ਚਿੱਕੜ ਉਛਾਲਿਆ ਜਾਵੇਗਾ, ਓਨਾ ਹੀ ਕਮਲ ਖਿੜੇਗਾ: PM ਮੋਦੀ

Rajneet Kaur
2 Min Read

ਨਿਊਜ਼ ਡੈਸਕ: ਅਡਾਨੀ ਸਮੂਹ ਨਾਲ ਜੁੜੇ ਮਾਮਲਿਆਂ ‘ਤੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ‘ਤੇ ਜਿੰਨਾ ਚਿੱਕੜ ਉਛਾਲਿਆ ਜਾਵੇਗਾ, ਓਨਾ ਹੀ ਕਮਲ ਖਿੜੇਗਾ। ਪ੍ਰਧਾਨ ਮੰਤਰੀ ਨੇ ਇਹ ਗੱਲ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਰਾਜ ਸਭਾ ‘ਚ ਚਰਚਾ ਦਾ ਜਵਾਬ ਦਿੰਦੇ ਹੋਏ ਕਹੀ ਹੈ। ‘ਕਮਲ’ ਕੇਂਦਰ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਚੋਣ ਨਿਸ਼ਾਨ ਹੈ।

ਪ੍ਰਧਾਨ ਮੰਤਰੀ ਨੇ ਜਿਵੇਂ ਹੀ ਜਵਾਬ ਦੇਣਾ ਸ਼ੁਰੂ ਕੀਤਾ, ਕਾਂਗਰਸ, ਆਮ ਆਦਮੀ ਪਾਰਟੀ ਸਮੇਤ ਕੁਝ ਵਿਰੋਧੀ ਪਾਰਟੀਆਂ ਦੇ ਮੈਂਬਰ ਮੰਚ ਦੇ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੈਂਬਰਾਂ ਦੇ ਨਾਅਰੇਬਾਜ਼ੀ ਦੌਰਾਨ ਮੋਦੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਜਿਹੇ ਮਹੱਤਵਪੂਰਨ ਸਦਨ ‘ਚ ਕੁਝ ਲੋਕਾਂ ਦੇ ਵਿਵਹਾਰ, ਕੁਝ ਲੋਕਾਂ ਦੇ ਸ਼ਬਦਾਂ ਨੇ ਨਾ ਸਿਰਫ ਸਦਨ ਨੂੰ ਸਗੋਂ ਦੇਸ਼ ਨੂੰ ਵੀ ਨਿਰਾਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ, ਮੈਂ ਇਸ ਤਰ੍ਹਾਂ ਦੇ ਰੁਝਾਨ ਵਾਲੇ ਮੈਂਬਰਾਂ ਨੂੰ ਇਹੀ ਕਹਾਂਗਾ ਕਿ ਉਸ ਕੋਲ ਚਿੱਕੜ ਸੀ, ਮੇਰੇ ਕੋਲ ਗੁਲਾਲ ਸੀ। ਜਿਸ ਕੋਲ ਜੋ ਸੀ, ਉਸ ਨੇ ਉਛਾਲ ਦਿੱਤਾ।  ਉਸੇ ਤਰ੍ਹਾਂ ਹੀ ਜਿੰਨਾ ਚਿੱਕੜ ਤੁਸੀਂ ਸੁੱਟੋਗੇ, ਉੱਨਾ ਹੀ ਕਮਲ ਖਿੜੇਗਾ। ਵਿਰੋਧੀ ਪਾਰਟੀਆਂ ‘ਤੇ ਚੁਟਕੀ ਲੈਂਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਸ ਲਈ ਕਮਲ ਨੂੰ ਖਿਲਾਉਣ ‘ਚ  ਉਨ੍ਹਾਂ ਦਾ ਵੀ ਸਿੱਧਾ ਅਤੇ ਅਸਿੱਧਾ ਯੋਗਦਾਨ ਹੈ। ਉਨ੍ਹਾਂ ਕਿਹਾ, ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦ ਵੀ ਕਰਦਾ ਹਾਂ।

ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਕਾਂਗਰਸ ਨੇ ਸੱਠ ਸਾਲਾਂ ‘ਚ ਦੇਸ਼ ‘ਚ ਮਜ਼ਬੂਤ ​​ਨੀਂਹ ਰੱਖੀ ਸੀ ਅਤੇ ਮੋਦੀ ਇਸ ਦਾ ਸਿਹਰਾ ਲੈ ਰਹੇ ਹਨ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਉਹ 2014 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਦੇਖਿਆ ਕਿ 60 ਸਾਲਾਂ ਵਿੱਚ ਕਾਂਗਰਸ ਪਰਿਵਾਰ ਨੇ ਟੋਏ ਬਣਾ ਦਿੱਤੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment