Breaking News

ਟੋਰਾਂਟੋ ਜ਼ਿਲਾ ਸਕੂਲ ਬੋਰਡ ਵੱਲੋਂ ਅਧਿਕਾਰਕ ਤੌਰ ‘ਤੇ ਸਕੂਲਾਂ ‘ਚ ਸੰਸਕ੍ਰਿਤ ਭਾਸ਼ਾ ਨੂੰ ਮਿਲੀ ਮਨਜ਼ੂਰੀ

ਟੋਰਾਂਟੋ: ਸਕਾਰਬਰੋ ‘ਚ ਸਥਿਤ ਕੋਰਨਲ ਪਬਲਿਕ ਸਕੂਲ ‘ਚ ਕਈ ਬੱਚੇ ਹਰ ਸ਼ਨੀਵਾਰ ਦੀ ਸਵੇਰ ਭਾਰਤ ਦੀ ਪ੍ਰਾਚੀਨ ਭਾਸ਼ਾ ਸੰਸਕ੍ਰਿਤ ਸਿੱਖਣ ਆ ਰਹੇ ਹਨ। ਟੋਰਾਂਟੋ ਜ਼ਿਲਾ ਸਕੂਲ ਬੋਰਡ ਵੱਲੋਂ ਅਧਿਕਾਰਕ ਤੌਰ ‘ਤੇ ਸਕੂਲਾਂ ਨੂੰ ਸੰਸਕ੍ਰਿਤ ਭਾਸ਼ਾ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਕਈ ਹੋਰ ਸਕੂਲਾਂ ‘ਚ ਬੱਚੇ ਭਾਰਤ ਦੀ ਪੁਰਾਤਨ ਭਾਸ਼ਾ ਨੂੰ ਸਿੱਖ ਰਹੇ ਹਨ।

ਪਹਿਲਾਂ ਕਈ ਨਿੱਜੀ ਟਿਊਟਰਾਂ ਕੋਲੋਂ ਜਾਂ ਮੰਦਰਾਂ ‘ਚ ਜਾ ਕੇ ਬੱਚੇ ਸੰਸਕ੍ਰਿਤ ਸਿੱਖਦੇ ਸਨ ਪਰ ਹੁਣ ਇਸ ਦਾ ਦਾਇਰਾ ਵੱਡਾ ਹੋ ਗਿਆ ਹੈ। ਮਿਸੀਸਾਗਾ ਤੇ ਬਰੈਂਪਟਨ ਦੇ ਸਕੂਲ ਵੀ ਬੱਚਿਆਂ ਨੂੰ ਸੰਸਕ੍ਰਿਤ ਭਾਸ਼ਾ ਦਾ ਗਿਆਨ ਦੇਣ ਲਈ ਅੱਗੇ ਆਏ ਹਨ। ਪਿਛਲੇ 3 ਕੁ ਸਾਲਾਂ ਤੋਂ ਇਹ ਰੁਝਾਨ ਵਧਿਆ ਹੈ। ਬੱਚੇ ਹਿੰਦੀ, ਉਰਦੂ, ਪੰਜਾਬੀ, ਤਮਿਲ, ਬੰਗਾਲੀ, ਗੁਜਰਾਤੀ ਅਤੇ ਮਰਾਠੀ ਭਾਸ਼ਾਵਾਂ ਵੀ ਸਿੱਖ ਰਹੇ ਹਨ।

2014 ਤੋਂ ਕੁੱਝ ਵਲੰਟੀਅਰਾਂ ਨੇ ਇਹ ਜ਼ਿੰਮਾ ਚੁੱਕਿਆ ਸੀ ਤੇ ਹੁਣ ਉਨ੍ਹਾਂ ਨੂੰ ਕਈ ਲੋਕਾਂ ਦਾ ਸਾਥ ਮਿਲਿਆ ਹੈ। ਉਨ੍ਹਾਂ ਸਮੂਹਾਂ ਵਿਚ ਜਿਨ੍ਹਾਂ ਨੇ ਭਾਸ਼ਾ ਨੂੰ ਰਸਮੀ ਮਾਹੌਲ ਵਿਚ ਸਿਖਲਾਈ ਦੇਣ ਲਈ ਕੰਮ ਕੀਤਾ ਹੈ, ਉਹ ਗੈਰ-ਮੁਨਾਫ਼ਾ ‘ਸਮਾਰਕ ਭਾਰਤੀ’ ਹੈ ਤੇ ਇਸ ਦੇ ਬਹੁਤ ਸਾਰੇ ਸਵੈਸੇਵੀ ਕਲਾਸਾਂ ‘ਚ ਵੀ ਇੰਸਟ੍ਰਕਟਰ ਹਨ।

Check Also

ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਹੋਈ ਮੌ/ਤ

ਨਿਊਜ਼ ਡੈਸਕ: ਪੰਜਾਬ ‘ਚੋਂ ਕਈ ਨੌਜਵਾਨ ਚੰਗੀ ਸਿੱਖਿਆ ਅਤੇ ਮਿਹਨਤ ਕਰਕੇ ਚੰਗੇ ਭੱਵਿਖ ਲਈ ਵਿਦੇਸ਼ …

Leave a Reply

Your email address will not be published. Required fields are marked *