…ਜਦੋਂ 600 ਕਰੋੜ ਦੀ ਜ਼ਾਇਦਾਦ ਲੈਣ ਤੋਂ ਨਾਂਹ ਕਰਨ ਮਗਰੋਂ ਪ੍ਰੀਟੀ ਜਿੰਟਾ ਬਾਲੀਵੁੱਡ ਜਗਤ ‘ਤੇ ਛਾ ਗਈ

Prabhjot Kaur
3 Min Read

ਚੰਡੀਗੜ੍ਹ :ਅੱਜ ਕੱਲ੍ਹ ਬਾਲੀਵੁੱਡ ਹੋਵੇ ਤੇ ਭਾਵੇਂ ਹੋਵੇ ਪਾਲੀਵੁੱਡ ਹਰ ਦਿਨ ਧਮਾਲ ਹੀ ਪੈ ਰਹੀ ਹੈ। ਹਰ ਦਿਨ ਕਿਸੇ ਨਾ ਕਿਸੇ ਅਦਾਕਾਰ ਦੇ ਜਾਂ ਫਿਰ ਅਦਾਕਾਰਾ ਦੇ ਦਿਲ ਖਿੱਚਵੇਂ ਕਿੱਸੇ ਦੇਖਣ ਸੁਣੀਦੇ ਹੀ ਰਹਿੰਦੇ ਨੇ। ਇੰਨੀ ਦਿਨੀਂ ਇਹ ਧਮਾਲ ਪਾਈ ਜਾ ਰਹੀ ਹੈ ਬਾਲੀਵੁੱਡ ਦੀ ਬਹੁਤ ਹੀ ਖ਼ੁਬਸੂਰਤ ਅਦਾਕਾਰਾ ਪ੍ਰੀਟੀ ਜਿੰਟਾ ਵੱਲੋਂ। ਸ਼ਿਮਲਾ ਦੀਆਂ ਖ਼ੂਬਸੂਰਤ ਪਹਾੜੀਆਂ ‘ਚ ਪੈਦਾ ਹੋਈ ਇਹ ਬੜੀ ਹੀ ਕਮਾਲ ਦੀ ਅਦਾਕਾਰਾ ਨੇ ਆਪਣੀ ਜਿੰਦਗੀ ਦੇ 44 ਸਾਲ ਪੂਰੇ ਕਰ ਲਏ ਹਨ। ਇਨ੍ਹਾਂ 44 ਸਾਲਾ ‘ਚ ਪ੍ਰੀਟੀ ਜਿੰਟਾ ਨੇ ਬਾਲੀਵੁੱਡ ‘ਚ ਆਪਣੀ ਇੱਕ ਖ਼ਾਸ ਪਹਿਚਾਣ ਬਣਾ ਲਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕੋਈ ਵੇਲਾ ਸੀ ਜਦੋਂ ਪ੍ਰੀਟੀ ਜਿੰਟਾ ਕੋਲ ਬਿਨਾਂ ਕੁਝ ਕਰਿਆਂ 600 ਰੁਪਏ ਦੀ ਜ਼ਾਇਦਾਦ ਹਾਸਲ ਕਰਨ ਦਾ ਸੁਨਿਹਰੀ ਮੌਕਾ ਸੀ ਪਰ ਉਸ ਨੇ ਇਹ ਜ਼ਾਇਦਾਦ ਇਸ ਲਈ ਲੈਣ ਤੋਂ ਇੰਨਕਾਰ ਕਰ ਦਿੱਤਾ ਕਿਉਂਕਿ ਉਹ ਆਪਣੇ ਆਪ ਨੂੰ ਇਸ ਜ਼ਾਇਦਾਦਾ ਦੀ ਹੱਕਦਾਰ ਨਹੀਂ ਮੰਨਦੀ ਸੀ।

