ਕੈਬਨਿਟ ਮੰਤਰੀ ਓ ਪੀ ਸੋਨੀ ਅਤੇ ਮੇਅਰ ਰਿੰਟੂ ਵੱਲੋਂ ਅੰਮ੍ਰਿਤਸਰ ਦੇ ਇਤਿਹਾਸ ਨੂੰ ਦਰਸਾਉਂਦੀ ਕਿਤਾਬ ਅਤੇ ਗਾਈਡ ਐਪ ਕੀਤੀ ਗਈ ਲਾਂਚ

TeamGlobalPunjab
3 Min Read

ਅੰਮਿ੍ਤਸਰ: ਅੰਮਿ੍ਤਸਰ ਸ਼ਹਿਰ ਦੇ ਸਾਰੇ ਵਿਰਸੇ ਅਤੇ ਇਤਿਹਾਸ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਦਰਸਾਉਂਦਿਆਂ ਇਕ ਸੁੰਦਰ ਕਾਫੀ ਕਿਤਾਬ, “ਅੰਮਿ੍ਤਸਰ-ਏ ਸਿਟੀ ਇਨ ਰੀਮੈਂਬ੍ਰੇਂਸ” ਅਤੇ ਸੈਲਾਨੀਆਂ ਦੀ ਸਹਾਇਤਾ ਲਈ ਮੋਬਾਈਲ ਐਪ ਨੂੰ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ  ਓ ਪੀ ਸੋਨੀ ਅਤੇ ਮੇਅਰ ਸ ਕਰਮਜੀਤ ਸਿੰਘ ਰਿੰਟੂ ਨੇ ਅੱਜ ਲਾਂਚ ਕੀਤਾ।

ਇੱਕ ਪ੍ਰਭਾਵਸਾਲੀ ਸਮਾਗਮ ਦੌਰਾਨ ਪਤਵੰਤੇ ਸੱਜਣਾਂ ਦੀ ਹਾਜਰੀ ਵਿੱਚ ਕਿਤਾਬ ਜਾਰੀ ਕਰਦਿਆਂ  ਸੋਨੀ ਨੇ ਕਿਹਾ ਕਿ ਇਸ ਕਿਤਾਬ ਵਿਚ ਅੰਮਿ੍ਤਸਰ  ਦੀਆਂ ਸਾਰੀਆਂ ਇਤਿਹਾਸਕ ਥਾਵਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ ਕੀਤੀ ਗਈ ਹੈ।  ਸੋਨੀ ਨੇ ਕਿਹਾ ਕਿ ਅੰਮਿ੍ਤਸਰ  ਦੇ ਅਮੀਰ ਤੇ ਖੂਬਸੂਰਤ ਇਤਿਹਾਸਕ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਦਾ ਇਹ ਵਧੀਆ ਯਤਨ ਹੈ। ਉਨਾਂ ਕਿਹਾ ਕਿ ਮੋਬਾਈਲ ਐਪ ਨਾਲ ਯਾਤਰੂਆਂ ਅਤੇ ਸੈਲਾਨੀਆਂ ਨੂੰ ਇਸ ਵਿਰਾਸਤੀ ਜਗਾ ਦੀ ਸਹਿਜੇ ਸ਼ਨਾਖਤ ਹੋ ਸਕੇਗੀ। ਉਨਾਂ ਕਿਹਾ ਕਿ ਇਹ ਨਗਰ ਨਿਗਮ ਦਾ ਸ਼ਲਾਘਾਯੋਗ ਉਪਰਾਲਾ ਹੈ।  ਸਾਡਾ ਸ਼ਹਿਰ ਇਕ ਵਿਰਾਸਤੀ ਸ਼ਹਿਰ ਹੈ ਅਤੇ ਇਥੇ ਕਈ ਗ੍ਰੰਥਾਂ ਦੀ ਰਚਨਾ ਹੋਈ ਹੈ।

