ਬਜਟ ਸੈਸ਼ਨ ਦੌਰਾਨ ਜਦੋਂ ਆਈ ਕਿਸਾਨਾਂ ਦੀ ਗੱਲ ਤਾਂ ਵਿਰੋਧੀ ਧਿਰਾਂ ਨੇ ਘੇਰ ਲਈ ਮੋਦੀ ਸਰਕਾਰ

TeamGlobalPunjab
1 Min Read

ਨਵੀਂ ਦਿੱਲੀ: ਕੇਂਦਰ ਸਕਰਾਰ ਵੱਲੋਂ ਸਾਲ 2021-2022 ਲਈ ਦੇਸ਼ ਦਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕਰਨ ਤੋਂ ਪਹਿਲਾਂ ਪੰਜਾਬ ਦੇ ਕਾਂਗਰਸੀ ਅਤੇ ਅਕਾਲੀ ਸਾਂਸਦਾ ਵੱਲੋਂ ਅਨੌਖੇ ਤਰੀਕੇ ਨਾਲ ਵਿਰੋਧ ਕੀਤਾ ਗਿਆ।

ਕਾਂਗਰਸ ਪਾਰਟੀ ਦੇ ਐਮਪੀ ਗੁਰਜੀਤ ਔਜਲਾ, ਜਸਬੀਰ ਸਿੰਘ ਡਿੰਪਾ, ਰਵਨੀਤ ਬਿੱਟੂ ਅਤੇ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਕਾਲੇ ਕੱਪੜੇ ਪਹਿਨ ਕੇ ਸੰਸਦ ਪਹੁੰਚੇ। ਇਸ ਦੌਰਾਨ ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੜ੍ਹਦੇ ਹੋਏ ਜਦੋਂ ਕਿਸਾਨਾਂ ਦੇ ਕਲਿਆਣ ਲਈ ਵਚਨਬੱਧ ਹੋਣ ਦਾ ਜ਼ਿਕਰ ਕੀਤਾ ਤਾਂ ਸਦਨ ’ਚ ਹਾਜ਼ਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ।

ਕਾਂਗਰਸੀ ਅਤੇ ਅਕਾਲੀ ਦਲ ਦੇ ਸਾਂਸਦ ਮੈਂਬਰਾਂ ਨੇ ਨਿਰਮਲਾ ਸੀਤਾਰਮਨ ਦੇ ਭਾਸ਼ਣ ਦਾ ਵਿਰੋਧ ਕੀਤਾ। ਇਸ ਜ਼ਬਰਦਸਤ ਵਿਰੋਧ ਵਿਚਾਲੇ ਹੀ ਨਿਰਮਲਾ ਸੀਤਾਰਮਨ ਨੂੰ ਆਪਣਾ ਭਾਸ਼ਣ ਪੂਰਾ ਕਰਨਾ ਪਿਆ। ਸਦਨ ਦੀ ਕਾਰਵਾਈ ‘ਚ ਹੰਗਾਮਾ ਕਰ ਰਹੇ ਵਿਰੋਧੀ ਧਿਰਾਂ ਦੇ ਸਾਂਸਦ ਮੈਂਬਰਾਂ ਨੇ ਸਰਕਾਰ ਨੂੰ ਉਹਨਾਂ ਕਿਸਾਨਾਂ ਵੱਲੋਂ ਧਿਆਨ ਦੇਣ ਲਈ ਕਿਹਾ ਜੋ ਪਿਛਲੇ 2 ਮਹੀਨੇ ਤੋਂ ਦਿੱਲੀ ਦੀਆਂ ਸੜਕਾਂ ‘ਤੇ ਬੈਠੇ ਹੋਏ ਹਨ। ਕੇਂਦਰ ਸਰਕਾਰ ਨੇ ਖੇਤੀਬਾੜੀ ਬੁਨਿਆਦੀ ਢਾਂਚੇ ਲਈ 40,000 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਖੇਤੀਬਾੜੀ ਲਈ ਕਰਜ਼ਾ 16.5 ਲੱਖ ਕਰੋੜ ਰੁਪਏ ਕੀਤਾ ਹੈ।

- Advertisement -

Share this Article
Leave a comment