿਆ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿ ਕੁਦਰਤ ਉਨ੍ਹਾਂ ਨਾਲ ਚੰਗਾ ਮਜ਼ਾਕ ਕਰ ਰਹੀ ਹੈ। ਜਿਥੇ ਉਨ੍ਹਾਂ ਦੀ ਫਸਲ ਤਾਂ ਤਬਾਹ ਹੋ ਹੀ ਰਹੀ ਹੈ ਉਥੇ ਹੀ ਮੱਝਾਂ ਨੂੰ ਪਾਉਣ ਲਈ ਬਚੀ ਤੁੜੀ ਵੀ ਤਬਾਹ ਹੋ ਗਈ।

ਇੱਥੇ ਹੀ ਦੱਸਣਯੋਗ ਹੈ ਕਿ ਇਸ ਮੀਂਹ ਕਾਰਨ ਆਮ ਲੋਕਾਂ ਦੇ ਘਰਾਂ ‘ਚ ਵੀ ਪਾਣੀ ਭਰ ਗਿਆ ਤੇ ਕਈ ਘਰਾਂ ਦੀਆਂ ਛੱਤਾਂ ਤੱਕ ਡਿੱਗ ਗਈਆਂ ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਗਿਆ।

Share this Article
Leave a comment