Breaking News

ਜਗਰਾਓਂ : ਦੋ ਇੰਸਪੈਕਟਰਾਂ ਦੇ ਕਤਲ ਮਾਮਲੇ ‘ਚ ਪੁਲਿਸ ਨੇ 5 ਹੋਰ ਵਿਅਕਤੀਆਂ ਦੇ ਨਾਮ ਕੀਤੇ ਸ਼ਾਮਿਲ, 300 ਕਾਰਤੂਸ ਤੇ ਹਥਿਆਰ ਬਰਾਮਦ

ਜਗਰਾਓਂ: ਜਗਰਾਓਂ ਵਿੱਚ ਗੈਂਗਸਟਰਾਂ ਨੇ ਦਿਨ-ਦਿਹਾੜੇ ਨਵੀਂ ਦਾਣਾ ਮੰਡੀ ਵਿੱਚ ਪੁਲਿਸ ਦੇ ਦੋ ਸਹਾਇਕ ਸਬ ਇੰਸਪੈਕਟਰਾਂ (ਏਐਸਆਈਜ਼) ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਹਿਲਾਂ ਪੁਲਿਸ ਨੇ ਕਤਲ ਦੇ ਮਾਮਲੇ ‘ਚ ਸ਼ਾਮਲ ਚਾਰ ਮੁਲਜ਼ਮਾਂ ਜਿਨ੍ਹਾਂ ਵਿੱਚੋਂ ਇੱਕ ਖ਼ਤਰਨਾਕ ਗੈਂਗਸਟਰ  ਜੈਪਾਲ ਦੀ ਪਛਾਣ ਕੀਤੀ ਸੀ।  ਇਸ ਤੋਂ ਇਲਾਵਾ ਪੁਲਿਸ ਵੱਲੋਂ ਇਸਦੇ 3 ਹੋਰ ਸਾਥੀਆਂ ਦੇ ਨਾਮ ਜਾਰੀ ਕੀਤੇ ਗਏ ਸਨ।

ਇਸ ਮਾਮਲੇ ਵਿੱਚ ਹੁਣ ਪੁਲਿਸ ਵੱਲੋਂ 5 ਹੋਰ ਵਿਅਕਤੀਆਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ। ਪੁਲਿਸ ਵੱਲੋਂ ਗੈਂਗਸਟਰ ਦਰਸ਼ਨ ਸਿੰਘ ਦੇ ਪਿੰਡ ਸਹੌਲ਼ੀ ਵਿੱਚ ਮੌਜੂਦ ਉਸਦੇ ਘਰੋਂ ਤੂੜੀ ਵਾਲੇ ਕਮਰੇ ਵਿੱਚੋਂ ਇੱਕ ਜਿਮ ਵਾਲੀ ਕਿੱਟ ਬਰਾਮਦ ਕੀਤੀ ਗਈ ਹੈ, ਜਿਸ ਵਿੱਚ 300 ਕਾਰਤੂਸ ਤੇ ਹੋਰ ਵੀ ਕੁਝ ਹਥਿਆਰ ਹਨ। ਜਗਰਾਉਂ ਪੁਲਿਸ ਦੇ ਐਸਐਸਪੀ ਨੇ ਪ੍ਰੈਸ ਨੂੰ ਦੱਸਿਆ ਕਿ ਸਾਡੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ ਅਤੇ ਗੈਂਗਸਟਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Check Also

ਡਾ. ਹਮਦਰਦ ਦੀ ਤਲਬੀ ‘ਤੇ ਰੋਕ ਲਾਉਣ ਨਾਲ ਪੱਤਰਕਾਰੀ ਦੀ ਸ਼ਾਨ ਹੋਈ ਬਹਾਲ: ਬਲਬੀਰ ਸਿੱਧੂ

ਐਸ.ਏ.ਐਸ. ਨਗਰ: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ …

Leave a Reply

Your email address will not be published. Required fields are marked *