Home / ਪੰਜਾਬ / ਕੁੱਤਾ ਰੱਖਣ ਵਾਲੇ ਸਾਵਧਾਨ ਜਾਣਾ ਪੈ ਸਕਦਾ ਹੈ ਜੇਲ੍ਹ, ਜੇ ਨਹੀਂ ਯਕੀਨ ਤਾਂ ਇਹ ਦੇਖੋ ਸੱਚ, ਦੇਖੋ ਵੀਡੀਓ

ਕੁੱਤਾ ਰੱਖਣ ਵਾਲੇ ਸਾਵਧਾਨ ਜਾਣਾ ਪੈ ਸਕਦਾ ਹੈ ਜੇਲ੍ਹ, ਜੇ ਨਹੀਂ ਯਕੀਨ ਤਾਂ ਇਹ ਦੇਖੋ ਸੱਚ, ਦੇਖੋ ਵੀਡੀਓ

ਚੰਡੀਗੜ੍ਹ : ਦੇਸ਼ ਅੰਦਰ ਕੁੱਤਿਆਂ ਵੱਲੋਂ ਬੱਚਿਆਂ ਤੇ ਬਜ਼ੁਰਗਾਂ ‘ਤੇ ਹਮਲਿਆਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ‘ਤੋ ਛੁਟਕਾਰਾ ਪਾਉਣ ਲਈ ਅਦਾਲਤੀ ਹੁਕਮਾਂ ‘ਤੇ ਸਥਾਨਕ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਫੈਸਲਾ ਲੈਂਦਿਆਂ ਖਤਰਨਾਕ ਪਿੱਟਬੁੱਲ ਨਸਲ ਦੇ ਕੁੱਤੇ ਪਾਲਣ ਦੀ ਮਨਾਹੀ ਕੀਤੀ ਗਈ ਹੈ। ਪਰ ਇਸ ਦੇ ਬਾਵਜੂਦ ਕੁਝ ਲੋਕਾਂ ਵਲੋਂ ਇਸ ਨਸਲ ਅਤੇ ਇਸ ਵਰਗੀਆਂ ਹੋਰ ਨਸਲਾਂ ਦੇ ਖਤਰਨਾਕ ਕੁੱਤੇ ਪਾਲਣ ਦਾ ਸ਼ੌਕ ਦਿਨੋ ਦਿਨ ਵਧਦਾ ਜਾ ਰਿਹਾ ਹੇ। ਲੋਕਾਂ ਦਾ ਇਹ ਸੌਂਕ ਕੁਝ ਮਾਸੂਮਾਂ ਲਈ ਬੇਹੱਦ ਡਰਾਉਣਾ ਸਾਬਿਤ ਹੋਇਆ ਹੈ ਬਾਵਜੂਦ ਇਸ ਦੇ ਕੁਝ ਘਟੀਆ ਮਾਨਸਿਕਤਾ ਵਾਲੇ ਲੋਕ ਕਾਨੂੰਨ ਦੀਆ ਧੱਜੀਆ ਉੜਾ ਕੇ ਅਜਿਹੀਆਂ ਖਤਰਨਾਕ ਨਸਲਾਂ ਦੇ ਕੁੱਤੇ ਪਾਲ ਰਹੇ ਹਨ ਜੋ ਕਿ ਹੋਰਨਾਂ ਲਈ ਜਾਨਲੇਵਾ ਸਾਬਤ ਹੋ ਰਹੇ ਹਨਅਜਿਹੇ ਕੁੱਤੇ ਪਾਲਣ ਵਾਲਿਆ ਨੂੰ ਅਦਾਲਤ ਨੇ ਸਖਤ ਸੁਨੇਹਾ ਦਿੱਤਾ ਹੈ। ਦਰਅਸਲ ਨਵਾਂ ਸ਼ਹਿਰ ਦੇ ਪਿੰਡ ਬੰਗਾ ਦੇ ਕਰੀਬ ਡੇਢ ਸਾਲ ਪੁਰਾਣੇ ਮਾਮਲੇ ਚ ਅਦਾਲਤ ਨੇ ਪਿੱਟ ਬੁੱਲ ਕੁੱਤੇ ਦੇ ਮਾਲਕ ਪਿਓ-ਪੁੱਤਰ ਨੂੰ 6 ਮਹੀਨੇ ਦੀ ਸਜ਼ਾ ਅਤੇ ਦੋਹਾਂ ਨੂੰ ਹਜ਼ਾਰ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਹ ਇੱਕ ਅਨੋਖਾ ਮਾਮਲਾ ਹੈ ਪਰ ਇਸ ਮਾਮਲੇ ਚ ਅਦਾਲਤ ਨੂੰ ਇਹ ਸਖਤ ਫੈਸਲਾ ਕਿਉਂ ਲੈਣਾ ਪਿਆ ਉਸ ਦਾ ਕਾਰਨ ਬਹੁਤ ਵੱਡਾ ਹੈ ਦੱਸ ਦਈਏ ਕਿ ਡੇਢ ਸਾਲ ਪਹਿਲਾਂ ਕਰੀਬ 11 ਸਾਲ ਦੀ ਬੱਚੀ ਨੂੰ ਪਿੱਟਬੁੱਲ ਨਸਲ ਦੇ ਕੁੱਤੇ ਨੇ ਮੂੰਹ ਅਤੇ ਨੱਕ ਤੋਂ ਵੱਢ ਲਿਆ ਸੀ ਜਿਸ ਤੋਂ ਬਾਅਦ ਬੱਚੀ ਨੂੰ ਗੰਭੀਰ ਹਾਲਤ ਚ ਜਲੰਧਰ ਰੈਫਰ ਕਰਨਾ ਪਿਆ। ਇਸ ਦੌਰਾਨ ਜੇਰੇ ਇਲਾਜ਼ ਬੱਚੀ ਦੀਆਂ 3 ਸਰਜਰੀਆ ਹੋ ਚੁੱਕੀਆ ਹਨ ਤੇ ਹਾਲੇ  ਵੀ ਉਸ ਦਾ ਇਲਾਜ ਚੱਲ ਰਿਹਾ ਹੇ। ਇਹ ਸਾਰੀ ਜਾਣਕਾਰੀ ਪੀੜਤ ਦੇ ਵਕੀਲ ਨੇ ਸਾਂਝੀ ਕੀਤੀ ਹੈ। ਉਨ੍ਹਾਂ ਬੱਚੀ ਬਾਰੇ ਦੀ ਮੌਜੂਦਾ ਹਾਲਤ ਬਾਰੇ ਉਕਤ ਖੁਲਾਸਾ ਕਰਦਿਆਂ ਇਹ ਵੀ ਕਿਹਾ ਕਿ ਪਾਲਤੂ ਕੁੱਤਾ ਖੁੱਲ੍ਹਾ ਛੱਡਣਾ ਇੱਕ ਵੱਡਾ ਜ਼ੁਰਮ ਹੈ। ਉੱਧਰ ਪੀੜਤ ਲੜਕੀ ਦੇ ਪਿਤਾ ਨੇ ਅਦਾਲਤ ਦੇ ਫੈਸਲੇ ਦਾ ਸੁਆਗਤ ਕੀਤਾ ਅਤੇ ਮੰਗ ਕੀਤੀ ਹੈ ਕਿ ਪਿੱਟਬੁੱਲ ਜਿਹੇ ਕੁੱਤਿਆਂ ਦੇ ਪਾਲਣ ਤੇ ਸਰਕਾਰ ਵੱਲੋਂ ਸਖਤੀ ਨਾਲ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਆਮ ਲੋਕਾਂ ਨੇ ਵੀ ਅਦਾਲਤ ਦੇ ਇਸ ਫੈਸਲੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈਲੋਕਾਂ ਨੇ ਸਰਕਾਰ ਤੋਂ ਅਜਿਹੇ ਖੂੰਖਾਰ ਕੁੱਤਿਆਂ ਨੂੰ ਪਾਲਣ ਤੇ ਸਖਤੀ ਨਾਲ ਰੋਕ ਲਗਾਉਣ ਦੀ ਮੰਗ ਕੀਤੀ ਹੈ। ਜਨਤਾ ਦੀ ਅਵਾਜ਼ ਹੈ ਕਿ ਅਜਿਹੇ ਸ਼ੌਕ ਦਾ ਕੀ ਫਾਇਦਾ ਜਿਸ ਨਾਲ ਹੋਰਾਂ ਦੀ ਜਾਨ ਤੇ ਬਣ ਆਏਆਪਣੀ ਤਰ੍ਹਾਂ ਦੇ ਇਸ ਵੱਖਰੇ ਮਾਮਲੇ ਚ ਅਦਾਲਤ ਨੇ ਇਹ ਸ਼ਲਾਘਾਯੋਗ ਫੈਸਲਾ ਸੁਣਾਇਆ ਹੈ। ਇਹ ਹੁਣ ਸਰਕਾਰ ਅਤੇ ਪ੍ਰਸ਼ਾਸਨ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਪਿੱਟਬੁੱਲ ਜਾਂ ਉਹੋ ਜਿਹੇ ਹੋਰ ਖਤਰਨਾਕ ਨਸਲ ਦੇ ਕੁੱਤਿਆਂ ਨੂੰ ਪਾਲਣ ਤੇ ਤੁਰੰਤ ਪਾਬੰਦੀ ਲਾਈ ਜਾਵੇ, ਤਾਂ ਜੋ ਕੋਈ ਹੋਰ ਮਾਸੂਮ ਅਜਿਹੇ ਘਟੀਆਂ ਲੋਕਾਂ ਦੇ ਸ਼ੌਕ ਖਾਤਰ ਇਨ੍ਹਾਂ ਕੁੱਤਿਆਂ ਦੇ ਕਹਿਰ ਤੋਂ ਬਚ ਸਕਣ। ਇਸ ਸਾਰੇ ਮਾਮਲੇ ਬਾਰੇ ਜਾਣਨ ਲਈ ਹੇਠ ਦਿੱਤੇ ਵੀਡੀਓ ‘ਤੇ ਕਲਿੱਕ ਕਰੋ।  

Check Also

ਢੀਂਡਸਾ ਦੇ ਅਸਤੀਫੇ ਨੇ ਅਕਾਲੀ ਲੀਡਰਸ਼ਿੱਪ ਦੀ ਨੀਂਦ ਉਡਾਈ!

-ਜਗਤਾਰ ਸਿੰਘ ਸਿੱਧੂ -ਸੀਨੀਅਰ ਪੱਤਰਕਾਰ ਚੰਡੀਗੜ੍ਹ : ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ …

Leave a Reply

Your email address will not be published. Required fields are marked *