ਫ਼ੈਡਰਲ ਪਬਲਿਕ ਸਰਵੈਂਟਸ ਦੀਆਂ ਤਨਖ਼ਾਹ ਵਾਧੇ ਤੋਂ ਇਲਾਵਾ ਇਹ ਹਨ ਹੋਰ ਮੰਗਾਂ

Rajneet Kaur
4 Min Read

ਨਿਊਜ਼ ਡੈਸਕ: ਕੈਨੇਡਾ ਭਰ ਤੋਂ 124,000 ਫ਼ੈਡਰਲ ਪਬਲਿਕ ਸਰਵੈਂਟਸ ਦੀ ਨੁਮਾਇੰਦਗੀ ਕਰਦੀ ਯੂਨੀਅਨ ਦਾ ਕਹਿਣਾ ਹੈ ਕਿ ਤਨਖ਼ਾਹ ਵਾਧਾ ਉਨ੍ਹਾਂ ਦੀ ਮੰਗ ਸੂਚੀ ਵਿਚ ਸਭ ਤੋਂ ਉੱਪਰ ਹੈ । ਉਨ੍ਹਾਂ ਕਿਹਾ ਇਸ ਦੌਰਾਨ  ਹੋਰ ਵੀ ਮੁੱਦੇ ਚੁੱਕੇ ਜਾਣਗੇ ਜਿਸ ‘ਚ ਘਰ ਤੋਂ ਕੰਮ ਕਰਨਾ ਵੀ ਸ਼ਾਮਿਲ ਹੈ । ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ (PSAC) ਜੋ ਕਿ ਪ੍ਰਭਾਵਿਤ ਖਜ਼ਾਨਾ ਬੋਰਡ ਵਰਕਰਾਂ ਦੀ ਨੁਮਾਇੰਦਗੀ ਕਰਦਾ ਹੈ, ਜੂਨ 2021 ਤੋਂ ਫ਼ੈਡਰਲ ਸਰਕਾਰ ਨਾਲ ਸਮਝੌਤੇ ‘ਤੇ ਗੱਲਬਾਤ ਕਰ ਰਹੇ ਹਨ। ਯੂਨੀਅਨ ਅਨੁਸਾਰ ਮਈ 2022 ‘ਚ ਇਹ ਗੱਲਬਾਤ ਅਸਫਲ ਰਹੀ ਸੀ। ਉਨ੍ਹਾਂ ਨੇ ਚੀਜ਼ਾਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਲੇਬਰ ਬੋਰਡ ਨੇ ਗ਼ੈਰ-ਬੰਧਨਬੱਧ (non-binding) ਸਿਫ਼ਾਰਸ਼ਾਂ ਕੀਤੀਆਂ ਸਨ।

ਇਸ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ‘ਚ ਯੂਨੀਅਨ ਅਤੇ ਸਰਕਾਰ ਦਰਮਿਆਨ ਦੁਬਾਰਾ ਗੱਲਬਾਤ ਸ਼ੁਰੂ ਹੋਈ ਹੈ। PSAC ਦੇ ਨੈਸ਼ਨਲ ਪ੍ਰੈਜ਼ੀਡੈਂਟ, ਕ੍ਰਿਸ ਐਇਲਵਰਡ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ‘ਚ ਵੇਜ ਵਾਧਾ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚੋੋਂ ਇੱਕ ਹੈ।  ਯੂਨੀਅਨ ਦਾ ਆਖਰੀ ਜਨਤਕ ਤਨਖਾਹ ਪ੍ਰਸਤਾਵ 2021, 2022 ਅਤੇ 2023 ਲਈ 4.5 ਪ੍ਰਤੀਸ਼ਤ ਸੀ, ਜਦੋਂ ਕਿ ਖਜ਼ਾਨਾ ਬੋਰਡ ਨੇ ਆਖਰੀ ਵਾਰ ਚਾਰ ਸਾਲਾਂ ਵਿੱਚ ਔਸਤਨ 2.06 ਪ੍ਰਤੀਸ਼ਤ ਤਨਖਾਹ ਵਧਾਉਣ ਦੀ ਪੇਸ਼ਕਸ਼ ਸਾਂਝੀ ਕੀਤੀ ਸੀ।ਅਚੇਤ ਪੱਖਪਾਤ, ਵਿਭਿੰਨਤਾ ਅਤੇ ਸ਼ਮੂਲੀਅਤ ਵਰਗੇ ਮੁੱਦਿਆਂ ‘ਤੇ ਲਾਜ਼ਮੀ ਟ੍ਰੇਨਿੰਗ ਸਮੇਤ ਹੋਰ ਪ੍ਰਸਤਾਵਾਂ ਨੂੰ ਪਹਿਲਾਂ ਯੂਨੀਅਨ ਦੁਆਰਾ ਮੁੱਖ ਤੌਰ ‘ਤੇ ਫਲੈਗ ਕੀਤਾ ਗਿਆ ਹੈ।

