ਕਲਪਨਾ ਚਾਵਲਾ ਦੇ ਪਿਤਾ ਦਾ ਹੋਇਆ ਦੇਹਾਂਤ, ਮ੍ਰਿਤਕ ਦੇਹ ਨੂੰ ਕੀਤਾ ਜਾਵੇਗਾ ਮੈਡੀਕਲ ਕਾਲਜ ਨੂੰ ਦਾਨ

Rajneet Kaur
2 Min Read

ਨਿਊਜ਼ ਡੈਸਕ: ਬਚਪਨ ਤੋਂ ਹੀ ਅੰਬਰ ਵਿਚ ਉੱਡਣ ਦੇ ਸੁਪਨੇ ਦੇਖਣ ਵਾਲੀ ਕਲਪਨਾ ਚਾਵਲਾ ਦੇ ਪਿਤਾ ਦਾ 90 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਉਮਰ ਕਰੀਬ 90 ਸਾਲ ਦੀ  ਸੀ। ਉਨ੍ਹਾਂ ਨੇ ਆਪਣੀ ਦੇਹ ਨੂੰ ਮੈਡੀਕਲ ਕਾਲਜ ਨੂੰ ਦਾਨ ਕੀਤਾ ਹੋਇਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਖੋਜ ਲਈ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਵੇਗਾ।

ਕਲਪਨਾ ਚਾਵਲਾ  ਦੇ ਨਾਂ ‘ਤੇ ਕਰਨਾਲ ‘ਚ ਇਕ ਮੈਡੀਕਲ ਕਾਲਜ ਅਤੇ ਹਸਪਤਾਲ ਵੀ ਹੈ। ਬਨਾਰਸੀ ਲਾਲ ਚਾਵਲਾ ਸਕੂਲ-ਕਾਲਜ ਵਿਚ ਆਪਣੀ ਬੇਟੀ ਕਲਪਨਾ ਚਾਵਲਾ ਨਾਲ ਜੁੜੀਆਂ ਗੱਲਾਂ ਦੱਸਦੇ ਸਨ ਅਤੇ ਹਰ ਬੇਟੀ ਨੂੰ ਆਪਣੀ ਕਲਪਨਾ ਸਮਝਦੇ ਹੋਏ ਹਰ ਸੰਭਵ ਮਦਦ ਵੀ ਕਰਦੇ ਸਨ। 

ਦਸ ਦਈਏ ਕਿ  ਸੰਨ 1947 ‘ਚ ਦੇਸ਼ ਦੀ ਵੰਡ ਸਮੇਂ ਉਹ ਕਰਨਾਲ ਆ ਕੇ ਵਸ ਗਏ ਸਨ। ਜਿੱਥੇ ਉਨ੍ਹਾਂ ਨੇ ਬੜੀ ਸਖ਼ਤ ਮਿਹਨਤ ਕਰ ਕੇ ਆਪਣਾ ਕਾਰੋਬਾਰ ਸਥਾਪਿਤ ਕੀਤਾ ਸੀ। ਉਨ੍ਹਾਂ ਨੇ ਕਲਪਨਾ ਨੂੰ ਅੰਬਰ ‘ਚ ਉਡਾਰੀ ਲਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਅਣਥੱਕ ਮਿਹਨਤ ਕਾਰਨ ਹੀ ਭਾਰਤ ਨੂੰ ਅੰਬਰ ਦੀ ਪਰੀ ਕਲਪਨਾ ਚਾਵਲਾ ਮਿਲੀ ਸੀ। ਜਿਸ ਨੇ ਭਾਰਤ ਦਾ ਨਾਂਅ ਵਿਸ਼ਵ ਭਰ ‘ਚ ਰੋਸ਼ਨ ਕੀਤਾ। ਕਲਪਨਾ ਦੀ ਕਾਮਯਾਬੀ ਵਿਚ ਉਸ ਦੇ ਪਿਤਾ ਬਨਾਰਸੀ ਲਾਲ ਚਾਵਲਾ ਦਾ ਬਹੁਤ ਵੱਡਾ ਹੱਥ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment