ਪਾਕਿ ਵਿਰੁੱਧ ਭਾਰਤ ਨੇ ਕੀਤੀ ਵੱਡੀ ਕਾਰਵਾਈ, ਬਾਲਕੋਟ ਕਾਰਵਾਈ ਫਿਰ ਕਰਵਾਈ ਯਾਦ!

TeamGlobalPunjab
2 Min Read

ਸ੍ਰੀ ਨਗਰ : ਗੁਆਂਢੀ ਮੁਲਕ ਪਾਕਿਸਤਾਨ ਵਾਲੇ ਪਾਸਿਓਂ ਹੋ ਰਹੀਆਂ ਕਥਿਤ ਅੱਤਵਾਦੀ ਗਤੀਵਿਧੀਆਂ ਤੋਂ ਬਾਅਦ ਹੁਣ ਭਾਰਤ ਨੇ ਵੀ ਜਵਾਬੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਤਾ ਲੱਗਾ ਹੈ ਕਿ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਕਬਜੇ ਵਾਲੇ ਕਸ਼ਮੀਰ ਦੇ ਅੱਤਵਾਦੀ ਠਿਕਾਣਿਆਂ ‘ਤੇ ਗੋਲੀਬਾਰੀ ਕੀਤੀ ਗਈ ਹੈ। ਇੱਥੇ ਹੀ ਬੱਸ ਨਹੀਂ ਇਸ ਦੌਰਾਨ 4 ਤੋਂ 5 ਪਾਕਿ ਸੈਨਿਕ ਵੀ ਮਾਰੇ ਗਏ ਦੱਸੇ ਜਾਂਦੇ ਹਨ।ਸੈਨਾ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਦੱਸੀ ਜਾਂਦੀ ਹੈ ਜਦੋਂ ਗੁਆਂਢੀ ਮੁਲਕ ਵਾਲੇ ਪਾਸਿਓ ਅਚਾਨਕ ਭਾਰਤ ਵਾਲੇ ਪਾਸੇ ਗੋਲੀਬਾਰੀ ਸ਼ੁਰੂ ਕੀਤੀ ਗਈ।

ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤੀ ਸੈਨਾ ਵੱਲੋਂ ਅਰਟਲਰੀ ਫਾਇਰਿੰਗ ਕਰ ਪੀਓਕੇ ਦੇ ਜੂਰਾ,ਅਥੁਕਮ ਅਤੇ ਕੁੰਡਲਸ਼ਾਹੀ ਵਿੱਚ ਸਥਿਤ 4 ਅੱਤਵਾਦੀ ਲਾਂਚਿੰਗ ਠਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ਦੱਸਣਯੋਗ ਹੈ ਕਿ 26 ਫਰਵਰੀ ਨੂੰ ਭਾਰਤ ਵੱਲੋਂ ਬਾਲਕੋਟ ਵਿਖੇ ਕੀਤੀ ਗਈ ਫੌਜੀ ਕਾਰਵਾਈ ਤੋਂ ਬਾਅਦ ਇਹ ਦੂਜੀ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। ਸੈਨਾ ਦੇ ਹਵਾਲੇ ਨਾਲ ਆਈਆਂ ਰਿਪੋਰਟਾਂ ਮੁਤਾਬਿਕ ਉਨ੍ਹਾਂ ਦੱਸਿਆ ਕਿ ਸੈਨਾ ਕੋਲ ਇਸ ਗੱਲ ਦੇ ਸਬੂਤ ਸਨ ਕਿ ਲਾਇਨ ਆਫ ਕੰਟਰੋਲ ਦੇ ਦੂਜੇ ਪਾਸੇ ਅੱਤਵਾਦੀ ਮੌਜੂਦ ਹਨ। ਇਸ ਤੋਂ ਬਾਅਦ ਆਰਮੀ ਨੇ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿੱਤੀ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿ ਸੈਨਾ ਇਨ੍ਹਾਂ ਅੱਤਵਾਦੀਆਂ ਨੂੰ ਭਾਰਤ ਭੇਜਣਾ ਚਾਹੁੰਦੀ ਸੀ ਅਤੇ ਇਸੇ ਲਈ ਹੀ ਪਾਕਿ ਵੱਲੋਂ ਭਾਰਤੀ ਸੈਨਾ ‘ਤੇ ਬੀਤੀ ਕੱਲ੍ਹ ਗੋਲੀਬਾਰੀ ਕੀਤੀ ਗਈ ਸੀ। ਜਿਸ ਦੇ ਜਵਾਬ ਵਿੱਚ ਭਾਰਤੀ ਸੈਨਾ ਵੱਲੋਂ ਇਹ ਗੋਲੀਬਾਰੀ ਕੀਤੀ ਗਈ ਹੈ।

 

 

- Advertisement -

 

Share this Article
Leave a comment