Home / ਸੰਸਾਰ / ਆ ਗਿਆ ਮਸ਼ੀਨੀ ਪੰਡਤ, ਕਰਵਾਉਣ ਲੱਗਾ ਵਿਆਹ..

ਆ ਗਿਆ ਮਸ਼ੀਨੀ ਪੰਡਤ, ਕਰਵਾਉਣ ਲੱਗਾ ਵਿਆਹ..

ਚੰਡੀਗੜ੍ਹ : ਕਹਿੰਦੇ ਨੇ ਦੋ ਦਿਲਾਂ ਦਾ ਮੇਲ ਕਰਵਾਉਣਾ ਪੁੰਨ ਦਾ ਕੰਮ ਹੁੰਦਾ ਹੈ। ਪਰ ਹੁਣ ਇਹ ਪੁੰਨ ਵੀ ਖੱਟਣ ਤੋਂ ਇੰਨਸਾਨ ਸੱਖਣੇ ਰਹਿ ਜਾਣਗੇ ਕਿਉਕਿ ਹੁਣ ਦੋ ਦਿਲਾਂ ਦਾ ਮੇਲ ਕੋਈ ਇੰਨਸਾਨ ਨਹੀਂ ਬਲਕਿ ਇੱਕ ਮਸ਼ੀਨ ਭਾਵ ਰੋਬੋਟ ਹੀ ਕਰਵਾਇਆ ਕਰੇਗਾ। ਜੀ ਹਾਂ, ਹੈ ਨਾ ਦਿਲਚਸਪ ਗੱਲ? ਇਹ ਗੱਲ ਹੈ ਜਾਪਾਨ ਦੀ ਜਿੱਥੇ ਦੋ ਦਿਲਾਂ ਦੇ ਮੇਲ ਕਰਵਾਉਣ ਲਈ ਰੋਬੋਟਜ਼ ਦਾ ਇਸਤੇਮਾਲ ਕਰਨਾ ਪਿਆ। ਇਹ ਪ੍ਰਯੋਗ ਇੰਨਾ ਕਾਮਯਾਬ ਰਿਹਾ ਕਿ ਇਸ ਦੀ ਮਦਦ ਨਾਲ 4 ਜੋੜੀਆਂ ਬਣੀਆਂ।

ਜਾਣਕਾਰੀ ਮੁਤਾਬਿਕ ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਸਥਿਤ ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ ਤੇ ਹੋਰ ਤਕਨੀਕ ’ਤੇ ਕੰਮ ਕਰਨ ਵਾਲੀ ਕੰਟੈਂਟ ਇਨੋਵੇਸ਼ਨ ਪ੍ਰੋਗਰਾਮਐਸ਼ੋਸ਼ੀਏਸਨ (ਸੀਆਈਪੀ) ਵੱਲੋਂ ਨੌਜਵਾਨਾਂ ਦੇ ਦਿਲ ਮਿਲਵਾਉਣ ਲਈ ਇੱਕ ਪ੍ਰਯੋਗ ਕੀਤਾ ਗਿਆ ਜਿਸ ‘ਚ ਰੋਬਰਟਜ਼ ਵੱਲੋਂ ਸੰਦੇਸ਼ਵਾਹਕ ਵੱਜੋਂ ਕੰਮ ਕੀਤਾ ਗਿਆ। ਸੀਆਈਪੀ ਦੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਰੋਬਰਟਜ਼ ਉਨ੍ਹਾਂ ਜੋੜਿਆਂ ਦੀ ਮਦਦ ਕਰਦੇ ਸਨ ਜਿਹੜੇ ਆਪਣੇ ਆਪ ਇੱਕ ਦੂਜੇ ਨਾਲ ਗੱਲ ਕਰਨ ਤੋ਼ ਸ਼ਰਮਾਉਂਦੇ ਸਨ।

ਦਰਅਸਲ ਨੌਜਵਾਨ ਮੁੰਡੇ ਕੁੜੀਆਂ ਤੋਂ ਪਹਿਲਾਂ ਬਹੁਤ ਸਾਰੇ ਵਿਸ਼ਿਆਂ ‘ਤੇ ਸਵਾਲ ਪੁੱਛੇ ਗਏ ਸਨ ਜਿਸ ਵਿੱਚ ਉਨ੍ਹਾਂ ਦੀ ਇੱਛਾ ਅਤੇ ਨੌਕਰੀ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਇਹ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਇਸ ਨੂੰ ਰੋਬਰਟਜ ਦੀ ਯਾਦ ਸ਼ਕਤੀ ਵਿੱਚ ਸ਼ਾਮਲ ਕੀਤਾ ਗਿਆ ਜਿਸ ਦੇ ਅਧਾਰ ‘ਤੇ ਉਨ੍ਹਾਂ ਨੇ ਨੌਜਵਾਨਾਂ ਮੁੰਡੇ ਕੁੜੀਆਂ ਦੇ ਆਪਸ ‘ਚ ਮੇਲ ਕਰਵਾਏ ਅਤੇ ਖੁਸ਼ੀ ਦੀ ਗੱਲ ਇਹ ਰਹੀ ਕਿ ਇਸ ਮੁਹਿੰਮ ਤਹਿਤ 4 ਨੌਜਵਾਨ ਮੁੰਡੇ ਕੁੜੀਆਂ ਨੇ ਆਪਸ ਵਿੱਚ ਵਿਆਹ ਵੀ ਕਰਵਾ ਲਿਆ।

 

Check Also

19 ਸਾਲ ਬਾਅਦ ਜੱਸੀ ਕਤਲ ਕੇਸ ‘ਚ ਅਦਾਲਤ ਨੇ ਮਾਂ ਤੇ ਮਾਮੇ ਖਿਲਾਫ ਕੀਤੇ ਦੋਸ਼ ਤੈਅ..

ਸੰਗਰੂਰ: ਸੰਗਰੂਰ ਦੀ ਅਦਾਲਤ ਨੇ ਸੋਮਵਾਰ ਨੂੰ ਜਸਵਿੰਦਰ ਸਿੱਧੂ ਉਰਫ ਜੱਸੀ ਕਤਲ ਕੇਸ ‘ਚ ਉਸਦੀ …

Leave a Reply

Your email address will not be published. Required fields are marked *