Home / News / ਕੋਰੋਨਾ ਮਹਾਮਾਰੀ ਦੌਰਾਨ ਅਦਾਕਾਰ ਸੋਨੂੰ ਸੂਦ  ਇਕ ਮਸੀਹਾ ਬਣ ਕੇ ਆਏ ਸਾਹਮਣੇ, ਕੋਰੋਨਾ ਪੀੜਤਾ ਦੇ ਇਲਾਜ ਦਾ ਚੁੱਕਿਆ ਖ਼ਰਚਾ

ਕੋਰੋਨਾ ਮਹਾਮਾਰੀ ਦੌਰਾਨ ਅਦਾਕਾਰ ਸੋਨੂੰ ਸੂਦ  ਇਕ ਮਸੀਹਾ ਬਣ ਕੇ ਆਏ ਸਾਹਮਣੇ, ਕੋਰੋਨਾ ਪੀੜਤਾ ਦੇ ਇਲਾਜ ਦਾ ਚੁੱਕਿਆ ਖ਼ਰਚਾ

ਮੋਗਾ : ਕੋਰੋਨਾ ਮਹਾਮਾਰੀ ਦੌਰਾਨ ਅਦਾਕਾਰ ਸੋਨੂੰ ਸੂਦ  ਇਕ ਮਸੀਹਾ ਬਣ ਕੇ ਸਾਹਮਣੇ ਆਏ ਹਨ। ਜਿਸ ਮਗਰੋਂ ਉਹ ਰੀਲ ਲਾਇਫ ਦੇ ਨਾਲ ਨਾਲ ਰੀਅਲ ਲਾਇਫ ਹੀਰੋ ਵੀ ਬਣ ਗਏ। ਉਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਸਮਾਜ ਸੇਵਾ ਨਾਲ ਜੁੜੀਆਂ ਖ਼ਬਰਾਂ ਅਖ਼ਬਾਰਾਂ ‘ਚ ਪੜ੍ਹਨ ਤੋਂ ਬਾਅਦ ਮੋਗਾ ਦੀ ਇਕ ਵਰਕਸ਼ਾਪ ‘ਚ ਕੰਮ ਕਰਨ ਵਾਲੇ ਵੈੱਲਡਰ ਵਿਜੇ ਨੇ ਉਨ੍ਹਾਂ ਨੂੰ ਈ-ਮੇਲ ਕਰ ਕੇ ਪਤਨੀ ਵੀਨਾ ਰਾਣੀ ਦੇ ਕੋਰੋਨਾ ਮਰੀਜ਼ ਹੋਣ ਦੀ ਜਾਣਕਾਰੀ ਦਿੱਤੀ।

ਵਿਜੇ ਨੇ ਸੋਨੂੰ ਸੂਦ ਨੂੰ ਦੱਸਿਆ ਕਿ ਕੰਮ ਦੀ ਘਾਟ ਕਾਰਨ ਉਸ ਕੋਲ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ। ਵਿਜੇ ਦੀ ਈ-ਮੇਲ ‘ਤੇ ਤੁਰੰਤ ਕਾਰਵਾਈ ਕਰਦਿਆਂ ਸੋਨੂੰ ਸੂਦ ਨੇ ਮੁੰਬਈ ਦੇ ਮੋਗਾ ਦੇ ਵਸਨੀਕ ਡਾ. ਬੌਬੀ ਕੰਡਾ ਨੂੰ ਉਸ ਦੀ ਮਦਦ ਕਰਨ ਲਈ ਕਿਹਾ। ਡਾ. ਬੌਬੀ ਸਮਾਜ ਸੇਵੀ ਟੀਮ ਦੇ ਮੈਂਬਰ ਵੀ ਹਨ। ਡਾ. ਬੋਬੀ ਕੰਡਾ ਨੇ ਆਪਣੇ ਛੋਟੇ ਭਰਾ ਭੁਪਿੰਦਰ ਕੰਡਾ ਨੂੰ ਸੋਨੂੰ ਵੱਲੋਂ ਭੇਜੀ ਗਈ ਰਾਸ਼ੀ ਉਕਤ ਔਰਤ ਤਕ ਪਹੁੰਚਾਉਣ ਨੂੰ ਕਿਹਾ। ਸ਼ਨਿਚਰਵਾਰ ਨੂੰ ਭੁਪਿੰਦਰ ਕੰਡਾ ਨੇ ਕੋਰੋਨਾ ਮਰੀਜ਼ ਵੀਣਾ ਦੇ ਪਤੀ ਵਿਜੇ ਕੁਮਾਰ ਨੂੰ ਡਾ. ਸੰਜੀਵ ਮਿੱਤਲ ਦੀ ਹਾਜ਼ਰੀ ‘ਚ ਕਿਹਾ ਕਿ ਉਸ ਦਾ ਦਵਾਈਆਂ ਦਾ ਸਾਰਾ ਖ਼ਰਚਾ ਜੋ ਕਰੀਬ ਇਕ ਲੱਖ ਤੋਂ ਜ਼ਿਆਦਾ ਬਣੇਗਾ, ਸੋਨੂੰ ਸੂਦ ਵੱਲੋਂ ਚੁੱਕਿਆ ਜਾਵੇਗਾ। ਸੋਨੂੰ ਸੂਦ ਨੇ ਡਾ. ਮਿੱਤਲ ਨੂੰ ਫੋਨ ‘ਤੇ ਮਰੀਜ਼ ਦੇ ਪਤੀ ਦੀ ਮੌਜੂਦਗੀ ‘ਚ ਔਰਤ ਦਾ ਇਲਾਜ ਕਰਨ ‘ਚ ਕੋਈ ਕਸਰ ਬਾਕੀ ਨਾ ਛੱਡਣ ਲਈ ਕਿਹਾ। ਇਸ ਦੌਰਾਨ ਡਾ. ਸੰਜੀਵ ਮਿੱਤਲ ਨੇ ਕਿਹਾ ਕਿ ਉਹ ਮਰੀਜ਼ ਕੋਲੋਂ ਕੋਈ ਪੈਸਾ ਨਹੀਂ ਲੈਣਗੇ ਤੇ ਹਸਪਤਾਲ ‘ਚ ਦਾਖ਼ਲ ਹੋਣ ਤਕ ਕੁਝ ਵੀ ਖਰਚਾ ਨਹੀਂ ਕੀਤਾ ਜਾਵੇਗਾ। ਕੋਰੋਨਾ ਪੀੜਤ ਔਰਤ ਦੇ ਪਤੀ ਵਿਜੇ ਕੁਮਾਰ ਨੇ ਸੋਨੂੰ ਸੂਦ ਤੇ ਡਾ. ਸੰਜੀਵ ਮਿੱਤਲ ਦਾ ਧੰਨਵਾਦ ਕੀਤਾ।

Check Also

ਅਕਾਲੀ ਦਲ ਨੇ ਮੰਤਰੀ ਬਲਬੀਰ ਸਿੱਧੂ ‘ਤੇ ਲਾਇਆ ਗੰਭੀਰ ਇਲਜ਼ਾਮ, ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਵੀਰਵਾਰ ਨੂੰ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ ਸਿੰਘ …

Leave a Reply

Your email address will not be published. Required fields are marked *