ਤੁਹਾਨੂੰ ਦੱਸ ਦਈਏ ਕਿ ਪ੍ਰੀਟੀ ਜਿੰਟਾ ਨੂੰ ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਕਮਾਲ ਅਮਰੋਹੀ ਦੇ ਪੁੱਤਰ ਨਿਰਮਾਤਾ ਨਿਰਦੇਸ਼ਕ ਸ਼ਾਨਦਾਰ ਅਮਰੋਹੀ ਦੀ ਗੋਦ ਲਈ ਬੇਟੀ ਮੰਨਿਆ ਜਾਂਦਾ ਹੈ। 68 ਸਾਲਾ ਅਮਰੋਹੀ ਜੋ ਕਿ ਮੁੰਬਈ ਦੇ ਜੋਗੇਸ਼ਵਰੀ ‘ਚ ਸਥਿਤ ਕਮਾਲੀਸਤਾਨ ਸਟੂਡੀਓ ਦੇ ਮਾਲਕਾਂ ਵਿੱਚੋਂ ਇੱਕ ਸੀ ਕੁੱਲ 600 ਕਰੋੜ ਰੁ: ਦੀ ਜ਼ਾਇਦਾਦ ਦਾ ਮਾਲਕ ਮੰਨਿਆਂ ਜਾਂਦਾ ਸੀ । ਉਸ ਦੀ ਮੌਤ ਗੋਆ ਵਿੱਚ ਉਸ ਵੇਲੇ ਹੋ ਗਈ ਸੀ ਜਦੋਂ ਉਹ ਆਪਣੀ ਮਤਰੇਈ ਮਾਂ ਮੀਨਾਂ ਕੁਮਾਰੀ ਦੀਆਂ ਕਵਿਤਾਵਾਂ ‘ਤੇ ਅਧਾਰਿਤ ਇੱਕ ਮੀਊਜ਼ਿਕ ਐਲਬੰਮ ਕਰਨ ਵਿੱਚ ਰੁੱਜੇ ਹੋਏ ਸਨ। ਮਰਨ ਤੋਂ ਪਹਿਲਾਂ ਸ਼ਾਨਦਾਰ ਅਮਰੋਹੀ ਇਹ ਚਾਹੁੰਦਾ ਸੀ ਕਿ ਉਹ ਆਪਣੀ ਸਾਰੀ ਜ਼ਾਇਦਾਦ ਪ੍ਰੀਟੀ ਜਿੰਟਾ ਦੇ ਨਾਮ ਕਰ ਦੇਵੇ, ਪਰ ਪ੍ਰੀਟੀ ਜਿੰਟਾ ਨੇ ਇਸ ਤੋਂ ਸਾਫ ਇੰਨਕਾਰ ਕਰ ਦਿੱਤਾ । ਇਹ ਗੱਲ ਪ੍ਰੀਟੀ ਜਿੰਟਾ ਨੇ ਆਪ ਖੁਦ ਇੱਕ ਪੱਤਰਕਾਰ ਸੰਮਲਣ ਦੌਰਾਨ ਵੀ ਕਹੀ ਸੀ ਕਿਉਂਕਿ ਟਾਈਮਜ਼ ਆਫ ਇੰਡੀਆ ਅਖ਼ਬਾਰ ਦੇ ਇੱਕ ਪੱਤਰਕਾਰ ਨੂੰ ਸ਼ਾਨਦਾਰ ਅਮਰੋਹੀ ਨੇ ਆਪਣੀ ਸਾਰੀ ਜ਼ਾਇਦਾਦ ਪ੍ਰੀਟੀ ਜਿੰਟਾ ਨੂੰ ਦੇਣ ਦੀ ਗੱਲ ਆਖੀ ਸੀ ਤੇ ਉਸ ਪੱਤਰਕਾਰ ਨੇ ਪ੍ਰੀਟੀ ਜ਼ਿੰਟਾ ਨੂੰ ਇਹ ਸਵਾਲ ਕੀਤਾ ਸੀ।

ਕਹਿੰਦੇ ਨੇ ਨੀਤਾਂ ਨੂੰ ਹੀ ਮੁਰਾਦਾਂ ਹੁੰਦੀਆਂ ਨੇ ਲਿਹਾਜ਼ਾ ਬਾਲੀਵੁੱਡ ਦੀ ਇਸ ਡਿੰਪਲ ਗਰਲ ਨੂੰ ਉਸ ਤੋਂ ਬਾਅਦ ਬਾਲੀਵੁੱਡ ਵਿੱਚ ਅਜਿਹੀ ਕਾਮਯਾਬੀ ਹਾਸਲ ਹੋਈ ਕਿ ਉਸ ਨੇ ਹੁਣ ਤੱਕ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਤੋਂ ਬਾਅਦ ਇਹ ਖ਼ੂਬਸੂਰਤ ਅਦਾਕਾਰਾ ਕੋਲ ਅੱਜ ਕੱਲ੍ਹ ਫਿਲਮਾਂ ਦੇ ਨਾਲ ਨਾਲ ਆਪਣੀ ਇੱਕ ਕ੍ਰਿਕਟ ਟੀਮ ਵੀ ਹੈ ਜਿਸ ਦਾ ਉਹ ਆਈ ਪੀ ਐਲ ਮੈਚਾਂ ‘ਚ ਹੌਸਲਾ ਵਧਾ ਰਹੀ ਹੈ। ।

Share this Article
Leave a comment