ਇਸ ਦੌਰਾਨ ਪਿਛਲੇ ਦੋ ਸਾਲਾਂ ਤੋਂ ਗਲਬਾਤ ਕਰ ਰਹੇ ਵਰਕਰਾਂ ਨੇ ਹੋਰ ਵੀ ਮੁੱਦੇ ਚੁੱਕੇ ਹਨ। ਯੂਨੀਅਨ ਨੇ ਵੀਰਵਾਰ ਨੂੰ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਿਹੜੇ ਪ੍ਰਸਤਾਵ ਸਭ ਤੋਂ ਅਹਿਮ ਮੁੱਦੇ ਹਨ। ਯੂਨੀਅਨ ਨੇ ਕਿਹਾ ਕਿ ਗੱਲਬਾਤ ਦੌਰਾਨ ਮੰਗਾਂ ਵਿਚ ਵਿਕਾਸ ਅਤੇ ਛਾਂਟੀ ਹੁੰਦੀ ਰਹਿੰਦੀ ਹੈ ਅਤੇ ਇਹ ਇਸ ਤਰ੍ਹਾਂ ਜਾਰੀ ਰਹੇਗਾ।

- Advertisement -

ਮੂਲਨਿਵਾਸੀ ਸੱਭਿਆਚਾਰ ਨੂੰ ਮਾਨਤਾ ਦੇਣ ਲਈ ਦੋ ਪ੍ਰਸਤਾਵ ਹਨ।ਇੱਕ ਵਿਚ ਕੰਮ ‘ਤੇ ਮੂਲਨਿਵਾਸੀ ਭਾਸ਼ਾ ਬੋਲਣ ਵਾਲੇ ਮੁਲਾਜ਼ਮ ਨੂੰ ਸਲਾਨਾ 1500 ਡਾਲਰ ਦੇ ਬੋਨਸ ਦੀ ਗੱਲ ਕੀਤੀ ਗਈ ਹੈ, ਜੋਕਿ ਫ਼੍ਰੈਂਚ ਅਤੇ ਅੰਗ੍ਰੇਜ਼ੀ ਬੋਲਣ ਵਾਲੇ ਦੁਭਾਸ਼ੀਏ ਫ਼ੈਡਰਲ ਵਰਕਰ ਦੇ 800 ਡਾਲਰ ਦੇ ਸਲਾਨਾ ਬੋਨਸ ਨਾਲੋਂ ਕਰੀਬ ਦੁੱਗਣੀ ਰਕਮ ਹੈ। ਦੂਸਰਾ ਪ੍ਰਸਤਾਵ ਮੂਲਨਿਵਾਸੀ ਵਰਕਰਾਂ, ਜਿਨ੍ਹਾਂ ਨੇ ਲਗਾਤਾਰ ਤਿੰਨ ਮਹੀਨੇ ਪਬਲਿਕ ਸਰਵਿਸ ਵਿਚ ਕੰਮ ਕਰ ਲਿਆ ਹੋਵੇ, ਨੂੰ ਪੰਜ ਦਿਨਾਂ ਤੱਕ ਦੀ ਪੇਡ ਛੁੱਟੀ ਦਿੱਤੀ ਜਾਵੇ, ਤਾਂ ਕਿ ਉਹ ਸ਼ਿਕਾਰ, ਮੱਛੀ ਫ਼ੜਨ ਅਤੇ ਫ਼ਸਲਾਂ ਦੀ ਕਟਾਈ ਵਰਗੀਆਂ ਰਿਵਾਇਤੀ ਗਤੀਵਿਧੀਆਂ ਵਿਚ ਸ਼ਾਮਲ ਹੋ ਸਕਣ।

