ਜਵਾਲਾਮੁਖੀ ਨੂੰ ਨੇੜਿਓਂ ਦੇਖਣ ਗਿਆ ਵਿਅਕਤੀ 70 ਫੁੱਟ ਡੂੰਘੀ ਲਾਵੇ ਦੀ ਖੱਡ ‘ਚ ਡਿੱਗਿਆ

TeamGlobalPunjab
2 Min Read

ਨਿਊਯਾਰਕ: 32 ਸਾਲਾ ਫੌਜੀ ਜਵਾਲਾਮੁਖੀ ਦਾ ਨਜ਼ਾਰਾ ਚੰਗੀ ਤਰ੍ਹਾਂ ਦੇਖਣ ਦੇ ਚੱਕਰ ਵਿੱਚ 70 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ। ਇਹ ਮਾਮਲਾ ਹਵਾਈ ਦੇ ਕਿਲੌਈਆ ਵੋਲਕੈਨੋ ਦਾ ਹੈ। ਅਧਿਕਾਰੀਆਂ ਦੇ ਮੁਤਾਬਕ ਉਹ ਵੋਲਕੈਨੋ ਦਾ ਨਜ਼ਾਰਾ ਚੰਗੀ ਤਰ੍ਹਾਂ ਦੇਖਣ ਦੀ ਕੋਸ਼ਿਸ਼ ‘ਚ ਰੇਲਿੰਗ ‘ਤੇ ਚੜ੍ਹ ਗਿਆ ਸੀ ਜਿੱਥੇ ਬੁੱਧਵਾਰ ਨੂੰ ਹਾਦਸਾ ਵਾਪਰਿਆ ਜਿਸ ਵਿੱਚ ਫੌਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਰ ਉਸਨੂੰ 70 ਫੁੱਟ ਡੂੰਘੇ ਖੱਡੇ ਤੋਂ ਬਚਾ ਲਿਆ ਗਿਆ।

ਹਾਲੇ ਤੱਕ ਫੌਜੀ ਦਾ ਨਾਮ ਸਾਹਮਣੇ ਨਹੀਂ ਆਇਆ ਹੈ ਪਰ ਦੱਸਿਆ ਗਿਆ ਹੈ ਕਿ ਉਹ ਓਹੂ ਦੇ ਸਕੋਫੀਲਡ ਬਰਾਕਸ ਦਾ ਰਹਿਣ ਵਾਲਾ ਹੈ। ਉਹ ਹਵਾਈ ਆਈਲੈਂਡ ‘ਤੇ ਇੱਕ ਅਭਿਆਸ ‘ਚ ਹਿੱਸਾ ਲੈ ਰਿਹਾ ਸੀ। ਸਥਾਨਕ ਅਧਿਕਾਰੀ ਦੇ ਮੁਤਾਬਕ ਘਟਨਾ ਸ਼ਾਮ ਦੇ ਲਗਭਗ 6:30 ਵਜੇ ਵਾਪਰੀ।

ਫੌਜੀ ਨੂੰ ਜਵਾਲਾਮੁਖੀ ਦੇ ਅੰਦਰ ਗਿਰਦਿਆਂ ਕਿਸੇ ਨੇ ਦੇਖ ਲਿਆ ਸੀ ਜਿਸ ਨੇ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਇਸ ਤੋਂ ਬਾਅਦ ਜਵਾਨ ਨੂੰ ਰੇਸਕਿਊ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਵਿਅਕਤੀ ਨੂੰ ਜਵਾਲਾਮੁਖੀ ਦੇ ਖੱਡੇ ਚੋਂ ਰਾਤ 9: 40 ਵਜੇ ਤੱਕ ਨਹੀਂ ਕੱਢਿਆ ਜਾ ਸਕਿਆ ਸੀ। ਜਵਾਨ 300 ਫੁੱਟ ਹੇਠਾਂ ਤੱਕ ਡਿੱਗ ਸਕਦਾ ਸੀ ਪਰ ਇੱਕ ਕੰਡੇ ‘ਤੇ ਟਕਰਾਉਣ ਦੀ ਵਜ੍ਹਾ ਨਾਲ ਉਹ 70 ਫੁੱਟ ਹੇਠਾਂ ਅਟਕ ਗਿਆ ਸੀ। ਵਿਅਕਤੀ ਨੂੰ ਖੱਡੇ ਤੋਂ ਕੱਢਣ ਦੇ ਬਾਅਦ ਏਅਰਲਿਫਟ ਕਰਕੇ ਮੈਡੀਕਲ ਸੈਂਟਰ ਪਹੁੰਚਾਇਆ ਗਿਆ।

ਚੀਫ ਰੇਂਜਰ ਜਾਨ ਬਰੋਵਾਰਡ ਨੇ ਇੱਕ ਬਿਆਨ ਜਾਰੀ ਕਰ ਕਿਹਾ ਹੈ ਕਿ ਵਿਜਿਟਰਸ ਨੂੰ ਸੇਫਟੀ ਬੈਰੀਅਰਸ ਕਦੇ ਨਹੀਂ ਤੋੜਨਾ ਚਾਹੀਦਾ ਹੈ। ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ ਅਤੇ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ। ਕਿਲੌਈਆ ਜਵਾਲਾਮੁਖੀ ਵਿੱਚ ਫਿਲਹਾਲ ਧਮਾਕੇ ਨਹੀਂ ਹੋ ਰਹੇ ਹਨ ਪਰ ਇਹ ਇੱਕ ਸਰਗਰਮ ਜਵਾਲਾਮੁਖੀ ਹੈ। ਇਸ ਜਵਾਲਾਮੁਖੀ ਨੇ ਇੱਕ ਸਾਲ ਪਹਿਲਾਂ ਕਰੀਬ 700 ਘਰ ਤਬਾਹ ਕਰ ਦਿੱਤੇ ਸਨ।

- Advertisement -

Share this Article
Leave a comment