ਪਟਿਆਲਾ : ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਦੇ ਆਗੂ ਅਮਰੀਕ ਸਿੰਘ ਅਜਨਾਲਾ ਦਾ ਵਿਵਾਦ ਇੰਨੀ ਦਿਨੀਂ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਬੀਤੇ ਦਿਨੀਂ ਜਿੱਥੇ ਅਜਨਾਲਾ ਨੇ ਕਿਹਾ ਸੀ ਕਿ ਉਹ ਢੱਡਰੀਆਂਵਾਲੇ ਨਾਲ ਵਿਚਾਰ ਕਰਨ ਲਈ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਜਾਣਗੇ ਉੱਥੇ ਹੀ ਹੁਣ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਵੀ ਇਸ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਢੱਡਰੀਆਂਵਾਲੇ ਨੇ ਕਿਹਾ ਕਿ ਜੇਕਰ ਵਿਚਾਰ ਕਰਨੀ ਹੈ ਤਾਂ ਮੀਡੀਆ ਦੇ ਚੈੱਨਲਾਂ ਵੱਲੋਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਵਿਚਾਰ ਕਰਕੇ ਦੱਸਾਂਗਾ।
ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕਿਹਾ ਕਿ ਜੇਕਰ ਵਿਚਾਰ ਕਰਨੀ ਹੀ ਹੈ ਤਾਂ ਨਿਊਜ਼ ਚੈੱਨਲ ‘ਤੇ ਆਓ ਕਿਉਂਕਿ ਪ੍ਰਮੇਸ਼ਰ ਦੁਆਰ ਵਿਚਾਰ ਲਈ ਸੁਖਾਲਾ ਮਾਹੌਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ 50 ਵਿਅਕਤੀਆਂ ਕਾਰਨ ਅੱਜ ਲੱਖਾਂ ਦਾ ਦਿਲ ਟੁੱਟਿਆ ਹੈ ਜਿਹੜੇ ਦੀਵਾਨ ਸੁਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਰੋਜਾਨਾਂ ਹੀ ਇਸ ਤਰ੍ਹਾਂ ਕਰਨ ਨਾਲ ਸਾਰਿਆਂ ਦਾ ਮਜ਼ਾਕ ਬਣ ਰਿਹਾ ਹੈ।
ਦੇਖੋੇ ਵੀਡੀਓ
https://www.facebook.com/emmpeepta/videos/1596653310474209/