ਸੰਧਵਾਂ ਨੇ ਗਊ ਦੀ ਪੁੱਛ ਦਸਤਾਰ ਤੇ ਛੂਆਉਣ ਨੂੰ ਲੈ ਕੇ ਅਕਾਲ ਤਖ਼ਤ ਤੋਂ ਪੱਤਰ ਲਿਖ ਕੇ ਮਾਫੀ ਮੰਗੀ

TeamGlobalPunjab
2 Min Read

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਨਵੇਂ ਬਣੇ ਸਪੀਕਰ ਕੁਲਤਾਰ ਸੰਧਵਾਂ ਨੇ ਗਊ ਦੀ ਪੁੱਛ ਨੂੰ ਦਸਤਾਰ ਤੇ ਛੂਆ ਕੇ ਅਸ਼ੀਰਵਾਦ ਲਏ ਜਾਣ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਪੱਤਰ ਲਿਖ ਕੇ ਮਾਫੀ ਮੱਗੀ ਹੈ। ਜ਼ਿਕਰਯੋਗ ਹੈ ਕਿ ਕੁਲਤਾਰ ਸੰਧਵਾਂ ਬਠਿੰਡਾ ਵਿੱਚ ਗਊ ਸੇਵਾ ਦੇ ਇੱਕ ਪ੍ਰੋਗਰਾਮ ਚ ਪੁੱਜੇ ਸਨ ਜਿਥੇ ਪੂਜਾ ਵੇਲੇ ਉਨ੍ਹਾਂ ਦੀ ਪੱਗ ਦੇ ਮੰਦਿਰ ਦੇ ਪੁਜਾਰੀ ਵਲੋਂ ਗਊ ਪੁੱਛ ਉਨ੍ਹਾਂ ਦੇ ਸਿਰ ਤੇ ਲਾ ਪੂਜਾ ਦੀ ਰਸਮ ਕੀਤੀ ਗਈ ਸੀ।

ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ ਹੈ। ਸੰਧਵਾਂ ਅੱਜ ਸਵੇਰੇ ਅਕਾਲ ਤਖ਼ਤ ਅੰਮ੍ਰਿਤਸਰ ਪੁੱਜੇ ਤੇ ਜਥੇਦਾਰ ਨੂੰ ਆਪਣਾ ਮਾਫੀਨਾਮਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਵੀ ਇਸ ਨੂੰ ਲੈ ਕੇ ਪੋਸਟ ਪਾਈ ਹੈ।

ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖੇ ਪੱਤਰ ਚ ਸੰਧਵਾਂ ਨੇ ਕਿਹਾ ਕਿ “ਦਾਸ ਆਪਣੇ ਧਾਰਮਿਕ ਅਕੀਦੇ ਨੂੰ ਸਮਰਪਿਤ ਹੋਣ ਦੇ ਨਾਲ ਨਾਲ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਇਸੇ ਤਹਿਤ ਸੱਦਾ ਮਿਲਣ ਉਪਰੰਤ ਗਊਸ਼ਾਲਾ ਫੇਰੀ ਦੌਰਾਨ ਸਹਿਬਨ ਹੀ ਹਾਲਾਤ ਅਜਿਹੇ ਬਣ ਗਏ ਮੌਜੂਦ ਧਾਰਮਿਕ ਪੁਜਾਰੀ ਵਲੋਂ ਮੇਰੀ ਦਸਤਾਰ ਉਪਰ ਗਊ ਦੀ ਪੁੱਛ ਛੂਆਈ ਗਈ। ਮੈਨੂੰ ਹਾਸਲ ਹੋਇਆ ਇਹ ਅਹੁਦਾ ਅਕਾਲ ਪੁਰਖ ਵਾਹਿਗੁਰੂ ਦੀ ਇਸ ਨਿਮਾਣੇ ਉਪਰ ਬਖਸ਼ੀਸ਼ ਹੈ ਅਤੇ ਮੇਰੇ ਵਲੋਂ ਹੋਈ ਇਸ ਗਲਤੀ ਨਾਲ ਸਿੱਖ ਪੰਥ ਦੇ ਹਿਰਦਿਆਂ ਦਾ ਵਲੂੰਧਰਿਆ ਜਾਣਾ ਸੁਭਾਵਿਕ ਹੀ ਹੈ , ਜਿਸ ਲਈ ਦਾਸ ਪੰਥ ਪਾਸੋਂ ਖਿਮਾਂ ਦਾ ਜਾਚਕ ਹੈ। ਅਕਾਲ ਪੁਰਖ ਵਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਗੁਰੂ ਦਾ ਸਿੱਖ ਹਮੇਸ਼ਾਂ ਸਿਖਦਾ ਰਹਿੰਦਾ ਹੈ ਅਤੇ ਦਾਸ ਨੂੰ ਅਜਿਹੀ ਬੱਲ ਬੁੱਧੀ ਬਖਸ਼ੋ ਕਿ ਗੁਰੂ ਦੇ ਭਾਣੇ ਵਿੱਚ ਰਹਿ ਕੇ ਸਮਾਜ ਦੇ ਹਰ ਵਰਗ ਨੂੰ ਸਤਿਕਾਰ ਦੇ ਸਕਾਂ।”

Share this Article
Leave a comment