ਆਹ ਸੁਖਪਾਲ ਖਹਿਰਾ ਕਾਂਗਰਸ ਨੂੰ ਈ ਯਾਦ ਕਰੀ ਜਾਂਦੈ , ਕਿਤੇ ਦਾਲ ‘ਚ ਕੁਝ ਕਾਲਾ ਤਾਂ ਨੀਂ?

Prabhjot Kaur
2 Min Read

ਚੰਡੀਗੜ੍ਹ : ਹਾਲੇ ਜੁੰਮਾ ਜੁੰਮਾਂ ਇੱਕ ਦਿਨ ਵੀ ਨਹੀਂ ਹੋਇਆ ਸੀ ਸੁਖਪਾਲ ਖਹਿਰਾ ਨੂੰ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਿਆਂ ਤੇ ਉਨ੍ਹਾਂ ਨੂੰ 24 ਘੰਟਿਆਂ ਦੌਰਾਨ ਹੀ ਆਪਣੀ ਉਸ ਪਾਰਟੀ ਦੀ ਯਾਦ ਆਉਣ ਲੱਗ ਪਈ ਹੈ ਜਿਸ ਪਾਰਟੀ ਨੂੰ ਖਹਿਰਾ ਦੀ ਮਾਤ ਪਾਰਟੀ ਕਿਹਾ ਜਾਂਦਾ ਹੈ। ਖਹਿਰਾ ਅਨੁਸਾਰ ਆਮ ਆਦਮੀ ਪਾਰਟੀ ‘ਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਐ ਕਿ ਇਸ ਪਾਰਟੀ ਤੋਂ ਤਾਂ ਕਾਂਗਰਸ ਪਾਰਟੀ ਕਿਤੇ ਬਿਹਤਰ ਹੈ। ਖਹਿਰਾ ਇੱਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਸੁਖਪਾਲ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਵੀ ਉਹ ਰਹੇ ਹਨ ਤੇ ਇਸ ਲਈ ਉਹ ਕਹਿ ਸਕਦੇ ਹਨ ਕਿ ਕਾਂਗਰਸ ਆਪ ਨਾਲੋਂ ਕਾਂਗਰਸ ਸੌ ਦਰਜ਼ੇ ਬਿਹਤਰ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕੇਜ਼ਰੀਵਾਲ ਨਾਲੋਂ ਬਿਹਤਰ ਇਨਸਾਨ ਹਨ ਕਿਉਂਕਿ ਕੇਜਰੀਵਾਲ ਇੱਕ ਦੋਗਲਾ ਇਨਸਾਨ ਹੈ। ਖਹਿਰਾ ਇੱਥੇ ਹੀ ਨਹੀਂ ਰੁਕੇ ਇਸ ਮੌਕੇ ਉਨ੍ਹਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੀਡਰਾਂ ਵਿੱਚੋਂ ਚੰਗਾ ਦੱਸਿਆ ਉੱਥੇ ਨਵਜੋਤ ਸਿੱਧੂ ਦੀ ਰੱਜ ਕੇ ਤਾਰੀਫ ਕੀਤੀ ਤੇ ਕਿਹਾ ਕਿ ਸਿੱਧੂ ਕਿਸੇ ਵੇਲੇ ਵੀ ਉਨ੍ਹਾਂ ਨਾਲ ਆ ਸਕਦੇ ਹਨ। ਸੁਖਪਾਲ ਖਹਿਰਾ ਨੇ ਆਪਣੇ ਭਵਿੱਖ ਵਿੱਚ ਚੋਣ ਲੜਨ ਦੀਆਂ ਸੰਭਾਵਨਾਵਾਂ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਉਹ ਬਠਿੰਡਾ ਜਾਂ ਸੰਗਰੂਰ ਤੋਂ ਚੋਣ ਲੜ ਸਕਦੇ ਹਨ ਕਿਉਂਕਿ ਇਨ੍ਹਾਂ ਦੋਵਾਂ ਥਾਂਵਾਂ ਤੇ ਕਾਂਗਰਸ ਤੇ ਆਪ ਦੇ ਆਪਣੇ ਆਪ ਨੂੰ ਦਿੱਗਜ ਅਖਵਾਉਂਦੇ ਹਰਸਿਮਰਤ ਕੌਰ ਬਾਦਲ ਤੇ ਭਗਵੰਤ ਮਾਨ ਵਰਗੇ ਆਗੂ ਚੋਣ ਲੜਣਗੇ ਤੇ ਖਹਿਰਾ ਅਨੁਸਾਰ ਲੋਕਾਂ ਦੀ ਇਹ ਰਾਏ ਹੈ ਕਿ ਉਨ੍ਹਾਂ ਨੂੰ ਤਾਕਤਵਰ ਲੋਕਾਂ ਦੇ ਖਿਲਾਫ ਹੀ ਚੋਣ ਲੜਨੀ ਚਾਹੀਦੀ ਹੈ ।

Share this Article
Leave a comment