ਆਹ! ਕੁੜੀ ਜਹਾਜ ਨੂੰ ਦੇਖ ਕੇ ਹੋ ਗਈ ਵਿਆਹ ਲਈ ਤਿਆਰ, ਕੁਝ ਨਹੀਂ ਬਈ ਪੈਸੇ ਵਾਲਿਆਂ ਦਾ ਹੀ ਜਮਾਨੈਂ!

ਤੁਸੀਂ ਸਾਰਿਆਂ ਨੇ ਸੁਣਿਆ ਈ ਹੋਵੇਗਾ ਕਿ ਇਸ਼ਕ ਅੱਨ੍ਹਾਂ ਹੁੰਦਾ ਹੈ। ਇਸੇ ਕਹਾਵਤ ਨੂੰ ਜੱਗ ਜ਼ਾਹਿਰ ਕਰਦੀ ਇੱਕ ਘਟਨਾਂ ਜਰਮਨੀ ‘ਚ ਪੈਂਦੇ ਕਸਬੇ ਬਰਲਿਨ ‘ਚ ਸਾਹਮਣੇ ਆਈ ਹੈ, ਜਿੱਥੇ ਇੱਕ ਲੜਕੀ ਨੂੰ ਹਵਾਈ ਜਹਾਜ ਨਾਲ ਇੰਨਾਂ ਗੂੜ੍ਹਾ ਪਿਆਰ ਹੋ ਗਿਆ ਕਿ ਉਹ ਉਸ ਨਾਲ ਹੀ ਵਿਆਹ ਕਰਵਾਉਣ ਬਾਰੇ ਸੋਚ ਰਹੀ ਹੈ। ਦੱਸ ਦਈਏ ਕਿ ਹਵਾਈ ਜਹਾਜ ਦੀ ਦਿਵਾਨੀ ਇਸ 29 ਸਾਲਾ ਮਹਿਲਾ ਦਾ ਨਾਮ ਮਿਸ਼ੇਲ ਕੁਬੇਕ ਹੈ।

ਬਰਲਿਨ ‘ਚ ਰਹਿਣ ਵਾਲੀ ਇਹ ਕੁੜੀ ਦਾ ਕਹਿਣਾ ਹੈ ਕਿ ਉਸ ਨੇ ਬੋਇੰਗ 737-800 ਨਾਮਕ ਇੱਕ ਹਵਾਈ ਜਹਾਜ ਨੂੰ ਜਦੋਂ ਪਹਿਲੀ ਵਾਰ ਦੇਖਿਆ ਸੀ ਤਾਂ ਉਹ ਪਹਿਲੀ ਤੱਕਣੀ ‘ਚ ਹੀ ਉਸ ਦੀ ਮੁਰੀਦ ਹੋ ਕੇ ਰਹਿ ਗਈ ਸੀ।  ਉਸ ਦਾ ਕਹਿਣਾ ਹੈ ਕਿ ਇਸੇ ਪਿਆਰ ਕਰਕੇ ਉਹ ਅਕਸਰ ਆਪਣੇ ਇਸ ਪ੍ਰੇਮੀ ਨੂੰ ਦੇਖਣ ਲਈ ਹਵਾਈ ਅੱਡੇ ‘ਤੇ ਜਾਂਦੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਦੂਰੀ ਨੂੰ ਮਿਟਾਉਣ ਲਈ ਉਸ ਨੇ ਇਸ ਹਵਾਈ ਜਹਾਜ ਦਾ ਮਾਡਲ ਵੀ ਖਰੀਦ ਕੇ ਆਪਣੇ ਕੋਲ ਰੱਖਿਆ ਹੈ। ਜਿਸ ਨੂੰ ਉਹ ਹਮੇਸ਼ਾ ਆਪਣੇ ਕੋਲ ਰੱਖਦੀ ਹੈ। ਇੰਨਾਂ ਹੀ ਨਹੀਂ ਰਾਤ ਨੂੰ ਸੌਣ ਸਮੇਂ ਵੀ ਉਹ ਇਸ ਮਾਡਲ ਨੂੰ ਆਪਣੇ ਨਾਲ ਬੈੱਡ ‘ਤੇ ਸੁਲਾਉਂਦੀ ਹੈ। ਇੱਥੇ ਹੀ ਬੱਸ ਨਹੀਂ ਉਸ ਵੱਲੋਂ ਦੱਸੇ ਅਨੁਸਾਰ ਇਸ ਸਬੰਧੀ ਉਸ ਦੇ ਪਰਿਵਾਰ ਨੂੰ ਵੀ ਕੋਈ ਇੰਤਰਾਜ਼ ਨਹੀਂ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਿਸ਼ੇਲ ਕੁਬੇਕ ਨੇ ਕਿਹਾ ਕਿ ਸਾਲ 2011 ‘ਚ ਉਹ ਆਪਣੇ ਇੱਕ ਮਰਦ ਦੋਸਤ ਨਾਲ ਰਿਲੇਸ਼ਨ ‘ਚ ਸੀ ਪਰ ਉਸ ਨਾਲ ਉਸ ਨੂੰ ਪਿਆਰ ਨਹੀਂ ਹੋ ਸਕਿਆ ਅਤੇ ਇਸ ਦੀ ਬਜਾਏ ਜਦੋਂ ਉਸ ਨੇ ਬੋਇੰਗ 737-800 ਨਾਮਕ ਹਵਾਈ ਜਹਾਜ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਉਸ ਨਾਲ ਇੰਨੀ ਮੋਹਿਤ ਹੋ ਗਈ ਅੱਜ ਉਸ ਨਾਲ ਹੀ ਵਿਆਹ ਕਰਵਾਉਣ ਬਾਰੇ ਸੋਚ ਰਹੀ ਹੈ।

Check Also

IMF ਵਿੱਚ ਭਾਰਤੀ ਕ੍ਰਿਸ਼ਨਾ ਸ਼੍ਰੀਨਿਵਾਸਨ ਸੰਭਾਲਣਗੇ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਵਾਗਡੋਰ, ਡਾਇਰੈਕਟਰ ਦੇ ਅਹੁਦੇ ‘ਤੇ ਹੋਈ ਨਿਯੁਕਤੀ

ਵਾਸ਼ਿੰਗਟਨ: ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਾਰਜੀਵਾ ਨੇ ਬੁੱਧਵਾਰ ਨੂੰ ਭਾਰਤੀ ਨਾਗਰਿਕ …

Leave a Reply

Your email address will not be published.