ਪੰਜਾਬ ਦੀ ਧੀ ਨੇ ਕੈਨੇਡਾ ‘ਚ ਪੁਲਿਸ ਪੀਸ ਅਫਸਰ ਬਣ ਕੇ ਮਾਪਿਆਂ ਤੇ ਦੇਸ਼ ਦਾ ਨਾਂ ਕੀਤਾ ਰੋਸ਼ਨ

Rajneet Kaur
1 Min Read

ਨਿਊਜ਼ ਡੈਸਕ: ਸਰਹੱਦੀ ਇਤਿਹਾਸਕ ਨਗਰ ਅਜਨਾਲਾ ਨੇੜਲੇ ਪਿੰਡ ਹਰੜ ਕਲਾਂ ਦੀ ਜੰਮਪਲ ਕੋਮਲਜੀਤ ਕੌਰ ਬੱਲ ਨੇ ਕੈਨੇਡਾ ‘ਚ ਫੈਡਰਲ ਕਰੈਕਸ਼ਨਲ ਅਫਸਰ ਬਣ ਕੇ ਮਾਪਿਆਂ ਹੀ ਨਹੀਂ ਬਲਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਨਾਂ ਰੋਸ਼ਨ ਕੀਤਾ ਹੈ।

ਕੋਮਲਜੀਤ ਕੌਰ ਬੱਲ ਦੇ ਕੈਨੇਡਾ ’ਚ ਪੁਲਿਸ ਪੀਸ ਅਫਸਰ ਚੁਣੇ ਜਾਣ ‘ਤੇ ਪੂਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ । ਪਿਤਾ ਮਨਵੀਰ ਸਿੰਘ ਰਵੀ ਬੱਲ ਧੀ ਦੇ ਕੈਨੇਡਾ ਵਿਚ ਅਫਸਰ ਬਣਨ ‘ਤੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ।

ਦਸਣਾ ਬਣਦਾ ਹੈ ਕਿ ਕੋਮਲਜੀਤ ਅਜਨਾਲਾ ਸ਼ਹਿਰ ’ਚ ਆਲ ਸੇਂਟ ਕਾਨਵੈਂਟ ਸਕੂਲ ’ਚ ਮੈਟ੍ਰਿਕ ਪ੍ਰੀਖਿਆ ਅੱਵਲ ਪੁਜੀਸ਼ਨ ’ਚ ਪਾਸ ਕੀਤੀ। ਇਸ ਤੋਂ ਬਾਅਦ ਸਾਹਿਬਜਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ ਬਾਰ੍ਹਵੀਂ ਜਮਾਤ ਮੈਰਿਟ ਪੁਜੀਸ਼ਨ ’ਚ ਪਾਸ ਕਰ ਕੇ ਉਚੇਰੀ ਸਿੱਖਿਆ ਲਈ ਕੈਨੇਡਾ ਦੇ ਸ਼ਹਿਰ ਕੈਲਗਰੀ ਪਹੁੰਚੀ।ਜਿਸ ਤੋਂ ਬਾਅਦ ਉਸਨੇ ਸਖ਼ਤ ਮਹਿਨਤ ਕਰਕੇ ਕੈਨੇਡਾ ਵਿਚ ਪੁਲਿਸ ਪੀਸ ਅਫਸਰ ਬਣੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

 

Share this Article
Leave a comment