ਭੁੱਲ ਜੋ! ਕੁੱਤੇ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ, ਆਹ ਦੋਖੋ! ਦੋ ਸਾਲਾ ਬੱਚੀ ਦਾ ਹਾਲ

Prabhjot Kaur
2 Min Read

ਕਾਲਾਂਵਾਲੀ : ਕੁੱਤਿਆਂ ਵੱਲੋਂ ਬੱਚਿਆਂ ‘ਤੇ ਹਮਲੇ ਦੀਆਂ ਘਟਨਾਂਵਾਂ ਤਾਂ ਤੁਸੀਂ ਹਰ ਦਿਨ ਸੁਣਦੇ ਹੀ ਰਹਿੰਦੇ ਹੋ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਅਤੇ ਹਰਿਆਣਾ ਦੀ ਸਰਹੱਦ ‘ਤੇ ਪੈਂਦੇ ਪਿੰਡ ਕਾਲਾਂਵਾਲੀ ਦਾ, ਜਿੱਥੇ ਅਵਾਰਾ ਕੁੱਤਿਆਂ ਨੇ ਦੋ ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਚੁੂੰਡ-ਚੁੂੰਡ  ਕੇ ਮਾਰ ਦਿੱਤਾ। ਬੱਚੀ ਦੀ ਸਨਾਖਤ ਅਸ਼ਪ੍ਰੀਤ ਕੌਰ ਪੁੱਤਰੀ ਅੰਮ੍ਰਿਤਪਾਲ ਸਿੰਘ ਦੇ ਵਜੋਂ ਹੋਈ ਹੈ।

ਦੱਸ ਦਈਏ ਕਿ ਕਾਲਾਂਵਾਲੀ ਕਸਬੇ ਦੇ ਪਿੰਡ ਚੱਠਾ ‘ਚ ਬਾਹਰਵਾਰ ਇੱਕ ਸੁੱਖਾ ਸਿੰਘ ਦੀ ਢਾਣੀ ਹੈ। ਜਿੱਥੇ ਕਿ ਸੁੱਖਾ ਸਿੰਘ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਘਰ ਦੇ ਬਾਕੀ ਮਰਦ ਗਏ ਹੋਏ ਸਨ ਅਤੇ ਔਰਤਾਂ ਘਰ ਦੇ ਕੰਮਾਂ ‘ਚ ਲੱਗੀਆਂ ਹੋਈਆਂ ਸਨ। ਜਿਸ ਕਾਰਨ ਦੋ ਸਾਲਾ ਬੱਚੀ ਅਸ਼ਪ੍ਰੀਤ ਕੌਰ ਅਚਾਨਕ ਖੇਡਦੇ ਸਮੇਂ ਘਰ ਤੋਂ ਬਾਹਰ ਚਲੀ ਗਈ ਜਿੱਥੋਂ ਕਿ ਉਸ ਨੂੰ ਅਵਾਰਾ ਕੁੱਤੇ ਚੁੱਕ ਕੇ ਲੈ ਗਏ।

ਕੁਝ ਸਮੇਂ ਬਾਅਦ ਬੱਚੀ ਨਾ ਲੱਭਣ ਤੇ ਜਦੋਂ ਪਰਿਵਾਰ ਵੱਲੋਂ ਭਾਲ ਕੀਤੀ ਗਈ ਤਾਂ ਘਰ ਤੋਂ ਥੋੜੀ ਦੂਰ ਹੀ ਕੁੱਤੇ ਬੱਚੀ ਨੂੰ ਨੋਚ ਰਹੇ ਸਨ। ਜਦੋਂ ਤੱਕ ਪਰਿਵਾਰ ਉੱਥੇ ਪਹੁੰਚਿਆ ਤਾਂ ਬੱਚੀ ਦੀ ਮੌਤ ਹੋ ਗਈ ਸੀ। ਬੱਚੀ ਦੀ ਹਾਲਤ ਬਹੁਤ ਖ਼ਰਾਬ ਹੋਣ ਕਾਰਨ ਅਤੇ ਪ੍ਰਸ਼ਾਸ਼ਨ ਵੱਲੋਂ ਅਵਾਰਾ ਕੁੱਤਿਆਂ ਨੂੰ ਨਾ ਫੜੇ ਜਾਣ ਕਾਰਨ ਰੋਸ ਵੱਜੋਂ ਪਰਿਵਾਰਕ ਮੈਂਬਰਾਂ ਨੇ ਬੱਚੀ ਨੂੰ ਬਿਨਾਂ ਪੋਸਟ-ਮਾਰਟਮ ਕਰਵਾਏ ਹੀ ਦਫਨਾ ਦਿੱਤਾ।

Share this Article
Leave a comment