ਤਰਨਤਾਰਨ : ਲੋਕ ਸਭਾ ਚੋਣਾਂ ਦਾ ਮਹੌਲ ਹੈ ਤੇ ਹਰ ਪਾਰਟੀ ਵੱਲੋਂ ਆਪਣਾ ਆਪਣਾ ਚੋਣ ਪ੍ਰਚਾਰ ਬੜੇ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਇਸ ਲਈ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਰੈਲੀਆਂ ਦੌਰਾਨ ਵਿਰੋਧੀਆਂ ‘ਤੇ ਨਿਸ਼ਾਨੇ ਸਾਧਣੇ ਆਮ ਗੱਲ ਹੈ, ਉੱਥੇ ਇਸੇ ਮਹੌਲ ‘ਚ ਕਾਂਗਰਸ ਪਾਰਟੀ ਵੱਲੋਂ ਹਲਕਾ ਖਡੂਰ ਸਾਹਿਬ ਦੇ ਆਪਣੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਚੋਣ ਪ੍ਰਚਾਰ ਲਈ ਕੀਤੀ ਗਈ ਰੈਲੀ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਰੈਲੀ ਦੌਰਾਨ ਕੁਝ ਅਜਿਹਾ ਹੋਇਆ ਜਿਸ ਨੂੰ ਦੇਖਣ ਤੋਂ ਬਾਅਦ ਵਿਰੋਧੀਆਂ ਵੱਲੋਂ ਖੂਬ ਚਟਕਾਰੇ ਲੈ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਦਰਅਸਲ ਹੋਇਆ ਇੰਝ ਕਿ ਰੈਲੀ ਦੌਰਾਨ ਕੁਝ ਕਾਂਗਰਸੀਆਂ ਦੇ ਡੀ.ਜੇ ਚਲਾ ਕੇ ਭੰਗੜਾ ਪਾਉਣ ਦੀ ਵੀਡੀਓ ਵਾਇਰਲ ਹੋ ਗਈ ਸੀ। ਇਸ ਵੀਡੀਓ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਲੰਮੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਕੇ ਕਾਂਗਰਸੀ ਵਰਕਰਾਂ ਲਈ ਭੰਗੜਾ ਪਾਉਣਾ ਬਹੁਤ ਸ਼ਰਮਨਾਕ ਗੱਲ ਹੈ।
ਮਨਜਿੰਦਰ ਸਿੰਘ ਸਿੱਧੂ ਨੇ ਇੱਥੇ ਡਿੰਪਾ ‘ਤੇ ਤਾਂ ਸਿਆਸੀ ਤੰਜ਼ ਕਸੇ, ਪਰ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀਆਂ ਤਰੀਫਾਂ ਦੇ ਖੂਬ ਪੁਲ ਬੰਨ੍ਹੇਂ। ਉਨ੍ਹਾਂ ਕਿਹਾ, ਕਿ ਹਰਮਿੰਦਰ ਸਿੰਘ ਗਿੱਲ ਨੇ ਹਲਕੇ ‘ਚ ਬਹੁਤ ਵਿਕਾਸ ਦੇ ਕੰਮ ਕੀਤੇ ਨੇ। ਇਸ ਤੋਂ ਇਲਾਵਾ ਰੈਲੀ ‘ਚ ਪਏ ਭੰਗੜੇ ਬਾਰੇ ਬੋਲਦਿਆ ਉਨ੍ਹਾਂ ਕਿਹਾ ਕਿ ਅਕਾਲੀ ਕਾਂਗਰਸੀ ਨੂੰ ਕੁਝ ਮਰਜ਼ੀ ਕਹੀ ਜਾਣ ਪਰ ਅਸੀ ਆਪਣੀ ਸਟੇਜ਼ ‘ਤੇ ਢਾਡੀ ਲਾਏ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਆਖਿਰ ‘ਚ ਥੋੜਾ ਜਗੀਰ ਕੌਰ ਬਾਰੇ ਢੋਲ ਵੀ ਵਜਾਇਆ ਐ।