ਇਹ ਹੋਣਗੇ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦੇ ਪੰਜਾਬ ਚ 31 ਜਿਲ੍ਹਾ ਪ੍ਰਧਾਨ

Prabhjot Kaur
3 Min Read

ਚੰਡੀਗੜ੍ਹ  : ਸੁਖਪਾਲ ਖਹਿਰਾ ਵੱਲੋਂ ‘ਪੰਜਾਬੀ ਏਕਤਾ ਪਾਰਟੀ’ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸਾਥੀ ਵਿਧਾਇਕ ਅਤੇ ਕਈ ਸਮਰਥਕ ਆਗੂਆਂ ਨੇ ਖਹਿਰਾ ਨੂੱ ਖੁਲ੍ਹ ਕੇ ਸਮਰਥਣ ਦੇਣ ਦੇ ਮਾਮਲੇ ਉੱਤੇ ਬੇਸ਼ੱਕ ਇਸ ਵੇਲੇ ਮੌਨ ਵਰਤ ਧਾਰ ਲਿਆ ਹੋਵੇ ਪਰ ਇਸ ਦੇ ਬਾਵਜੂਦ ਸੁਖਪਾਲ ਖਹਿਰਾ ਰਾਜਨੀਤੀ ਦੇ ਮੈਦਾਨ ‘ਚ ਇਕੱਲੇ ਵਧਦੇ ਜਾ ਰਹੇ ਹਨ ਜਿਸ ਤਰ੍ਹਾਂ ਉਨ੍ਹਾਂ ਨੇ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਦਾ ਇਨਸਾਫ ਮਾਰਚ 8 ਦਿਨ ਇਕੱਲਿਆਂ ਹੀ ਪੈਦਲ ਤੁਰ ਕੇ ਪੂਰਾ ਕੀਤਾ ਸੀ। ਖਹਿਰਾ ਵੱਲੋਂ ਤਾਜ਼ਾ ਲਏ ਗਏ ਫੈਸਲੇ ਤਹਿਤ ‘ਪੰਜਾਬੀ ਏਕਤਾ ਪਾਰਟੀ’ ਦੇ ਪੰਜਾਬ ਵਿੱਚ 31 ਐਡਹਾਕ ਜਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਖਹਿਰਾ ਅਨੁਸਾਰ ਇਹ ਤਾਂ ਸ਼ੁਰੂਆਤ ਹੈ ਜਦ ਕਿ ਪਾਰਟੀ ਨੂੰ ਜ਼ਮੀਨੀ ਪੱਧਰ ਤੱਕ ਮਜਬੂਤ ਕਰਨ ਲਈ ਔਰਤਾਂ ਅਤੇ ਨੌਜਵਾਨਾ ਨੂੰ ਮੌਕਾ ਦਿੰਦਿਆਂ ਲਗਾਤਾਰ ਨਿਯੁਕਤੀਆਂ ਕੀਤੀਆਂ ਜਾਂਦੀਆਂ ਰਹਿਣਗੀਆਂ। ਇਸ ਮੌਕੇ ਖਹਿਰਾ ਨੇ ਪਾਰਟੀ ਵਰਕਰਾਂ ਨੂੰ ਵਿਸ਼ਵਾਸ ਦਵਾਇਆ ਕਿ ਕਿਸੇ ਵੀ ਪੈਰਾਸੂਟ ਲੀਡਰਾਂ ਨੂੰ ਉਤਾਰ ਕੇ ਥਾਪਿਆ ਨਹੀਂ ਜਾਵੇਗਾ।

ਨਵੇਂ ਨਿਯੁਕਤ ਕੀਤੇ ਗਏ ਐਡਹਾਕ ਪ੍ਰਧਾਨਾਂ ਵਿੱਚ ਐਡਵੋਕੇਟ ਵਰਿੰਦਰ ਕੌਸ਼ਲ ਨੂੰ ਪਟਿਆਲਾ ਸ਼ਹਿਰੀ, ਪਲਵਿੰਦਰ ਕੌਰ ਹਰਿਆਊ ਨੂੰ ਪਟਿਆਲਾ ਦਿਹਾਤੀ, ਕਰਨਲ ਦਰਸ਼ਨ ਸਿੰਘ ਢਿੱਲੋਂ ਨੂੰ ਲੁਧਿਆਣਾ ਸ਼ਹਿਰੀ, ਮਲਕੀਤ ਸਿੰਘ ਖੰਨਾਂ ਨੂੰ ਲੁਧਿਆਣਾ ਦਿਹਾਤੀ (1), ਮਨਪ੍ਰੀਤ ਸਿੰਘ ਗਿੱਲ ਨੂੰ ਲੁਧਿਆਣਾ ਦਿਹਾਤੀ (2) ਜਗਦੀਪ ਸਿੰਘ ਬਰਾਡ ਨੂੰ ਮੋਗਾ,ਗੁਰਮੇਲ ਸਿੰਘ ਬਾੜਾ ਨੂੰ ਰੂਪਨਗਰ, ਡਾਕਟਰ ਬਿਨੋਦ ਕੁਮਾਰ ਭੋਆ ਨੂੰ ਪਠਾਨਕੋਟ, ਭਰਪੂਰ ਸਿੰਘ ਸਰਦੂਲਗੜ੍ਹ ਨੂੰ ਮਾਨਸਾ, ਜਸਵਿੰਦਰ ਸਿੰਘ ਸੰਧੂ ਨੂੰ ਸ਼੍ਰੀ  ਮੁਕਤਸਰ ਸਾਹਿਬ, ਕਰਨਦੀਪ ਸਿੰਘ ਖੱਖ ਨੂੰ ਕਪੂਰਥਲਾ, ਬਲਵੰਤ ਸਿੰਘ ਲਾਡੀਆਂ ਨੂੰ ਸ਼ਹੀਦ ਭਗਤ ਸਿੰਘ ਨਗਰ, ਸਵਰਨ ਸਿੰਘ ਹੇਅਰ ਨੂੰ ਜਲੰਧਰ ਦਿਹਾਤੀ, ਤਰਸ਼ੇਮ ਸੈਣੀ ਨੂੰ ਜਲੰਧਰ ਸ਼ਹਿਰੀ, ਦਰਸ਼ਨ ਸਿੰਘ ਧਾਲੀਵਾਲ ਨੂੰ ਐਸ ਏ ਐਸ ਨਗਰ, ਮਦਨ ਲਾਲ ਸੂਦ ਨੁੰ ਹੁਸ਼ਿਆਰਪੁਰ, ਹਰਪ੍ਰੀਤ ਸਿੰਘ ਬਾਜਵਾ ਨੂੰ ਸੰਗਰੂਰ, ਰਾਜਵੰਤ ਸਿੰਘ ਅਲੀਸ਼ੇਰ ਨੂੰ ਗੁਰਦਾਸਪੁਰ ਦਿਹਾਤੀ,ਅਤਰ ਸਿੰਘ ਸਾਬਕਾ ਮੈਨੇਜ਼ਰ ਨੂੰ ਗੁਰਦਾਸਪੁਰ ਸ਼ਹਿਰੀ,ਸੁਖਬੀਰ ਸਿੰਘ ਵਲਟੋਹਾ ਨੂੰ ਤਰਨ ਤਾਰਨ ਗੁਰਮੀਤ ਸਿੰਘ ਬਰਾਡ ਸਾਬਕਾ ਜੀ ਐਮ ਨੂੰ ਫਿਰੋਜ਼ਪੁਰ, ਸੁਰੇਸ਼ ਸ਼ਰਮਾਂ ਨੂੰ ਅੰਮ੍ਰਿਤਸਰ ਸ਼ਹਿਰੀ, ਜਸਵਿੰਦਰ ਸਿੰਘ ਜਹਾਂਗੀਰ ਨੂੰ ਅੰਮ੍ਰਿਤਸਰ ਦਿਹਾਤੀ ਲਖਬੀਰ ਸਿੰਘ ਰਾਏ ਐਡਵੋਕੇਟ ਨੂੰ ਫਤਹਿਗੜ੍ਹ ਸਾਹਿਬ, ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਬਰਨਾਲਾ, ਮੁਕੇਸ਼ ਭੰਡਾਰੀ ਨੂੰ ਫਰੀਦਕੋਟ ਸ਼ਹਿਰੀ, ਮਾਸਟਰ ਮੱਖਣ ਸਿੰਘ ਨੂੰ ਫਰੀਦਕੋਟ ਦਿਹਾਤੀ, ਰਾਜਪਾਲ ਸਿੰਘ ਸੰਧੂ ਨੂੰ ਬਠਿੰਡਾ ਦਿਹਾਤੀ, ਦੀਪਕ ਬਾਂਸਲ ਨੂੰ ਬਠਿੰਡਾ ਸ਼ਹਿਰੀ, ਅਤੇ ਅਨਿਲ ਅਗਰਵਾਲ ਨੂੰ ਬਟਾਲਾ ਦਾ ਪ੍ਰਧਾਨ ਐਲਾਨਿਆ ਗਿਆ ਹੈ।

ਸੁਖਪਾਲ ਸਿੰਘ ਖਹਿਰਾ ਨੇ ਇਸ ਮੌਕੇ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਜਿਹੜੇ ਲੋਕ ਵੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਉਨ੍ਹਾਂ ਨੂੰ ਜ਼ਰੂਰ ਅੱਗੇ ਲਿਆਉਣਗੇ। ਖਹਿਰਾ ਨੇ ਸੱਦਾ ਦਿੱਤਾ ਕਿ ਸੂਬੇ ਨੂੰ ਭ੍ਰਸ਼ਿਟਾਚਾਰ ਮੁਕਤ ਕਰਨ ਲਈ ਤੇ ਰਵਾਇਤੀ ਪਾਰਟੀਆਂ ਦੇ ਗ਼ਲਬੇ ‘ਚੋਂ ਮੁਕਤ ਕਰਾਉਣ ਲਈ ਲੋਕ ਪੰਜਾਬੀ ਏਕਤਾ ਪਾਰਟੀ ਦਾ ਸਾਥ ਦੇਣਗੇ।

Share this Article
Leave a comment