
ਕ੍ਰਿਪਾਨ ਪਾਉਣ ਦੇ ਮਾਮਲੇ ‘ਚ ਬਰਮਿੰਘਮ ਪੁਲਿਸ ਨੇ ਨਿਹੰਗ ਸਿੰਘ ਨੂੰ ਲਿਆ ਹਿਰਾਸਤ ‘ਚ
ਯੂਕੇ ‘ਚ ਸਿੱਖਾਂ ਨੂੰ ਕ੍ਰਿਪਾਨ ਪਾਉਣ ਦਾ ਕਾਨੂੰਨੀ ਅਧਿਕਾਰ ਮਿਲਣ ਤੋਂ ਬਾਅਦ ਵੀ ਬਰਮਿੰਘਮ ਵਿੱਖੇ ਨਿਹੰਗ ਸਿੱਖ ਨੂੰ ਕ੍ਰਿ ਇਸ ਕਾਰਨ ਹਿਰਾਸਤ ‘ਚ ਲੈ ਲਿਆ ਗਿਆ।
ਕੁਝ ਸਮੇਂ ਪਹਿਲਾਂ ਹੀ ਇੰਗਲੈਂਡ ਦੀ ਸਰਕਾਰ ਨੇ ਸਿੱਖਾਂ ਨੂੰ ਰਾਹਤ ਦਿੰਦੇ ਹੋਏ ਕ੍ਰਿਪਾਨ ਨੂੰ ਘਾਤਕ ਹਥਿਆਰ ਬਾਰੇ ਕਾਨੂੰਨ ਤੋਂ ਬਾਹਰ ਰੱਖਿਆ ਗਿਆ ਸੀ।
ਬਿੱਲ ’ਚ ਸੋਧ ਕਰਕੇ ਇਹ ਵੀ ਯਕੀਨੀ ਬਣਾਇਆ ਗਿਆ ਸੀ ਕਿ ਸਿੱਖ ਧਾਰਮਿਕ ਸਮਾਗਮਾਂ ਲਈ ਵੱਡੀਆਂ ਕ੍ਰਿਪਾਨਾਂ ਦੀ ਵਰਤੋਂ ਕਰ ਸਕਣ ਅਤੇ ਉਨ੍ਹਾਂ ਦੀ ਵਿਕਰੀ ਹੋ ਸਕੇ।
ਇਹ ਘਟਨਾ ਬਰਮਿੰਘਮ ਦੀ ਬੁਲ-ਸਟ੍ਰੀਟ ‘ਤੇ ਵਾਪਰੀ ਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਸ ਵੀਡੀਓ ‘ਚ ਨਿਹੰਗ ਸਿੰਘ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ, ‘ਮੈਂ ਇੱਕ ਸਿੱਖ ਹਾਂ ਤੇ ਮੈਂ ਇਸ ਨੂੰ ਆਪਣੇ ਕੋਲ ਰੱਖ ਸਕਦਾ ਹਾਂ।’
ਫਿਰ ਉਹ ਨਿਹੰਗ ਸਿੰਘ ਬੱਸ ਡਰਾਇਵਰ ਵੱਲ ਜਾਣ ਲੱਗਦੇ ਹਨ ਪਰ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੋਇਆ ਕਹਿੰਦਾ ਹੈ: ‘ਸਰ ਤੁਸੀਂ ਇੱਧਰ–ਉੱਧਰ ਕਿਤੇ ਨਾ ਜਾਓ ਕਿਉਂਕਿ ਮੈਂ ਤੁਹਾਨੂੰ ਹਿਰਾਸਤ ‘ਚ ਲਿਆ ਹੈ। ਉਹ ਪੁਲਿਸ ਅਫ਼ਸਰ ਉਸ ਨਿਹੰਗ ਸਿੰਘ ਉੱਤੇ ਗੁੱਸਾ ਕਰਨ ਦਾ ਦੋਸ਼ ਵੀ ਲਾਉਂਦਾ ਹੈ ਤੇ ਆਪਣੀ ਮਦਦ ਲਈ ਹੋਰ ਕਿਸੇ ਨੂੰ ਵੀ ਬੁਲਾਉਂਦਾ ਹੈ।
ਬ੍ਰਿਟਿਸ਼ ਸਿੱਖ ਕੌਂਸਲ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉੱਧਰ ਵੈਸਟ ਮਿਡਲੈਂਡਜ਼ ਦੀ ਪੁਲਿਸ ਨੇ ਕਿਹਾ ਕਿ, ‘ਬਰਮਿੰਘਮ ਸਿਟੀ ਸੈਂਟਰ ਇਲਾਕੇ ’ਚ ਗਸ਼ਤ ਕਰ ਰਹੀ ਪੁਲਿਸ ਨੂੰ ਇੱਕ ਅਜਿਹਾ ਵਿਅਕਤੀ ਮਿਲਿਆ, ਜੋ ਬਹੁਤ ਗੁੱਸੇ ਨਾਲ ਬੋਲ ਰਿਹਾ ਸੀ। ਉਸ ਨੂੰ ਆਪਣਾ ਰਵੱਈਆ ਠੀਕ ਰੱਖਣ ਦੀ ਸਲਾਹ ਦਿੱਤੀ ਗਈ ਸੀ।’
One comment
Pingback: Sydney stabbing attack: Man held for stabbing in sydney