 ਸੋਨੀ ਨੇ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀ ਆਪਣੇ ਅਮੀਰ ਵਿਰਸੇ ਨੂੰ ਸੰਭਾਲ ਕੇ ਰਖੀਏ। ਦੱਸਣਯੋਗ ਹੈ ਕਿ ਪੁਸਤਕ ਵਿੱਚ ਮਹਾਨ ਫੋਟੋਗ੍ਰਾਫਰ ਰਘੂ ਰਾਏ ਦੀਆਂ ਤਸਵੀਰਾਂ ਹਨ ਅਤੇ ਇਸ ਕਿਤਾਬ ਨੂੰ ਗੁਰਮੀਤ ਰਾਏ ਵਲੋ ਸੰਪਾਦਿਤ ਕੀਤਾ ਹੈ ਅਤੇ ਇਹ 280 ਪੇਜ ਦੀ ਕਿਤਾਬ ਚੰਗੀ ਤਰਾਂ ਡਿਜ਼ਾਇਨ ਕੀਤੀ ਗਈ ਹੈ ।  ਇਸ ਵਿੱਚ ਸ਼ਹਿਰ ਦੀ ਧਾਰਮਿਕ, ਸਭਿਆਚਾਰਕ, ਵਪਾਰਕ ਅਤੇ ਸਧਾਰਣ ਜਿੰਦਗੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਮੌਕੇ  ਸੋਨੀ ਵਲੋ ਕਿਤਾਬ ਤੋਂ ਇਲਾਵਾ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਇਕ ਉੱਚ ਤਕਨੀਕ ਵਾਲਾ ਮੋਬਾਈਲ ਐਪ-ਅੰਮਿ੍ਤਸਰ- ਗਾਈਡ’ਸਮਾਗਮ ਦੌਰਾਨ ਲਾਂਚ ਵੀ ਕੀਤਾ ਗਿਆ।  ਓ ਪੀ ਸੋਨੀ ਨੇ ਮੇਅਰ ਅਤੇ ਉਨਾਂ ਦੀ ਟੀਮ ਨੂੰ ਦੋਵਾਂ ਪ੍ਰਾਜੈਕਟਾਂ ਲਈ ਵਧਾਈ ਦਿੰਦੇ ਕਿਹਾ ਕਿ ਇਹ ਖੂਬਸੂਰਤ ਕਿਤਾਬ ਅਤੇ ਮੋਬਾਈਲ ਐਪ ਅੰਮਿ੍ਤਸਰ- ਨੂੰ ਵਿਸ਼ਵ ਟੂਰਿਜ਼ਮ ਦੇ ਨਕਸ਼ੇ ਉਤੇ ਉਭਰਨ ਦੀ ਅਥਾਹ ਸੰਭਾਵਨਾ ਹੈ।

ਮੇਅਰ  ਕਰਮਜੀਤ ਸਿੰਘ ਰਿੰਟੂ ਨੇ ਆਏ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਿਤਾਬ ਸ਼ਹਿਰ ਦੀ ਬਹੁਪੱਖੀ ਬਿਰਤਾਂਤ ਦੀ ਤਸਵੀਰ ਹੈ ਜੋ ਸ਼ਹਿਰ ਦੇ ਜੀਵਨ ਨੂੰ ਇਸਦੇ ਅਮੀਰ ਇਤਿਹਾਸ ਅਤੇ ਵਿਰਾਸਤ ਨਾਲ ਜੋੜਦੀ ਹੈ। ਇਸਦੇ ਨਾਲ ਹੀ ਮੋਬਾਈਲ ਆਧੁਨਿਕ ਟੈਕਨਾਲੌਜੀ ਟੂਲ ਹੈ, ਜੋ ਕਿ ਹਰੇਕ ਯਾਤਰੀ ਦੀ ਸਹਾਇਤਾ ਕਰੇਗਾ। ਉਨਾਂ ਕਿਹਾ ਕਿ ਇਸ ਐਪ ਵਿਚ 7 ਭਾਸ਼ਾਵਾਂ ਹਨ ਅਤੇ ਇਸ ਐਪ ਰਾਹੀਂ ਯਾਤਰੂ ਪੁਲਿਸ ਅਤੇ ਐਬੂਲੈਸ ਦੀ ਸਹਾਇਤਾ ਵੀ ਪ੍ਰਾਪਤ ਕਰ ਸਕਦਾ ਹੈ। ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਇਸ ਐਪ ਰਾਹੀ ਲੋਕ ਆਪਣੇ ਕੀਮਤੀ ਸੁਝਾਓ ਵੀ ਦੇ ਸਕਦੇ ਹਨ,ਜਿੰਨਾਂ ਤੇ ਨਗਰ ਨਿਗਮ ਵਲੋ ਕੰਮ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਦੋਵੇਂ ਪ੍ਰਾਜੈਕਟ ਹਿਰਦੇ ਪ੍ਰਾਜੈਕਟ ਦਾ ਹਿੱਸਾ ਹਨ ਅਤੇ ਇਸ ਮੌਕੇ ਮੋਬਾਇਲ ਐਪ ਦੀ ਪੇਸ਼ਕਾਰੀ ਵੀ ਕੀਤੀ ਗਈ। ਜਿਸ ਨੂੰ ਸਭ ਪਤਵੰਤਿਆਂ ਵਲੋ ਕਾਫੀ ਸਰਾਹਿਆ ਗਿਆ।

- Advertisement -

Share this Article
Leave a comment