ਚੰਡੀਗੜ੍ਹ : ਜਿਵੇਂ ਕਿ ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਕਦੀ ਆਪਣੀ ਖੂਬਸੂਰਤ ਅਦਾਕਾਰੀ ਨਾਲ, ਤੇ ਕਦੀ ਆਪਣੇ ਇੰਟਰਵਿਊਜ਼ ਰਾਹੀਂ ਫਿਲਮੀ ਸਿਤਾਰੇ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ। ਇਸ ਦੇ ਚਲਦਿਆਂ ਫਿਲਮੀ ਜਗਤ ਦੀ ਪ੍ਰਸਿੱਧ ਅਦਾਕਾਰਾ ਕਰੀਨਾ ਕਪੂਰ ਵੀ ਆਪਣੇ ਇੱਕ ਇੰਟਰਵਿਊ ਰਾਹੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਇਸ ਵੀਡੀਓ ‘ਚ ਕਰੀਨਾ ਕਪੂਰ ਨੇ ਆਪਣੇ ਫੈਨਜ਼ ਨੂੰ ਅਜਿਹੀ ਘੁੰਮਣਘੇਰੀ ਵਿੱਚ ਪਾਇਆ ਹੋਇਆ ਹੈ ਕਿ ਸਾਰੇ ਹੀ ਹੈਰਾਨ ਹੀ ਹਨ। ਦਰਅਸਲ ਇਸ ਵੀਡੀਓ ‘ਚ ਕਰੀਨਾ ਕਪੂਰ ਕਹਿੰਦੀ ਹੈ ਕਿ ਉਹ ਕਾਂਗਰਸ ਸੁਪਰੀਮੋਂ ਰਾਜੀਵ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਹਾਂ।
ਦੱਸ ਦਈਏ ਕਿ ਸਿਮੀ ਗਰੇਵਾਲ ਦੇ ਇੱਕ ਹਿੱਟ ਸ਼ੋਅ Rendezvous with Simi Garewal ‘ਚ ਪਹੁੰਚੇ ਹੋਏ ਸਨ ਇੱਥੇ ਉਨ੍ਹਾਂ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ ਸੀ। ਕਰੀਨਾ ਕਹਿੰਦੀ ਹੈ ਕਿ “ਮੈਂ ਰਾਜੀਵ ਗਾਂਧੀ ਨਾਲ ਡੇਟ ‘ਤੇ ਜਾਣਾ ਚਾਹੁੰਦੀ ਹਾਂ, ਸਾਡੇ ਦੋਵਾਂ ਵਿਚਾਲੇ ਚੰਗੀਆਂ ਚਰਚਾਵਾਂ ਹੋ ਸਕਦੀਆਂ ਹਨ।”ਇਸ ਦੇ ਨਾਲ ਹੀ ਕਰੀਨਾ ਨੇ ਇਹ ਵੀ ਕਿਹਾ ਕਿ ਉਹ ਫਿਲਮੀ ਜਗਤ ਨਾਲ ਸਬੰਧ ਰਖਦੀ ਹੈ ਤੇ ਰਾਜੀਵ ਗਾਂਧੀ ਸਿਆਸੀ ਪਾਰਟੀ ਨਾਲ ਸਬੰਧ ਰਖਦੇ ਹਨ। ਇਸ ਲਈ ਮੇਰੇ(ਕਰੀਨਾਂ ਕਪੂਰ) ਅਤੇ ਰਾਜੀਵ ਗਾਂਧੀ ਵਿਚਕਾਰ ਕਿਸ ਤਰ੍ਹਾਂ ਗੱਲਾਂ ਹੋਣਗੀਆਂ? ਮੈ ਇਸ ਬਾਰੇ ਹੀ ਸੋਚਦੀ ਹਾਂ।
ਪਰ ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਇਹ ਫਿਲਮੀ ਅਦਾਕਾਰਾ ਆਪਣੇ ਬਿਆਨਾਂ ਤੋਂ ਪਲਟ ਗਈ ਸੀ ਅਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਪੁਰਾਣੀ ਗੱਲ ਹੈ। ਉਸ ਸਮੇਂ ਮੈਂ(ਕਰੀਨਾ) ਇਹ ਗੱਲ ਇਸ ਲਈ ਕਹੀ ਸੀ ਕਿਉਂਕਿ ਸਾਡੇ ਦੋਵਾਂ ਦੇ ਸਰਨੇਮ ਬਹੁਤ ਮਸ਼ਹੂਰ ਸਨ। ਪਰ ਹੁਣ ਰਾਹੁਲ ਗਾਂਧੀ ਨੂੰ ਸਿਰਫ ਪ੍ਰਧਾਨ ਮੰਤਰੀ ਵਜੋਂ ਹੀ ਦੇਖਣਾ ਪਸੰਦ ਕਰਾਂਗੀ।