ਕੋਰੋਨਾ ਵਾਇਰਸ: ਲਾਕ ਡਾਉਣ ਦੀ ਸਖਤੀ ਨਾਲ ਨਹੀਂ ਹੋਈ ਪਾਲਣਾ ਤਾਂ ਪ੍ਰਸਾਸ਼ਨਿਕ ਅਧਿਕਾਰੀਆਂ ਵਿਰੁੱਧ ਹੋਈ ਕਾਰਵਾਈ!

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਦੌਰਾਨ ਦੇਸ਼ ਅੰਦਰ ਲਾਕ ਡਾਉਣ ਕੀਤਾ ਗਿਆ ਹੈ ।ਇਸ ਦੌਰਾਨ ਜਿਹੜੇ ਪਰਸਾਸ਼ਨਿਕ ਅਧਿਕਾਰੀ ਇਸ ਦੀ ਸਹੀ ਢੰਗ ਨਾਲ਼ ਪਾਲਣਾ ਨਹੀਂ ਕਰਵਾ ਰਹੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ । ਇਸ ਕਾਰਨ ਹੁਣ ਰਿਪੋਰਟਾਂ ਅਨੁਸਾਰ  ਦਿੱਲੀ ਸਰਕਾਰ ਵਿਚ ਵਧੀਕ ਮੁੱਖ ਸਕੱਤਰ (ਟ੍ਰਾਂਸਪੋਰਟ) ਰੇਨੂ ਸ਼ਰਮਾ ਨੂੰ ਦਿੱਲੀ ਵਿਚ ਲਾਕਡਾਊਨ ਦੀ ਸਹੀ ਤਰ੍ਹਾਂ ਪਾਲਣਾ ਨਾ ਕਰਨ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਇਸਦੇ ਨਾਲ ਹੀ ਵਧੀਕ ਮੁੱਖ ਸਕੱਤਰ (ਗ੍ਰਹਿ) ਸੱਤਿਆ ਗੋਪਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸਤੋਂ ਇਲਾਵਾ ਪ੍ਰਮੁੱਖ ਸਕੱਤਰ (ਵਿੱਤ) ਰਾਜੀਵ ਵਰਮਾ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਸੀਲਮਪੁਰ ਦੇ ਐਸਡੀਐਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਸਾਰੀ ਕਾਰਵਾਈ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ‘ਤੇ ਕੀਤੀ ਗਈ ਹੈ।

ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕੋਵਿਡ -19 ਦੇ ਫੈਲਣ ਤੋਂ ਰੋਕਣ ਲਈ ਡਿਉਟੀ ਰੋਕਣ ਵਿਚ ਲਾਪਰਵਾਹੀ ਵਰਤਣ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਸਰਕਾਰ ਦੇ ਚਾਰ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕਨੂੰਨ ਤਹਿਤ ਗਠਿਤ ਨੈਸ਼ਨਲ ਐਗਜ਼ੀਕਿਟਿਵ ਕਮੇਟੀ ਦੇ ਚੇਅਰਮੈਨ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਇਹ ਅਧਿਕਾਰੀ ਇਸ ਤਰ੍ਹਾਂ ਕਰਨ ਵਿੱਚ ਅਸਫਲ ਰਹੇ ਸਨ। ਜਿਸ ਕਾਰਨ ਇਨ੍ਹਾਂ ਵਿਰੁੱਧ ਇਹ ਕਾਰਵਾਈ ਹੋਈ ਹੈ ।

Share this Article
Leave a comment