ਇਨ੍ਹਾਂ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਕੀਤੀ ਅਜਿਹੀ ਗਲਤੀ, ਹੁਣ ਜਾਣਗੇ ਜੇਲ੍ਹ?

TeamGlobalPunjab
2 Min Read

ਸਪੇਨ : ਖ਼ਬਰ ਹੈ, ਕਿ ਸਪੇਨ ਦੇ ਕਈ ਫੁੱਟਬਾਲ ਖਿਡਾਰੀਆਂ ਨੁੰ ਪਹਿਲੇ ਅਤੇ ਦੂਜੇ ਡਿਵੀਜਨ ਦੇ ਮੈਚਾਂ ‘ਚ ਫਿਕਸ ਕਰਨ ਵਾਲੇ ਇੱਕ ਗਰੋਹ ਦਾ ਹਿੱਸਾ ਹੋਣ ਦੇ ਸ਼ੱਕ ਅਧੀਨ ਮੰਗਲਵਾਰ ਨੂੰ ਹਿਰਾਸਤ ‘ਚ ਲੈ ਲਿਆ। ਇਸ ਦੀ ਪੁਸ਼ਟੀ ਸਪੇਨਿਸ਼ ਮੀਡੀਆ ਨੇ ਕੀਤੀ ਹੈ। ਪੁਲਿਸ ਨੇ ਇੱਕ ਮੀਡੀਆ ਚੈਨਲ ਏਐਫਪੀ ਨੂੰ ਪੁਸ਼ਟੀ ਕੀਤੀ ਕਿ ਇਹ ਅਭਿਆਨ ਅਜੇ ਵੀ ਚੱਲ ਰਿਹਾ ਹੈ, ਪਰ ਇਸ ਬਾਰੇ ਵਿਸਤਾਰ ਨਾਲ ਦੱਸਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਸਥਾਨਕ ਮੀਡੀਆ ਅਨੁਸਾਰ ਜਿਹੜੇ ਖਿਡਾਰੀ ਹਿਰਾਸਤ ‘ਚ ਲਏ ਗਏ ਹਨ ਉਨ੍ਹਾਂ ਵਿੱਚ ਰੀਅਲ ਮੈਡ੍ਰਿਡ ਦੇ ਸਾਬਕਾ ਖਿਡਾਰੀ ਵੀ ਸ਼ਾਮਲ ਹਨ।

ਭਾਰਤੀ ਫੁੱਟਬਾਲ ਟੀਮ ਦੇ ਰਾਸ਼ਟਰੀ ਕੋਚ ਇਗੋਰ ਸਟੀਮੈਕ ਨੇ 21 ਮਈ ਤੋਂ ਰਾਜਧਾਨੀ ‘ਚ ਚੱਲ ਰਹੇ ਅਭਿਆਸ ‘ਚ ਹਿੱਸਾ ਲੈਣ ਵਾਲੇ 37 ਖਿਡਾਰੀਆਂ ਵਿੱਚੋਂ 6 ਖਿਡਾਰੀਆਂ ਨੂੰ ਸੋਮਵਾਰ ਨੂੰ ਰੀਲੀਜ਼ ਕਰ ਦਿੱਤਾ ਸੀ। ਇਹ ਖਿਡਾਰੀ ਸਨ ਵਿਸ਼ਾਲ ਕੈਥ, ਜਰਮਨਪ੍ਰੀਤ ਸਿੰਘ, ਨੰਦਾ ਕੁਮਾਰ, ਰੇਡੀਮ ਤਲਾਂਗ ਬਿਕਰਮਜੀਤ ਸਿੰਘ ਅਤੇ ਸੁਮਿਤ ਪਾਸੀ ਨੂੰ ਕਿੰਗਜ ਕੱਪ ਤੋਂ ਪਹਿਲਾਂ ਕੈਂਪ ‘ਚੋਂ ਹਟਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕਿੰਗਜ ਕੱਪ ਥਾਈਲੈਂਡ ਦੇ ਬੁਰਿਰਾਮ ਪੰਜ ਤੋਂ ਅੱਜ ਜੂਨ ਵਿਚਕਾਰ ਹੋਣ ਵਾਲਾ ਹੈ।

ਸਟੀਮੈਕ ਨੇ ਕਿਹਾ ਕਿ ਸਾਰੇ ਖਿਡਾਰੀਆਂ ਦੀ ਹੁਣ ਤੱਕ ਕਾਰਗੁਜ਼ਾਰੀ ਤੋਂ ਉਹ ਨਾ ਖੁਸ਼ ਹਨ। ਉਨ੍ਹਾਂ ਕਿਹਾ ਕਿ ਕਿੰਗਜ ਕੱਪ ਲਈ ਅੰਤਿਮ 23 ਖਿਡਾਰੀਆਂ ਨੂੰ ਮੈਚ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਕੜਾ ਮੁਕਾਬਲਾ ਹੈ। ਉਨ੍ਹਾਂ ਖਿਡਾਰੀਆਂ ਦੇ ਰੀਲੀਜ਼ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ 6 ਖਿਡਾਰੀਆਂ ਨੂੰ ਰੀਲੀਜ ਕਰ ਦਿੱਤਾ ਹੈ।

Share this Article
Leave a comment