Irrfan Khan Birth Anniversary: ਮੌਤ ਤੋਂ ਇਕ ਦਿਨ ਪਹਿਲਾਂ ਦਾ ਕਿੱਸਾ ਸੁਣਾਇਆ ਪਤਨੀ ਨੇ

TeamGlobalPunjab
2 Min Read

ਨਿਊਜ਼ ਡੈਸਕ:  ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਛਾਪ ਛੱਡਣ ਵਾਲੇ ਅਭਿਨੇਤਾ ਇਰਫਾਨ ਖਾਨ ਦਾ ਅੱਜ ਜਨਮਦਿਨ ਹੈ। ਹਾਲਾਂਕਿ ਇਰਫਾਨ ਖਾਨ ਹੁਣ ਇਸ ਦੁਨੀਆ ‘ਚ ਨਹੀਂ ਹਨ। ਪਰ ਅੱਜ ਵੀ ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਬਰਕਰਾਰ ਹੈ। ਕੈਂਸਰ ਨਾਲ ਲੰਬੀ ਲੜਾਈ ਲੜਨ ਤੋਂ ਬਾਅਦ ਅਪ੍ਰੈਲ 2020 ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਹੁਣ ਉਨ੍ਹਾਂ ਦੀ ਮੌਤ ਦੇ ਡੇਢ ਸਾਲ ਬਾਅਦ ਉਨ੍ਹਾਂ ਦੀ ਪਤਨੀ ਸੁਤਪਾ ਸਿਕਦਾਰ ਨੇ ਇਰਫਾਨ ਦੇ ਜਨਮਦਿਨ ‘ਤੇ ਅਜਿਹਾ ਕਿੱਸਾ ਸੁਣਾਇਆ ਹੈ, ਜਿਸ ਨੂੰ ਜਾਣ ਕੇ ਹਰ ਪ੍ਰਸ਼ੰਸਕ ਦੀਆਂ ਅੱਖਾਂ ਨਮ ਹੋ ਜਾਣਗੀਆਂ।

ਸੁਤਪਾ ਨੇ ਫੇਸਬੁੱਕ ‘ਤੇ ਇਕ ਪੋਸਟ ‘ਚ ਲਿਖਿਆ ਕਿ ਜਦੋਂ ਇਰਫਾਨ ਬੇਹੋਸ਼ ਸਨ ਉਸ ਸਮੇਂ ਉਸਨੇ ਅਤੇ  ਉਸ ਦੇ ਕੁਝ ਦੋਸਤਾਂ ਨੇ ਇਰਫਾਨ ਲਈ ਆਪਣੇ ਕੁਝ ਪਸੰਦੀਦਾ ਗੀਤ ਗਾਏ ਹਨ। ਸੁਤਪਾ ਦਾ ਕਹਿਣਾ ਹੈ, ਭਾਂਵੇ ਉਸ ਸਮੇਂ ਇਰਫਾਨ ਬੇਹੋਸ਼ ਸਨ ਪਰ ਉਨ੍ਹਾਂ ਨੇ ਗੀਤ ਜ਼ਰੂਰ ਸੁਣੇ ਸਨ ਕਿਉਂਕਿ ਇਸ ਗੱਲ ਦਾ ਸਬੂਤ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਸਨ।  ਜਨਮਦਿਨ ‘ਤੇ ਇਰਫਾਨ ਬਾਰੇ ਗੱਲ ਕਰਦੇ ਹੋਏ ਸੁਤਪਾ ਨੇ ਕਿਹਾ ਕਿ ਉਨ੍ਹਾਂ ਨੇ ਆਖਰੀ ਸਮੇਂ ‘ਤੇ ਇਰਫਾਨ ਲਈ ਗੀਤ ਗਾਏ ਸਨ। ਉਸ ਨੇ ਦੱਸਿਆ ਕਿ ‘ਝੂਲਾ ਕਿਨੇ ਡਾਲਾ ਰੇ, ਅਮਰੈਆ, ਝੂਲੇ ਮੋਰਾ ਸਾਈਆਂ, ਲੂੰ ਮੈਂ ਬਲੀਆਂ… ਉਮਰਾਓ ਜਾਨ ਸੇ’, ‘ਲਗ ਜਾ ਗਲੇ ਕੇ ਫਿਰ ਯੇ ਹਸੀਨ ਰਾਤ ਹੋ ਨਾ ਹੋ’ , ‘ਜ਼ਿੱਦ ਨਾ ਕਰੋ।’ਸੁਤਪਾ ਨੇ ਇਹ ਆਖਰੀ ਵਾਰ ਇਰਫਾਨ ਨੂੰ ਗੀਤ ਸੁਣਾਏ ਸਨ।

ਮਹੱਤਵਪੂਰਨ ਗੱਲ ਇਹ ਹੈ ਕਿ ਇਰਫਾਨ ਨੇ ਨਿਊਰੋਐਂਡੋਕ੍ਰਾਈਨ ਟਿਊਮਰ ਬਾਰੇ ਪਤਾ ਲੱਗਣ ਤੋਂ ਬਾਅਦ 2018 ਵਿੱਚ ਅਦਾਕਾਰੀ ਤੋਂ ਬ੍ਰੇਕ ਲੈ ਲਿਆ ਸੀ।32 ਸਾਲਾਂ ਦੇ ਕਰੀਅਰ ‘ਚ ਇਰਫਾਨ ਨੇ ਕੁਝ ਅਜਿਹੀਆਂ ਫਿਲਮਾਂ ਕੀਤੀਆਂ ਹਨ ਜੋ ਮੀਲ ਪੱਥਰ ਸਾਬਤ ਹੋਈਆਂ। ਖਾਸ ਗੱਲ ਇਹ ਹੈ ਕਿ ਇਰਫਾਨ ਨੂੰ ਫਿਲਮ ‘ਪਾਨ ਸਿੰਘ ਤੋਮਰ’ ਲਈ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। ਇਰਫਾਨ ਹਮੇਸ਼ਾ ਹੀ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਕਰਨ ਲਈ ਮਸ਼ਹੂਰ ਸੀ। ਇਰਫਾਨ ਬੇਸ਼ੱਕ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੀਆਂ ਫਿਲਮਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀਆਂ ਹਨ ਅਤੇ ਯਕੀਨੀ ਤੌਰ ‘ਤੇ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ।

Share this Article
Leave a comment