ਜੇਕਰ ਕੋਈ ਤੁਹਾਨੂੰ ਕਹੇ ਕਿ ਤੁਹਾਨੂੰ ਇਟਲੀ ਵਿੱਚ ਜਾਕੇ ਰਹਿਣ ਦੇ ਬਦਲੇ ਵਿੱਚ ਤੁਹਾਨੂੰ ਪੈਸੇ ਵੀ ਮਿਲਣਗੇ ਤਾਂ ਤੁਸੀ ਇਸ ਗੱਲ ‘ਤੇ ਕਦੇ ਵੀ ਭਰੋਸਾ ਨਹੀਂ ਕਰੋਗੇ। ਪਰ ਯਕੀਨ ਕਰੋ ਇਹ ਸੱਚ ਹੈ। ਇਟਲੀ ਦਾ ਇੱਕ ਕਸਬਾ ਆਬਾਦੀ ਦੀ ਕਮੀ ਨਾਲ ਜੂਝ ਰਿਹਾ ਹੈ ਅਤੇ ਇਹ ਆਪਣੇ ਨਵੇਂ ਨਿਵਾਸੀਆਂ ਨੂੰ ਰਹਿਣ ਲਈ 10,000 ਡਾਲਰ ( ਕਰੀਬ 7 ਲੱਖ ਰੁਪਏ ) ਦੀ ਰਾਸ਼ੀ ਦੇਣ ਦਾ ਆਫਰ ਦੇ ਰਿਹੇ ਹੈ। ਇਟਲੀ ਨੇ ਪਿਛਲੇ 10 ਸਾਲਾਂ ‘ਚ ਜਨਮ ਦਰ ‘ਚ ਰਿਕਾਰਡ 2.5 ਫੀਸਦੀ ਗਿਰਾਵਟ ਦਰਜ ਕੀਤੀ ਹੈ ਜਿਸ ਕਾਰਨ ਇਥੋਂ ਦੇ ਕਈ ਪਿੰਡਾਂ ‘ਚ ਵਿਦੇਸ਼ੀਆਂ ਨੂੰ ਆ ਕੇ ਰਹਿਣ ਲਈ ਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਨਵੇਂ ਨਵੇਂ ਆਫਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। 30 ਸਾਲਾਂ ਤੋਂ ਇਟਲੀ ਦੇ ਪਿੰਡਾਂ ਦੀ ਅਜਿਹੀ ਹੀ ਸਥਿਤੀ ਹੈ। ਚਾਰ ‘ਚੋਂ ਹਰ ਇੱਕ ਪਿੰਡ ਖੰਡਰ ਬਣ ਚੁੱਕਿਆ ਹੈ। 139 ਪਿੰਡਾਂ ‘ਚ 150 ਤੋਂ ਵੀ ਘੱਟ ਲੋਕ ਬਚੇ ਹਨ। ਇੰਨ੍ਹਾਂ ਪਿੰਡਾਂ ‘ਚ ਦੁਕਾਨਾਂ, ਸਕੂਲ ਆਦਿ ਸਭ ਕੁਝ ਬੰਦ ਹੋ ਚੁਕਾ ਹੈ।
ਇਟਲੀ ਦੇ ਲੋਕਾਨਾ ਕਸਬੇ ਨੇ ਆਫਰ ਕੀਤੀ ਹੈ ਕਿ ਕਿ ਜੇਕਰ ਕੋਈ ਵਿਦੇਸ਼ੀ ਇਸ ਜਗਾਂ ‘ਤੇ ਆ ਕੇ ਵਸਣਾ ਚਾਹੁੰਦਾ ਹੈ ਤਾਂ ਉਸਨੂੰ 7 ਲੱਖ ਰੁਪਏ ਦਿੱਤੇ ਜਾਣੇ। ਲੋਕਾਨਾ ਦੇ ਮੇਅਰ ਜਿਯੋਵਾਨੀ ਬਰੂਨੋ ਮੇਤੀਏ ਦਾ ਕਹਿਣਾ ਹੈ ਕਿ ਸਾਡੀ ਆਬਾਦੀ ਲਗਾਤਾਰ ਘੱਟ ਹੋ ਰਹੀ ਹੈ। 1900 ਦੀ ਸ਼ੁਰੂਆਤ ‘ਚ 7 ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਸੀ। 1500 ਲੋਕ ਬਾਹਰ ਕੰਮ ਕਰਨ ਚਲੇ ਗਏ। ਬੱਚਿਆਂ ਦੀ ਘੱਟ ਗਿਣਤੀ ਕਾਰਨ ਸਕੂਲ ਬੰਦ ਹੋ ਗਏ। ਲੋਕਾਨਾ ‘ਚ ਹਰ ਸਾਲ ਕਰੀਬ 40 ਲੋਕਾਂ ਦੀ ਮੌਤ ਤੇ ਸਿਰਫ 10 ਬੱਚਿਆਂ ਦਾ ਜਨਮ ਹੁੰਦਾ ਹੈ।
ਇੰਝ ਹੀ ਅਲਪਾਈਨ ਕਸਬੇ ਦੇ ਮੇਅਰ ਨੇ ਤਾਂ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਇਲਾਕੇ ‘ਚ ਆਉਣ ਵਾਲਿਆਂ ਨੂੰ ਇਥੇ ਬੱਚਾ ਪੈਦਾ ਕਰਨ ‘ਤੇ 2 ਲੱਖ ਰੁਪਏ ਵੀ ਦਿੱਤੇ ਜਾਣਗੇ। ਨਾਲ ਹੀ ਪਿੰਡਾਂ ਤੋਂ ਸ਼ਹਿਰ ਜਾਣ ਵਾਲਿਆਂ ਨੂੰ ਰੋਜ਼ਾਨਾ ਟ੍ਰਾਂਸਪੋਰਟ ਇੱਕਦਮ ਫ੍ਰੀ ਮਿਲੇਗੀ। ਇਸੇ ਤਰ੍ਹਾਂ ਉਥੋਂ ਦੇ ਇਕ ਕਸਬੇ ਓਲੋਲਾਈ ‘ਚ ਜਾ ਕੇ ਰਹਿਣ ਵਾਲਿਆਂ ਨੂੰ 80 ਰੁਪਏ ‘ਚ ਬਣਿਆ ਬਣਾਇਆ ਘਰ ਦਾ ਆਫਰ ਦਿੱਤਾ ਗਿਆ ਹੈ। ਇਥੇ ਹਰ ਸਾਲ ਜਿੰਨੇ ਵੀ ਬੱਚੇ ਜਨਮ ਲੈ ਰਹੇ ਹਨ, ਉਨ੍ਹਾਂ ਤੋਂ ਕਈ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ, ਜਿਸ ਕਾਰਨ ਅਜਿਹੇ ਆਫਰ ਦੀ ਪੇਸ਼ਕਸ਼ ਕੀਤੀ ਗਈ ਹੈ।
ਇਟਲੀ ਦਾ ਇਹ ਕਸਬਾ ਤੁਹਾਨੂੰ ਉੱਥੇ ਜਾ ਕੇ ਰਹਿਣ ਦੇ ਬਦਲੇ ਦੇ ਰਿਹੈ ਲੱਖਾਂ ਰੁਪਏ !
Leave a comment
Leave a comment