Home / News / ਭਾਰਤ-ਚੀਨ ਬਾਰਡਰ ‘ਤੇ ਸ਼ਹੀਦ ਹੋਏ ਜਵਾਨ ਗੁਰਨਿੰਦਰ ਸਿੰਘ ਨੂੰ ਨਮ ਅੱਖਾਂ ਦੇ ਨਾਲ ਦਿੱਤੀ ਅੰਤਿਮ ਵਿਦਾਈ  

ਭਾਰਤ-ਚੀਨ ਬਾਰਡਰ ‘ਤੇ ਸ਼ਹੀਦ ਹੋਏ ਜਵਾਨ ਗੁਰਨਿੰਦਰ ਸਿੰਘ ਨੂੰ ਨਮ ਅੱਖਾਂ ਦੇ ਨਾਲ ਦਿੱਤੀ ਅੰਤਿਮ ਵਿਦਾਈ  

ਨੂਰਪੁਰ ਬੇਦੀ ਦੇ ਪਿੰਡ ਗਨੂੰਰਾ ਦਾ ਰਹਿਣ ਵਾਲਾ ਸੀ ਹਵਲਦਾਰ ਗੁਰਨਿੰਦਰ ਸਿੰਘ  

ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵੱਲੋਂ ਬੰਦੂਕਾਂ ਦੀ ਸਲਾਮੀ ਦੇ ਨਾਲ ਗੁਰਨਿੰਦਰ ਦੀ ਦੇਹ ਨੂੰ ਪਰਿਵਾਰਕ ਮੈਂਬਰਾਂ ਨੇ ਕੀਤਾ ਅਗਨ ਭੇਂਟ

ਸ੍ਰੀ ਆਨੰਦਪੁਰ ਸਾਹਿਬ :  ਬਲਾਕ ਨੂਰਪੁਰਬੇਦੀ ਦੇ ਪਿੰਡ ਗਨੂੰਰਾ ਦੇ ਨੌਜਵਾਨ ਹਵਲਦਾਰ ਗੁਰਨਿੰਦਰ ਸਿੰਘ ਜੋ ਭਾਰਤ ਚਾਈਨਾ ਬਾਰਡਰ ਤੇ ਅਰੁਣਾਚਲ ਪ੍ਰਦੇਸ਼ ਦੇ ਨਜ਼ਦੀਕ 12 ਜੂਨ ਨੂੰ ਸ਼ਹੀਦ ਹੋ ਗਏ ਸਨ ਨੂੰ ਅੱਜ ਉਨ੍ਹਾਂ ਦੇ ਪਿੰਡ ਵਿਖੇ ਪੂਰੇ ਸੈਨਿਕ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।

 

ਗ਼ੌਰਤਲਬ ਹੈ ਕਿ 12 ਤਰੀਕ ਨੂੰ ਹਵਲਦਾਰ ਗੁਰਨਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਪਰਿਵਾਰਕ ਮੈਂਬਰਾਂ ਤੱਕ ਪਹੁੰਚੀ ਸੀ ਅਤੇ ਇਸ ਖਬਰ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਸੀ।

 

ਅੱਜ ਸਵੇਰੇ ਗੁਰਨਿੰਦਰ ਦੀ ਮ੍ਰਿਤਕ ਦੇਹ ਨੂਰਪੁਰ ਬੇਦੀ ਵਿਖੇ ਪਹੁੰਚੀ ਅਤੇ ਉਸ ਉਪਰੰਤ ਫੌਜ ਦੀ ਗੱਡੀ ਦੇ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਿੰਡ ਲਿਜਾਇਆ ਗਿਆ ਅਤੇ ਪੂਰੇ ਰੀਤੀ ਰਿਵਾਜਾਂ ਅਨੁਸਾਰ ਸ਼ਹੀਦ ਗੁਰਨਿੰਦਰ ਦੇ ਪਾਰਥਿਵ ਸਰੀਰ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਅਗਨੀ ਭੇਂਟ ਕਰਕੇ ਸ਼ਹੀਦ ਦਾ ਸਸਕਾਰ ਕੀਤਾ ਗਿਆ । ਇਸ ਮੌਕੇ ਤੇ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵੱਲੋਂ ਸ਼ਹੀਦ ਨੂੰ ਬੰਦੂਕਾਂ ਨਾਲ ਸਲਾਮੀ ਦਿੱਤੀ ਗਈ ਅਤੇ ਸ਼ਹੀਦ ਗੁਰਨਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਵੀ ਲੋਕਾਂ ਵੱਲੋਂ ਲਾਏ ਗਏ।

