ਓਨਟਾਰੀਓ ਵਿਚ ਕੋਰੋਨਾ ਕਾਰਨ ਮਰਣ ਵਾਲਿਆਂ ਅੰਕੜਾ 1750 ਤੋਂ ਪਾਰ

TeamGlobalPunjab
1 Min Read

ਓਨਟਾਰੀਓ ਦੀ ਐਸੋਸੀਏਟ ਮੈਡੀਕਲ ਅਧਿਕਾਰੀ ਡਾ: ਯਾਫੀ ਨੇ ਦੱਸਿਆ ਕਿ ਲਾਂਗ ਟਰਮ ਕੇਅਰ ਹੋਮਜ਼ ਵਿੱਚ ਟੈਸਟਿੰਗ ਮੁਕੰਮਲ ਕਰ ਲਈ ਗਈ ਹੈ ਜਿਸ ਨਾਲ ਇਸ ਫਸੈਲਟੀ ਵਿੱਚ ਸਪਰਿਡ ਨੂੰ ਰੋਕਣ ਵਿੱਚ ਕਾਮਯਾਬੀ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 329 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 21236 ਹੋ ਗਈ ਹੈ। ਬੀਤੇ ਦਿਨ 40 ਮੌਤਾਂ ਵੀ ਹੋਈਆਂ ਹਨ ਜਿਸ ਕਾਰਨ ਮੌਤਾਂ ਦਾ ਕੁੱਲ ਅੰਕੜਾ 1765 ‘ਤੇ ਪੁੱਜ ਗਿਆ ਹੈ। ਕਰੀਬ 74.6 ਫੀਸਦੀ ਮਰੀਜ਼ਾਂ ਨੇ ਕੋਵਿਡ-19 ‘ਤੇ ਜਿੱਤ ਹਾਸਲ ਕੀਤੀ ਹੈ ਜਿੰਨ੍ਹਾਂ ਦੀ ਗਿਣਤੀ 15845 ਬਣਦੀ ਹੈ। ਕਾਬਿਲੇਗੌਰ ਹੈ ਕਿ ਕੋਰੋਨਾ ਵਾਇਰਸ ਨਾਲ ਮਰਣ ਵਾਲੇ ਮਰੀਜ਼ਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਜਰੂਰ ਪਾ ਦਿਤੀ ਹੈ ਪਰ ਜੇਕਰ ਇਕ ਨਿਗ੍ਹਾ ਸਿਹਤਯਾਬ ਹੋਏ ਮਰੀਜ਼ਾਂ ਤੇ ਮਾਰੀਏ ਤਾਂ ਇੰਝ ਲੱਗਦਾ ਹੈ ਕਿ ਕੈਨੇਡੀਅਨ ਸਿਹਤ ਸੰਸਥਾਵਾ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਕਾਫੀ ਜਿਆਦਾ ਬਹਾਦਰੀ ਦੇ ਨਾਲ ਟਾਕਰਾ ਕਰ ਰਹੀਆਂ ਹਨ। ਸਰਕਾਰ ਵੱਲੋਂ ਵੀ ਹਸਪਤਾਲ ਪ੍ਰਸ਼ਾਸਨ ਦਾ ਮਨੋਬਲ ਉੱਚਾ ਚੁਕਣ ਲਈ ਆਪਣੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।

Share this Article
Leave a comment