ਯੂਨੀਅਨ ਨੇ ਸ਼ਾਮ ਦੇ ਚਾਰ ਵਜੇ ਤੱਕ ਦੀ ਸ਼ਿਫ਼ਟ ਤੋਂ ਬਾਅਦ ਕੰਮ ਕਰਨ ਵਾਲੇ ਵਰਕਰਾਂ ਲਈ ਹਰੇਕ ਘੰਟੇ ਲਈ 2.50 ਡਾਲਰ ਦੇ ਪ੍ਰੀਮੀਅਮ ਦੀ ਵੀ ਮੰਗ ਕੀਤੀ ਹੈ। ਨਿਰਧਾਰਿਤ ਘੰਟੇ ਪੂਰੇ ਹੋਣ ‘ਤੇ ਵੀਕੈਂਡ ‘ਤੇ ਕੰਮ ਕਰਨ ਵਾਲੇ ਵਰਕਰਾਂ ਲਈ ਵੀ ਇਹੀ ਪ੍ਰੀਮੀਅਮ ਲਾਗੂ ਹੋਵੇਗਾ।ਯੂਨੀਅਨ ਦਾ ਕਹਿਣਾ ਹੈ ਕਿ 2022 ਤੋਂ ਬਾਅਦ ਭਾਵੇਂ ਵੇਜ ‘ਚ ਤਬਦੀਲੀ ਲਿਆਂਦੀ ਜਾਂਦੀ ਰਹੀ ਹੈ, ਪਰ ਸ਼ਿਫ਼ਟ ਅਤੇ ਵੀਕੈਂਡ ਪ੍ਰੀਮੀਅਮ ਤਬਦੀਲ ਨਹੀਂ ਹੋਏ ਹਨ।ਇਸ ਤੋਂ ਇਲਾਵਾ ਵੈਟਰਨ ਅਫ਼ੇਅਰਜ਼ ਕੈਨੇਡਾ ਦੇ ਕੇਸ ਵਰਕਰਾਂ ਨੂੰ ਸਲਾਨਾ 2,000 ਡਾਲਰ ਦੇ ਭੱਤੇ ਦੀ ਮੰਗ ਕੀਤੀ ਗਈ ਹੈ। ਯੂਨੀਅਨ ਦਾ ਕਹਿਣਾ ਹੈ ਕਿ ਵੈਟਰਨ ਅਫੇਅਰਜ਼ ਮਹਿਕਮਾ ਜਿਨ੍ਹਾਂ ਲੋਕਾਂ ਨਾਲ ਡੀਲ ਕਰਦਾ ਹੈ ਉਨ੍ਹਾਂ ਵਿਚੋਂ 50 ਫ਼ੀਸਦੀ ਲੋਕ ਜਾਂ ਤਾਂ ਮਾਨਸਿਕ ਸਿਹਤ ਨਾਲ ਜੂਝ ਰਹੇ ਹੁੰਦੇ ਹਨ ਜਾਂ ਮਾਨਸਿਕ ਸਿਹਤ ਸਮੱਸਿਆ ਦਾ ਅਨੁਭਵ ਕਰ ਚੁੱਕੇ ਹੁੰਦੇ ਹਨ।ਵਰਕਰਾਂ ਨੂੰ ਉਨ੍ਹਾਂ ਨਾਲ ਡੀਲ ਕਰਨ ਲਈ ਬਹੁਤ ਤਣਾਅ-ਗ੍ਰਸਤ ਸਥਿਤੀ ਵਿਚ ਕੰਮ ਕਰਨਾ ਪੈਂਦਾ ਹੈ, ਇਸ ਕਰਕੇ ਇਹਨਾਂ ਕੇਸ ਵਰਕਰਾਂ ਨੂੰ ਸਲਾਨਾ ਭੱਤੇ ਦੀ ਮੰਗ ਕੀਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment