21 ਸਾਲ ਬਾਅਦ ਓਲੰਪਿਕ ‘ਚ ਪੰਜਾਬੀ ਖਿਡਾਰੀ ਸੰਭਾਲੇਗਾ ਭਾਰਤੀ ਹਾਕੀ ਟੀਮ ਦੀ ਕਮਾਨ

TeamGlobalPunjab
2 Min Read

ਜਲੰਧਰ: ਟੋਕੀਓ ਓਲੰਪਿਕ 2021 ਵਿੱਚ ਭਾਰਤੀ ਹਾਕੀ ਟੀਮ ਇੱਕ ਵਾਰ ਫਿਰ ਮੈਦਾਨ ਵਿੱਚ ਉਤਰੇਗੀ। ਇਸ ਦੇ ਨਾਲ ਹੀ ਇਹ ਮਾਣ ਵਾਲੀ ਗੱਲ ਇਹ ਹੈ ਕਿ 21 ਸਾਲ ਬਾਅਦ 8ਵੀਂ ਵਾਰ ਟੀਮ ਦੀ ਕਮਾਨ ਇਕ ਪੰਜਾਬੀ ਖਿਡਾਰੀ ਦੇ ਹੱਥ ਵਿੱਚ ਹੋਵੇਗੀ।

ਜਲੰਧਰ ਦੇ ਮਿੱਠਾਪੁਰ ’ਚ ਰਹਿਣ ਵਾਲਾ ਮਨਪ੍ਰੀਤ ਸਿਘ ਅਜਿਹਾ 8ਵਾਂ ਪੰਜਾਬੀ ਕਪਤਾਨ ਹੋਵੇਗਾ, ਜਿਹੜਾ ਓਲੰਪਿਕ ’ਚ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰੇਗਾ।

ਮਨਪ੍ਰੀਤ ਤੋਂ ਪਹਿਲਾਂ ਰਮਨਦੀਪ ਸਿੰਘ ਗਰੇਵਾਲ ਇਕ ਪੰਜਾਬੀ ਖਿਡਾਰੀ ਸੀ ਜਿਸ ਨੇ 2000 ਦੇ ਸਿਡਨੀ ਓਲੰਪਿਕ ਵਿਚ ਹਾਕੀ ਟੀਮ ਦੀ ਕਪਤਾਨੀ ਕੀਤੀ ਸੀ। ਇਸ ਤੋਂ ਇਲਾਵਾ ਪੰਜਾਬ ਦੇ ਬਲਬੀਰ ਸਿੰਘ ਸੀਨੀਅਰ 1956 ‘ਚ, ਚਰਨਜੀਤ ਸਿੰਘ ਨੇ 1964 ‘ਚ, ਪਿ੍ਰਥੀਪਾਲ ਸਿੰਘ ਨੇ 1968 ‘ਚ, ਗੁਰਬਖਸ਼ ਸਿੰਘ ਦੇ ਨਾਲ ਸਾਂਝਾ ਕਪਤਾਨ ਹਰਮੀਕ ਸਿੰਘ ਨੇ 1972 ‘ਚ , ਅਜੀਤਪਾਲ ਸਿੰਘ ਨੇ 1976 ‘ਚ, ਪਰਗਟ ਸਿੰਘ ਨੇ 1992 ਤੇ 1996 ‘ਚ ਕਪਤਾਨ ਰਹੇ ਹਨ।

ਭਾਰਤੀ ਟੀਮ ਓਲੰਪਿਕ ਤੋਂ ਪਹਿਲਾਂ 24 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਮੈਚ ਖੇਡੇਗੀ। ਓਲੰਪਿਕ ’ਤੇ ਟੀਮ ਦੀ ਕਪਤਾਨੀ ਮਿਲਣ ’ਤੇ ਮਨਪ੍ਰੀਤ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਓਲੰਪਿਕ ’ਚ ਤੀਜੀ ਵਾਰ ਭਾਰਤ ਲਈ ਖੇਡਣ ਦਾ ਮੌਕਾ ਮਿਲ ਰਿਹਾ ਹੈ ਤੇ ਇਸ ਵਾਰ ਕਪਤਾਨ ਦੇ ਤੌਰ ’ਤੇ। ਮੇਰੇ ਲਈ ਇਹ ਮਾਣ ਦੀ ਗੱਲ ਹੈ।

Share this Article
Leave a comment