Osama bin Laden's son

ਓਸਾਮਾ ਬਿਨ ਲਾਦੇਨ ਦੇ ਬੇਟੇ ‘ਤੇ ਅਮਰੀਕਾ ਨੇ ਰੱਖਿਆ 7 ਕਰੋੜ ਰੁਪਏ ਦਾ ਇਨਾਮ

ਅਮਰੀਕਾ ਨੇ ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਸਰਗਨਾ ਰਹਿ ਚੁੱਕੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜ਼ਾ ਬਿਨਾ ਲਾਦੇਨ ਦਾ ਪਤਾ ਦੱਸਣ ਵਾਲੇ ਲਈ ਇਨਾਮ ਦੇ ਰੂਪ ਵਿੱਚ ਵੱਡੀ ਧਨਰਾਸ਼ੀ ਦੀ ਘੋਸ਼ਣਾ ਕੀਤੀ ਹੈ। ਜੋ ਵੀ ਵਿਅਕਤੀ ਹਮਜ਼ਾ ਦਾ ਪਤਾ ਦੱਸੇਗਾ ਉਸਨੂੰ ਅਮਰੀਕਾ 7 ਕਰੋੜ ਰੁਪਏ ਦਾ ਇਨਾਮ ਦੇਵੇਗਾ। ਅਮਰੀਕਾ ਦਾ ਕਹਿਣਾ ਹੈ ਕਿ ਹਮਜ਼ਾ ਆਪਣੇ ਪਿਤਾ ਓਸਾਮਾ ਦੀ ਮੌਤ ਦਾ ਬਦਲਾ ਲੈਣ ਲਈ ਉਸ ਉੱਤੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਜਿਸ ਕਾਰਨ ਇਨ੍ਹੇ ਵੱਡੇ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ। ‘ਜਿਹਾਦ ਦੇ ਯੁਵਰਾਜ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਹਮਜ਼ਾ ਦੇ ਟਿਕਾਣੇ ਦਾ ਕੁਝ ਪਤਾ ਨਹੀਂ।

ਸਾਲਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ ‘ਚ ਰਹਿ ਰਿਹਾ ਹੈ ਜਾਂ ਫੇਰ ਹੋ ਸਕਦਾ ਹੈ ਕਿ ਉਹ ਇਰਾਨ ‘ਚ ਨਜ਼ਰਬੰਦ ਹੈ। ਅਲ-ਕਾਇਦਾ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ, “ਹਮਜ਼ਾ ਬਿਨ ਲਾਦੇਨ ਅਲ ਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦਾ ਬੇਟਾ ਹੈ। ਉਹ ਅਲ-ਕਾਇਦਾ ਨਾਲ ਜੁੜੇ ਸੰਗਠਨਾਂ ਦੇ ਨੇਤਾਵਾਂ ਦੇ ਤੌਰ ‘ਤੇ ਉੱਭਰ ਰਿਹਾ ਹੈ।

ਵਿਦੇਸ਼ ਮੰਤਰਾਲੇ ਨੇ ਕਿਸੇ ਵੀ ਦੇਸ਼ ‘ਚ ਹਮਜ਼ਾ ਦੀ ਮੌਜੂਦਗੀ ਹੋਣ ਦੀ ਖ਼ਬਰ ਦੇਣ ਵਾਲੇ ਨੂੰ 10 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਮੁਤਾਬਕ ਹਮਜ਼ਾ ਦੀ ਉਮਰ ਕਰੀਬ 30 ਸਾਲ ਹੈ। ਉਸ ਦੇ ਪਿਓ ਓਸਾਮਾ ਬਿਨ ਲਾਦੇਨ ਦੀ 2011 ‘ਚ ਅਮਰੀਕਾ ਨੇ ਹੱਤਿਆ ਕੀਤੀ ਸੀ।

ਇਸ ਦੇ ਨਾਲ ਹੀ ਪਿਛਲੇ ਸਾਲ ਅਗਸਤ ‘ਚ ਖ਼ਬਰ ਆਈ ਸੀ ਕਿ ਅਲਕਾਇਦਾ ਦੀ ਇੱਕ ਇਕਾਈ ਭਾਰਤ ‘ਤੇ ਹਮਲੇ ਦੀ ਤਿਆਰੀ ਕਰ ਰਹੀ ਹੈ, ਪਰ ਦੇਸ਼ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਕਾਰਨ ਉਹ ਅਜਿਹਾ ਕੁਝ ਕਰ ਨਹੀਂ ਪਾ ਰਹੇ।

Check Also

ਭਾਰਤੀ ਮੂਲ ਦੇ ਪਰਿਵਾਰ ਨੇ ਡਰਾਅ ‘ਚ ਜਿੱਤਿਆ ਆਲੀਸ਼ਾਨ ਮਹਿਲ ਵਰਗਾ ਘਰ, ਦੇਖੋ ਤਸਵੀਰਾਂ

ਨਿਊਜ਼ ਡੈਸਕ: ਹਰ ਵਿਅਕਤੀ ਦਾ ਸੁਫਨਾ ਹੁੰਦਾ ਹੈ ਕਿ ਉਸ ਕੋਲ ਆਪਣਾ ਆਲੀਸ਼ਾਨ ਘਰ ਹੋਵੇ …

Leave a Reply

Your email address will not be published.