ਕੈਨੇਡਾ: ਡੇਅ ਲਾਈਟ ਸੇਵਿੰਗ ਸਕੀਮ ਅਧੀਨ ਕੁਦਰਤੀ ਰੌਸ਼ਨੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਐਨਰਜੀ ਬਚਾਉਣ ਦੇ ਇਰਾਦੇ ਨਾਲ ਅਮਰੀਕਾ ਤੇ ਕੈਨੇਡਾ ਵਲੋਂ ਐਤਵਾਰ ਆਪੋ-ਆਪਣੇ ਦੇਸ਼ਾਂ ਦੇ ਸਮੇਂ ਨੂੰ ਇਕ-ਇਕ ਘੰਟਾ ਅੱਗੇ ਸਰਕਾ ਦਿੱਤਾ ਗਿਆ।
ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ 50 ਸੂਬਿਆਂ ਵਿਚੋਂ ਕੇਂਦਰੀ ਅਮਰੀਕਾ ਅਤੇ ਕੈਨੇਡਾ ਦਰਮਿਆਨ ਪੈਂਦੇ 48 ਸੂਬਿਆਂ ਵਿਚ ਕਈ ਸਾਲਾਂ ਤੋਂ ਚੱਲ ਰਹੀ ਇਸ ਯੋਜਨਾ ਅਧੀਨ ਮਾਰਚ ਦੇ ਦੂਜੇ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਪਿੱਛੋਂ ਦੇਸ਼ ਦੀਆਂ ਸਭ ਘੜੀਆਂ ਨੂੰ ਇਕ-ਇਕ ਘੰਟਾ ਅੱਗੇ ਸਰਕਾ ਦਿੱਤਾ ਜਾਂਦਾ ਹੈ ਤਾਂ ਜੋ ਦਿਨ ਦੀ ਰੌਸ਼ਨੀ ਦਾ ਲਾਭ ਉਠਾ ਕੇ ਵੱਧ ਤੋਂ ਵੱਧ ਸਮੇਂ ਤਕ ਕੰਮ ਕਰਦੇ ਹੋਏ ਐਨਰਜੀ ਦੀ ਬੱਚਤ ਕੀਤੀ ਜਾ ਸਕੇ।
ਭੂਗੋਲਿਕ ਸਥਿਤੀ ਮੁਤਾਬਕ ਦੁਨੀਆ ਵਿਚ ਸਮੇਂ ਦੇ ਕੇਂਦਰ ਬਿੰਦੂ ਯੂ. ਕੇ. ਸਥਿਤ ਗਰੀਨਵਿਚ ਟਾਈਮ (ਜੀ. ਐੱਮ. ਟੀ.) ਤੋਂ ਭਾਰਤੀ ਸਮਾਂ ਸਾਢੇ 5 ਘੰਟੇ ਅੱਗੇ ਚਲਦਾ ਹੈ ਜਦਕਿ ਅਮਰੀਕਾ ਦੇ ਵੱਖ-ਵੱਖ ਸੂਬੇ ਜੀ. ਐੱਮ. ਟੀ. ਤੋਂ 4 ਤੋਂ 7 ਘੰਟੇ ਪਿੱਛੇ ਚਲਦੇ ਹਨ।