ਚੰਡੀਗੜ੍ਹ: ਕਹਿੰਦੇ ਨੇ ਗੁਰੂ ਦਾ ਖਾਲਸਾ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਹੈ ਸਫਲ ਹੋ ਕੇ ਹੀ ਵਾਪਿਸ ਪਰਤਦਾ ਹੈ ਤੇ ਅੱਜ ਇਹ ਸਿੱਧ ਵੀ ਹੋਗਿਆ ਹੈ ਕਿ ਆਪਣੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਗੁਰੂ ਦਾ ਸਿੱਖ ਅਮਰੀਕਾ ਵਰਗੀ ਵਿਸ਼ਵ ਸ਼ਕਤੀ ਨਾਲ ਇਕੱਲਿਆਂ ਭਿੜਨ ਲਈ ਤਿਆਰ ਹੈ। ਇਸ ਦੀ ਮਿਸਾਲ ਕਾਇਮ ਕੀਤੀ ਹੈ ਭਾਰਤੀ ਮੂਲ ਨਿਵਾਸੀ ਗੁਰਿੰਦਰ ਸਿੰਘ ਖਾਲਸਾ ਨੇ। ਦੱਸ ਦਈਏ ਕਿ ਗੁਰਿੰਦਰ ਸਿੰਘ ਅਮਰੀਕਾ ਦਾ ਕਾਰੋਬਾਰੀ ਨਾਗਰਿਕ ਹੈ। ਇਹ ਨੌਜਵਾਨ ਜਦੋਂ ਸਾਲ 2007 ਵਿੱਚ ਅਮਰੀਕਾ ਲਈ ਗਿਆ ਸੀ ਤਾਂ ਹਵਾਈ ਅੱਡੇ ‘ਤੇ ਚੈਕਿੰਗ ਦੌਰਾਨ ਜਦੋਂ ਅਧਿਕਾਰੀਆਂ ਨੇ ਇਸ ਸਿੱਖ ਦੀ ਦਸਤਾਰ ਉਤਾਰ ਕੇ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਸਿੱਖ ਉਨ੍ਹਾਂ ਅਧਿਕਾਰੀਆਂ ਨਾਲ ਭਿੜ ਗਿਆ। ਇਸੇ ਮਿਸਾਲ ਕਰਕੇ ਅਮਰੀਕਾ ਸਰਕਾਰ ਵੱਲੋਂ ਖ਼ਾਲਸਾ ਗੁਰਿੰਦਰ ਸਿੰਘ ਨੂੰ ਰੋਜ਼ਾ ਪਾਰਕ ਟ੍ਰੇਲਬਲੇਜ਼ਰ ਨਾਮਕ ਪੁਰਸ਼ਕਾਰ ਦੇ ਕੇ ਸਨਮਾਨਿਤ ਕੀਤਾ ਹੈ।
ਦੱਸ ਦਈਏ ਕਿ ਇਸ ਸਾਬਤ ਸੂਰਤ ਸਿੱਖ ਦੇ ਚੈਕਿੰਗ ਨਾ ਕਰਾਉਣ ਤੇ ਇਸ ਵਿਰੁੱਧ ਅਮਰੀਕਾ ਦੀ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਗਿਆ ਸੀ। ਇਸ ਨੌਜਵਾਨ ਨੇ ਵੀ ਆਪਣੀ ਅੜੀ ਨਾ ਛੱਡੀ ਅਤੇ ਅਮਰੀਕਾ ਵਰਗੀ ਸੁਪਰ ਪਾਵਰ ਨੂੰ ਵੀ ਇਸ ਸਿੱਖ ਸਾਹਮਣੇ ਆਪਣੇ ਗੋਢੇ ਟੇਕਣ ਲਈ ਮਜਬੂਰ ਕਰ ਦਿੱਤਾ। ਇਸ ਕੇਸ ਦੇ ਚਲਦਿਆਂ ਅਦਾਲਤ ਨੇ ਫੈਂਸਲਾ ਲਿਆ ਸੀ ਕਿ ਜੇਕਰ 2 ਹਜ਼ਾਰ ਵੋਟ ਉਸ ਦੇ ਹੱਕ ਵਿੱਚ ਭੁਗਤ ਜਾਂਦੀ ਹੈ ਤਾਂ ਉਹ ਆਪਣੇ ਕਾਨੂੰਨ ਵਿੱਚ ਸੋਧ ਕਰਨਗੇ ਅਤੇ ਉਸ ਨੂੰ ਬਾ-ਇੱਜ਼ਤ ਬਰੀ ਕਰ ਦੇਣਗੇ। ਇਸ ਫੈਂਸਲੇ ਤੇ ਫੁੱਲ ਚੜ੍ਹਾਉਂਦੇ ਹੋਏ ਗੁਰਿੰਦਰ ਸਿੰਘ ਦੇ ਹੱਕ ਵਿੱਚ ਖਾਲਸੇ ਨੇ 6 ਹਜ਼ਾਰ ਵੋਟ ਭੁਗਤਾ ਦਿੱਤੀ। ਖ਼ਾਲਸੇ ਦੀ ਇਸ ਸ਼ਾਨਦਾਰ ਜਿੱਤ ਤੋਂ ਅਮਰੀਕਾ ਨੇ ਪ੍ਰਭਾਵਿਤ ਹੋ ਕੇ ਆਪਣੇ ਕਾਨੂੰਨ ਵਿੱਚ ਸੋਧ ਕਰਨ ਦਾ ਫੈਂਸਲਾ ਅਤੇ ਨਾਲ ਹੀ ਗੁਰਿੰਦਰ ਸਿੰਘ ਖ਼ਾਲਸਾ ਨੂੰ ਪੁਰਸ਼ਕਾਰ ਦੇ ਕੇ ਨਵਾਜ਼ਿਆ ਹੈ।