ਇਸਲਾਮਿਕ ਸਟੇਟ ਸਮੂਹ ਨੇ ਅਫਗਾਨਿਸਤਾਨ ਦੀ ਰਾਜਧਾਨੀ ‘ਚ ਹੋਟਲ ਹਮਲੇ ਦੀ ਲਈ ਜ਼ਿੰਮੇਵਾਰੀ

Rajneet Kaur
1 Min Read

ਨਿਊਜ਼ ਡੈਸਕ: ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇਕ ਹੋਟਲ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਹਮਲੇ ਵਿੱਚ ਤਿੰਨੋਂ ਹਮਲਾਵਰ ਮਾਰੇ ਗਏ ਅਤੇ ਹੋਟਲ ਦੇ ਘੱਟੋ-ਘੱਟ ਦੋ ਮਹਿਮਾਨ ਜ਼ਖ਼ਮੀ ਹੋ ਗਏ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਤਸਵੀਰਾਂ ਮੁਤਾਬਕ ਕਾਬੁਲ ਦੇ ਲੋਂਗਾਨ ਹੋਟਲ ਦੀ 10 ਮੰਜ਼ਿਲਾ ਇਮਾਰਤ ਤੋਂ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ।

ਕਾਬੁਲ ਪੁਲਿਸ ਮੁਖੀ ਦੇ ਤਾਲਿਬਾਨ ਦੁਆਰਾ ਨਿਯੁਕਤ ਬੁਲਾਰੇ ਖਾਲਿਦ ਜ਼ਦਰਾਨ ਨੇ ਕਿਹਾ ਕਿ ਹਮਲਾ ਕਈ ਘੰਟੇ ਚੱਲਿਆ, ਜਿਸ ਤੋਂ ਬਾਅਦ ਸਫਾਈ ਮੁਹਿੰਮ ਚਲਾਈ ਗਈ। ਤਾਲਿਬਾਨ ਦੇ ਵਿਰੋਧੀ IS ਧੜੇ ਨੇ ਮੰਗਲਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਅੱਤਵਾਦੀ ਦੇ ਇਕ ਚੈਨਲ ‘ਤੇ ਬਿਆਨ ਦਿੱਤਾ ਕਿ ਸਮੂਹ ਨਾਲ ਸਬੰਧਿਤ ਦੋ ਮੈਂਬਰਾਂ ਨੇ ਉਸ ਹੋਟਲ ਨੂੰ ਨਿਸ਼ਾਨਾ ਬਣਾਇਆ, ਜਿਸ ਦੀ ਵਰਤੋਂ ਡਿਪਲੋਮੈਟਾਂ ਦੁਆਰਾ ਕੀਤੀ ਜਾਂਦੀ ਹੈ। ਮ੍ਰਿਤਕਾਂ ਬਾਰੇ ਤਾਲਿਬਾਨ ਅਤੇ ਆਈਐਸ ਦੇ ਬਿਆਨਾਂ ਵਿੱਚ ਕੋਈ ਇਕਸਾਰਤਾ ਨਹੀਂ ਸੀ। ਤਾਲਿਬਾਨ ਨੇ ਕਿਹਾ ਕਿ ਤਿੰਨ ਅੱਤਵਾਦੀ ਮਾਰੇ ਗਏ ਹਨ, ਜਦੋਂ ਕਿ IS ਨੇ ਕਿਹਾ ਕਿ ਉਸ ਦੇ ਦੋ ਲੜਾਕਿਆਂ ਨੇ ਹਮਲਾ ਕੀਤਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment