ਮਾਸਕ ਨਾ ਪਹਿਨਣ ‘ਤੇ ਮਾਸਟਰ ਸਲੀਮ ਦਾ ਕੱਟਿਆ ਚਲਾਨ

TeamGlobalPunjab
1 Min Read

ਕਪੂਰਥਲਾ : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਖ਼ਤੀ ਦਾ ਸ਼ਿਕਾਰ ਪੰਜਾਬੀ ਗਾਇਕ ਮਾਸਟਰ ਸਲੀਮ ਵੀ ਹੋ ਗਏ ਹਨ। ਦਰਅਸਲ ਫਗਵਾੜਾ ਕਸਬੇ ਵਿਚ ਪੁਲੀਸ ਵੱਲੋਂ ਮੁਸਤੈਦੀ ਦੇ ਨਾਲ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਸਨ। ਇਸ ਦੌਰਾਨ ਮਾਸਟਰ ਸਲੀਮ ਆਪਣੇ ਕਾਫਲੇ ਦੇ ਨਾਲ ਜਲੰਧਰ ਵੱਲ ਨੂੰ ਆ ਰਹੇ ਸਨ। ਮਾਸਟਰ ਸਲੀਮ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਜਿਸ ਕਰਕੇ ਪੁਲੀਸ ਅਫ਼ਸਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਨਾਕੇ ‘ਤੇ ਰੋਕ ਲਿਆ। ਜਿਸ ਤੋਂ ਬਾਅਦ ਮਾਸਟਰ ਸਲੀਮ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਫਗਵਾੜਾ ਪੁਲੀਸ ਨੇ ਇੱਕ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ।

ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਖਤ ਰੁਖ ਅਖਤਿਆਰ ਕੀਤਾ ਹੈ। ਇਸ ਤੋਂ ਇਲਾਵਾ ਕੈਪਟਨ ਸਰਕਾਰ ਨੇ ਦੱਸ ਜ਼ਿਲ੍ਹਿਆਂ ਦੇ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਕਪੂਰਥਲਾ ਵਿਚ ਵੀ ਨਾਈਟ ਕਰਫਿਊ ਜਾਰੀ ਹੈ।

Share this Article
Leave a comment