ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਇਕਦਮ ਤੇਜ਼ ਦਰਦ ਤੋਂ ਬਾਅਦ ਹੋਈ ਮੌਤ

Rajneet Kaur
1 Min Read

ਨਿਊਜ਼ ਡੈਸਕ: ਅਮਰੀਕਾ ਦੇ ਕੈਲੀਫੋਰਨੀਆ ਗਏ ਪੰਜਾਬੀ ਨੌਜਵਾਨ  ਨੂੰ ਲੈ ਕੇ ਮੰਦਭਾਗੀ ਖਬਰ ਸਾਹਮਣੇ ਆਈ ਹੈ।  ਸ੍ਰੀ ਮੁਕਤਸਰ ਸਾਹਿਬ ਤੋਂ ਕੈਲੀਫੋਰਨੀਆ ਗਏ ਨੌਜਵਾਨ ਦੀ ਮੌਤ ਹੋ ਗਈ ਹੈ। ਗੁਰਭੇਜ ਸਿੰਘ ਮੁਕਤਸਰ ਦਾ ਰਹਿਣ ਵਾਲਾ ਸੀ ਜੋ 11 ਮਹੀਨੇ ਪਹਿਲਾਂ ਘਰ ਦੀ ਸਥਿਤੀ ਨੂੰ ਸੁਧਾਰਣ ਲਈ ਅਮਰੀਕਾ ਗਿਆ ਸੀ।ਉਸਨੇ ਰੱਖੜੀ ਵਾਲੇ ਦਿਨ ਆਪਣੀਆਂ ਭੈਣਾਂ ਨੂੰ ਜਲਦ ਮਿਲਣ ਦਾ ਵਾਅਦਾ ਕੀਤਾ ਸੀ।ਪਰ ਰਬ ਨੂੰ ਕੁਝ ਹੋਰ ਮਨਜ਼ੂਰ ਸੀ। ਗੁਰਭੇਜ ਸਿੰਘ ਹੁਣ ਆਏਗਾ ਤਾਂ ਜ਼ਰੂਰ ਪਰ ਤਬੂਤ ‘ਚ ਬੰਦ ਹੋ ਕੇ ।

ਪਰਿਵਾਰਿਕ ਮੈਂਬਰਾਂ  ਤੇ ਪਿੰਡ ਬਾਦੀਆਂ ਦੇ ਸਰਪੰਚ ਸਾਹਿਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਕਿ ਰਾਤ 12:00 ਵਜੇ ਅਮਰੀਕਾ ਤੋਂ ਗੁਰਭੇਜ ਦੇ ਦੋਸਤ ਦਾ ਫੋਨ ਆਇਆ ਕਿ ਗੁਰਭੇਜ ਨੂੰ ਇਕਦਮ ਤੇਜ ਦਰਦ ਹੋਇਆ ਤੇ ਉਸ ਨੂੰ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਪਰਿਵਾਰ ਹੁਣ ਉਸ ਦੀ ਲਾਸ਼ ਦੀ ਉਡੀਕ ਕਰ ਰਿਹਾ ਹੈ। ਦੋ ਭੈਣਾਂ, ਭਰਾ ਤੇ ਮਾਂ ਪਿਉ ਦਾ ਰੋ ਰੋ ਬੁਰਾ ਹਾਲ ਹੈ ਤੇ ਪਿੰਡ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment