ਸ਼ਰਾਬ ਦੇ ਪਿਆਕੜਾਂ ਲਈ ਹੁਣੇ-ਹੁਣੇ ਆਈ ਵੱਡੀ ਖਬਰ, ਕੇਂਦਰ ਸਰਕਾਰ ਨੇ ਦਿੱਤਾ ਤੋਹਫਾ

TeamGlobalPunjab
2 Min Read

ਡੈਸਕ:- ਲਾਕਡਾਊਨ ਦੇ ਤੀਜੇ ਚਰਣ ਤਹਿਤ ਗ੍ਰਹਿ ਮੰਤਰਾਲੇ ਵੱਲੋਂ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ ਜਿਸ ਤਹਿਤ ਜ਼ਿਲਿ੍ਹਆਂ ਨੂੰ ਰੈਡ, ਗ੍ਰੀਨ ਅਤੇ ਓਰੈਂਜ ਜੋਨਾਂ ਵਿਚ ਵੰਡਿਆ ਗਿਆ ਸੀ ਅਤੇ ਹੋਣ ਵਾਲੀਆਂ ਗਤੀਵਿਧੀਆਂ ਦੇ ਸਬੰਧ ਵਿਚ ਸੂਚਨਾ  ਦਿੱਤੀ ਗਈ ਹੈ। ਨਵੀਂ ਗਾਈਡਲਾਈਨ ਮੁਤਾਬਿਕ ਗ੍ਰੀਨ ਅਤੇ ਓਰੈਂਜ ਜੋਨ ਦੇ ਤਹਿਤ ਆਉਣ ਵਾਲੇ ਜਿਲਿਆਂ ਵਿੱਚ ਲਾਕਡਾਊਨ ਦੇ ਦੌਰਾਨ ਕੁਝ ਰਿਆਇਤਾਂ ਮਿਲਣਗੀਆਂ। ਗ੍ਰੀਨ ਜੋਨ ਵਾਲੇ ਉਹ ਜਿਲ੍ਹੇ ਹਨ ਜਿੱਥੇ ਬੀਤੇ 21 ਦਿਨਾਂ ਤੋਂ ਕੋਰੋਨਾ ਦਾ ਕੋਈ ਵੀ ਕੇਸ ਨਹੀਂ ਆਇਆ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਵੀਂ ਗਾਈਡਲਾਈਨ ਮੁਤਾਬਿਕ ਸ਼ਰਾਬ ਦੇ ਠੇਕੇ ਸਿਰਫ ਗ੍ਰੀਨ ਜੋਨ ਵਿਚ ਹੀ ਖੁਲਣਗੇ। ਇਸ ਦੌਰਾਨ 6 ਫੁੱਟ ਦੀ ਦੂਰੀ ਜਰੂਰੀ ਹੈ ਅਤੇ ਇਕੋ ਸਮੇਂ ਪੰਜ ਲੋਕਾਂ ਤੋਂ ਜਿਆਦਾ ਲੋਕ ਸ਼ਰਾਬ ਦੇ ਠੇਕੇ ਤੇ ਨਹੀਂ ਰੁਕਣਗੇ। ਦੱਸ ਦਈਏ ਕਿ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਤਾਂ ਜੋ ਸ਼ਰਾਬ ਦੇ ਠੇਕੇਦਾਰ ਆਪਣੇ ਠੇਕੇ ਖੋਲ ਸਕਣ। ਪਰ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਮੱਦੇਨਜ਼ਰ ਇਸ ਸਬੰਧੀ ਕੇਂਦਰ ਸਰਕਾਰ ਨੇ ਕਿਸੇ ਤਰਾਂ ਦੀ ਪ੍ਰਵਾਨਗੀ ਨਹੀਂ ਦਿਤੀ ਸੀ।ਪਰ ਕੇਂਦਰ ਸਰਕਾਰ ਅਜਿਹੀਆਂ ਗਾਈਡਲਾਈਨਜ਼ ਤੇ ਕੰਮ ਕਰ ਰਹੀ ਹੈ   ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਮੁੜ ਤੋਂ ਪਟੜੀ ਤੇ ਲਿਆਂਦਾ ਜਾ ਸਕੇ।ਪਰ ਦੱਸਣਯੋਗ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਜੋਨਾਂ ਦੇ ਦੌਰਾਨ ਹਵਾਈ ਯਾਤਰਾ ਸੇਵਾ, ਰੇਲਾਂ, ਮੈਟਰੋ ਅਤੇ ਅੰਤਰਰਾਜੀ ਸੜਕੀ ਆਵਾਜਾਈ  ਆਦਿ ਬੰਦ ਰਹੇਗੀ।

Share this Article
Leave a comment