   

ਇਸ ਦੁੱਖ ਦੀ ਘੜੀ ਦੇ ਵਿੱਚ ਸ਼ਹੀਦ ਦੇ ਪਿਤਾ ਨੇ ਆਪਣਾ ਦੁੱਖ ਬਿਆਨ ਕਰਦਿਆਂ ਕਿਹਾ ਕਿ ਇਸ ਉਮਰ ਦੇ ਵਿਚ ਪੁਤ ਦਾ ਛੱਡ ਜਾਣਾ ਉਨ੍ਹਾਂ ਦੇ ਦੁੱਖਾਂ ਨੂੰ ਕਈ ਗੁਣਾ ਵਧਾ ਗਿਆ ਹੈ ਪ੍ਰੰਤੂ ਉਨ੍ਹਾਂ ਨੂੰ ਆਪਣੇ ਸ਼ਹੀਦ ਪੁੱਤ ਤੇ ਮਾਣ ਹੈ ਕਿਉਂਕਿ ਉਸ ਨੇ ਆਪਣੀ ਜਾਨ ਦੇਸ਼ ਤੇ ਕੁਰਬਾਨ ਕੀਤੀ ਹੈ।

 

ਇਸ ਮੌਕੇ ਹਾਜ਼ਰ ਭਾਰਤੀ ਫੌਜ ਦੇ ਅਫਸਰ ਜੋ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਿੰਡ ਪਹੁੰਚੇ ਸਨ, ਉਨ੍ਹਾਂ ਨੇ ਕਿਹਾ ਕਿ ਹਵਲਦਾਰ ਗੁਰਨਿੰਦਰ ਸਿੰਘ ਆਪਣੇ ਕੰਮ ਪ੍ਰਤੀ ਵਫ਼ਾਦਾਰ ਅਤੇ ਮਿਹਨਤੀ ਨੌਜਵਾਨ ਸੀ ਅਤੇ ਉਸ ਦੇ ਇਸ ਉਮਰ ਦੇ ਵਿੱਚ ਤੁਰ ਜਾਣ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਓਥੇ ਭਾਰਤੀ ਫ਼ੌਜ ਨੂੰ ਵੀ ਵੱਡਾ ਘਾਟਾ ਪਿਆ ਹੈ

 ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਵੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।

 ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸ਼ਹੀਦ ਗੁਰਨਿੰਦਰ ਸਿੰਘ ਤੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਇਕ ਮਾਸੂਮ ਬੇਟਾ ਅਤੇ ਬਜ਼ੁਰਗ ਮਾਤਾ ਪਿਤਾ ਹਨ । ਬੇਸ਼ੱਕ ਨੌਜਵਾਨ ਪੁੱਤ ਦੇ ਤੁਰ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੋਵੇਗਾ ਪਰ ਇਸ ਦੁੱਖ ਦੀ ਘੜੀ ਵਿਚ ਸਮੁੱਚਾ ਇਲਾਕਾ ਪਰਿਵਾਰ ਦੇ ਨਾਲ ਖੜ੍ਹਾ ਦਿਖਾਈ ਦਿੱਤਾ ਅਤੇ ਭਾਰਤੀ ਫੌਜ ਦੇ ਅਫ਼ਸਰਾਂ ਵੱਲੋਂ ਇਹ ਕਿਹਾ ਗਿਆ ਕਿ ਭਾਰਤੀ ਫ਼ੌਜ ਹਮੇਸ਼ਾਂ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਡ਼੍ਹੇਗੀ ਅਤੇ ਹਵਲਦਾਰ ਸ਼ਹੀਦ ਗੁਰਨਿੰਦਰ ਸਿੰਘ ਦੇ ਪਰਿਵਾਰ ਨੂੰ ਸਾਰੇ ਬਣਦੇ ਸਰਕਾਰੀ ਲਾਭ ਜਲਦ ਤੋਂ ਜਲਦ ਦਿੱਤੇ ਜਾਣਗੇ ।

Check Also

ਅਕਾਲੀ ਦਲ ਨੇ ਮੰਤਰੀ ਬਲਬੀਰ ਸਿੱਧੂ ‘ਤੇ ਲਾਇਆ ਗੰਭੀਰ ਇਲਜ਼ਾਮ, ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਵੀਰਵਾਰ ਨੂੰ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ ਸਿੰਘ …

Leave a Reply

Your email address will not be published. Required fields are marked *